ਇਹ ਕੁੜੀ ਹੋਈ ਪੰਜਾਬ ਦੇ ਪੁੱਤ ਸੋਨੂੰ ਸੂਦ ਦੀ ਫੈਨ, ਕਾਰਟੂਨ ਜ਼ਰੀਏ ਕੀਤੀ ਪ੍ਰਸ਼ੰਸਾ 
Published : Sep 1, 2020, 7:40 pm IST
Updated : Sep 1, 2020, 7:45 pm IST
SHARE ARTICLE
Sonu Sood
Sonu Sood

ਨੂੰ ਸੂਦ ਪੰਜਾਬ ਦਾ ਉਹ ਪੁੱਤ ਹੈ ਜਿਸ ਦਾ ਅੱਜ ਹਰ ਕੋਈ ਫੈਨ ਹੈ ਭਾਵੇ ਕਿ ਸੋਨੂੰ ਅਕਸਰ ਹੀ ਫਿਲਮਾਂ 'ਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਇਆ

ਚੰਡੀਗੜ੍ਹ - ਸੋਨੂੰ ਸੂਦ ਪੰਜਾਬ ਦਾ ਉਹ ਪੁੱਤ ਹੈ ਜਿਸ ਦਾ ਅੱਜ ਹਰ ਕੋਈ ਫੈਨ ਹੈ ਭਾਵੇ ਕਿ ਸੋਨੂੰ ਅਕਸਰ ਹੀ ਫਿਲਮਾਂ 'ਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਇਆ ਪਰ ਅੰਤ ਕੋਰੋਨਾ ਦੌਰ 'ਚ ਉਹ ਕਈ ਜ਼ਿੰਦਗੀਆਂ ਲਈ ਅਸਲ ਹੀਰੋ ਬਣਿਆ। ਸੋਨੂੰ ਸੂਦ ਨੇ ਹਰ ਤਰ੍ਹਾਂ ਦੇ ਲੋੜਵੰਦ ਦੀ ਮਦਦ ਕੀਤੀ ਫਿਰ ਚਾਹੇ ਉਹ ਸਕੂਲੀ ਬੱਚੇ ਹੋਣ ਜਾਂ ਫਿਰ ਲੌਕਡਾਊਨ ਦੌਰਾਨ ਆਪਣੇ ਘਰ ਜਾਣ ਲਈ ਤਰਸਦਾ ਕੋਈ ਮਜ਼ਦੂਰ।

Sonu SoodSonu Sood

ਤੇ ਹਾਲ ਹੀ ਵਿਚ ਸੋਨੂੰ ਸੂਦ ਬਾਰੇ ਇਕ ਹੋਰ ਅਨੋਖੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਕਿ ਇਕ ਲੜਕੀ ਸੋਨੂੰ ਸੂਦ ਦੀ ਵੱਡੀ ਫੈਨ ਹੈ। ਸੋਨੂੰ ਦੀ ਫੈਨ ਦਾ ਨਾਮ ਹੈ ਦਲਜੀਤ ਕੌਰ ਸੰਧੂ। ਦਰਅਸਲ ਦਲਜੀਤ ਕੌਰ ਸੰਧੂ ਨੇ ਸੋਨੂੰ ਸੂਦ ਦੀਆਂ ਕੁੱਝ ਕਾਰਟੂਨ ਵਾਲੀਆਂ ਤਸਵੀਰਾਂ ਬਣਾਈਆਂ ਹਨ ਜਿਸ ਵਿਚ ਉਹ ਹਰ ਇਕ ਕੰਮ ਦਿਖਾਇਆ ਗਿਆ ਹੈ ਜੋ ਕਿ ਸੋਨੂੰ ਸੂਦ ਨੇ ਗਰੀਬਾਂ ਜਾਂ ਲੋੜਵੰਦਾਂ ਲਈ ਕੀਤਾ। 

ਆਓ ਨਜ਼ਰ ਮਾਰਦੇ ਆ ਪਹਿਲੇ ਕਾਰਟੂਨ ਵੱਲ ਤੇ ਨਾਲ ਹੀ ਦਸਦੇ ਹਾਂ ਇਸ ਦਾ ਮਤਲਬ 

ਪਹਿਲੇ ਕਾਰਟੂਨ 'ਚ ਸੋਨੂੰ ਸੂਦ 'ਤੇ ਉਹਨਾਂ ਦੇ ਦੋਸਤ ਕਰਨ ਗਿਲਹੋਤਰਾ ਨਜ਼ਰ ਆ ਰਹੇ ਹਨ ਤੇ ਨਾਲ ਹੀ ਹਨ ਅਖਬਾਰਾਂ ਦੀਆਂ ਸੁਰਖੀਆਂ ਨਜ਼ਰ ਆ ਰਹੀਆਂ ਹਨ। ਜਿਹਨਾਂ 'ਚ ਜ਼ਿਕਰ ਹੋ ਰਿਹਾ ਹੈ ਉਸ ਕੋਰੋਨਾ ਵੈਕਸੀਨ ਦਾ ਜੋ ਅਜੇ ਤੱਕ ਨਹੀਂ ਮਿਲੀ। ਇਸ ਕਾਰਟੂਨ ਵਿਚ ਵੈਕਸੀਨ ਦਾ ਇੰਤਜ਼ਾਰ ਕਰਨ ਵਾਲਿਆ ਨੂੰ ਸੋਨੂੰ ਸੂਦ ਕਹਿ ਰਹੇ ਨੇ 'ਕਿਸ ਕਾ ਹੈ ਯੇ ਤੁਮਕੋ ਇੰਤਜਾਰ ਮੈਂ ਹੂੰ ਨਾ'

File Photo File Photo

ਅਗਲੇ ਕਾਰਟੂਨ ਜਰੀਏ ਸਾਰੀ ਉਹ ਕਹਾਣੀ ਦਰਸਾਈ ਗਈ ਹੈ ਕਿ ਕਿਸ ਤਰ੍ਹਾਂ ਸੋਨੂੰ ਸੂਦ ਉਹਨਾਂ ਵਿਦਿਆਰਥੀਆਂ ਦੀ ਮਦਦ ਕਰ ਰਹੇ ਨੇ ਜਿਹਨਾਂ ਕੋਲ ਸਮਾਰਟਫੋਨ ਨਾ ਹੋਣ ਕਰਕੇ ਉਹ ਪੜ੍ਹਾਈ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

File Photo File Photo

ਇਹਨਾਂ ਵਿਦਿਆਰਥੀਆਂ ਦੀ ਮਦਦ ਕਰਨ ਲਈ ਜਰਨਲਿਸਟ ਹਿਨਾ ਨੇ ਟਵੀਟ ਕੀਤਾ ਸੀ ਜਿਸ ਨੇ ਇਹਨਾਂ ਵਿਦਿਆਰਥੀਆਂ ਦਾ ਹਾਲ ਅੱਖੀ ਦੇਖਿਆ, ਫਿਰ ਇਹਨਾਂ ਦਾ ਦਰਦ ਬਿਆਨਣ ਲਈ ਕਹਾਣੀ ਲਿਖੀ ਤੇ ਅੰਤ 'ਚ ਸੋਨੂੰ ਸੂਦ ਤੇ ਕਰਨ ਗਿਲਹੋਤਰਾ ਨੂੰ ਟੈਗ ਕਰ ਦਿੱਤਾ। ਜਦ ਸੋਨੂੰ ਸੂਦ ਨੂੰ ਇਸ ਬਾਰੇ ਚੱਲਦਾ ਹੈ ਤਾਂ ਸੋਨੂੰ ਸੂਦ ਨੇ ਵਿਦਿਆਰਥੀਆਂ ਨੂੰ ਅਗਲੇ ਦਿਨ ਹੀ ਸਮਾਰਟ ਫੋਨ ਭੇਜਣ ਦੀ ਤਿਆਰੀ ਕੀਤੀ ਤੇ ਅਗਲੇ ਹੀ ਦਿਨ ਵਿਦਿਆਰਥੀਆਂ ਨੂੰ ਸਮਾਰਟਫੋਨ ਮਿਲ ਵੀ ਜਾਂਦੇ ਹਨ। 

File Photo File Photo

ਸੋਨੂੰ ਸੂਦ ਦਾ ਜਾਦੂ ਅੱਜ ਸਭ ਦੇ ਸਿਰ ਚੜ੍ਹ ਬੋਲ ਰਿਹਾ ਹੈ, ਪਰ ਇਹ ਅਦਾਕਾਰੀ ਕਰਕੇ ਨਹੀਂ ਲੋਕ ਸੇਵਾ ਕਰਕੇ ਹੈ ਜਿਸ ਦੇ ਬਾਰੇ 'ਚ ਸੋਨੂੰ ਕਹਿੰਦੇ ਹਨ ਕਿ ਇਹੀ ਕਰ ਕੇ ਤਾਂ ਸੁਕੂਨ ਮਿਲਦਾ ਹੈ, ਸੋ ਸੋਨੂੰ ਦੇ ਯਤਨਾਂ ਸਦਕਾ ਸਿਰਫ਼ ਵਿਦਿਆਰਥੀ ਹੀ ਖੁਸ਼ ਨਹੀਂ ਬਲਕਿ ਕਈ ਗਰੀਬ, ਮਜਦੂਰ, ਲੋੜਵੰਦ ਕਿਸਾਨ ਵੀ ਖੁਸ਼ ਹੋਏ। ਤਾਲਾਬੰਦੀ 'ਚ ਫਸੇ ਪੁੱਤਾਂ ਨੂੰ ਮਿਲ ਮਾਵਾਂ ਵੀ ਸੋਨੂੰ ਸੂਦ ਕਾਰਨ ਖੁਸ਼ ਹੋਈਆਂ। ਸੋ ਅੱਜ ਹਰ ਕੋਈ ਸੋਨੂੰ ਸੂਦ ਦਾ ਫੈਨ ਹੈ ਤੇ ਉਸ ਦੀ ਵਾਹ-ਵਾਹ ਕਰ ਰਿਹਾ ਹੈ ਤੇ ਕੋਈ ਉਸ ਨੂੰ ਅਸੀਸਾਂ ਦੇ ਰਿਹਾ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement