Sapna Chaudhary mother Death News: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਮਾਂ ਦਾ ਦਿਹਾਂਤ, ਜਿਗਰ ਦੀਆਂ ਬਿਮਾਰੀ ਤੋਂ ਸਨ ਪੀੜਤ ਸੀ
Published : Oct 2, 2025, 8:16 am IST
Updated : Oct 2, 2025, 8:16 am IST
SHARE ARTICLE
Haryanvi dancer Sapna Chaudhary's mother Death News
Haryanvi dancer Sapna Chaudhary's mother Death News

Sapna Chaudhary mother Death News: ਦਿੱਲੀ ਵਿੱਚ ਕੀਤਾ ਗਿਆ ਅੰਤਿਮ ਸਸਕਾਰ

Haryanvi dancer Sapna Chaudhary's mother Death News : ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਦੀ ਮਾਂ ਨੀਲਮ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਹ ਕਈ ਦਿਨਾਂ ਤੋਂ ਪੀਲੀਆ ਨਾਲ ਜੂਝ ਰਹੀ ਸੀ ਅਤੇ ਦਿੱਲੀ ਦੇ ਦਵਾਰਕਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸਨ। ਇਲਾਜ ਦੌਰਾਨ ਉਨ੍ਹਾਂ ਦੀ ਹਾਲਤ ਵਿਗੜ ਗਈ, ਅਤੇ ਉਨ੍ਹਾਂ ਨੇ ਮੰਗਲਵਾਰ ਰਾਤ ਲਗਭਗ 11 ਵਜੇ ਆਖ਼ਰੀ ਸਾਹ ਲਏ। ਨੀਲਮ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਨਜਫਗੜ੍ਹ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸਪਨਾ ਚੌਧਰੀ, ਉਸ ਦੇ ਪਤੀ ਵੀਰ ਸਾਹੂ ਅਤੇ ਨੇੜਲੇ ਪਰਿਵਾਰਕ ਮੈਂਬਰ ਮੌਜੂਦ ਸਨ।

ਆਪਣੀ ਮਾਂ ਦੀ ਮੌਤ ਤੋਂ ਦੁਖੀ ਅਤੇ ਪਰੇਸ਼ਾਨ ਸਪਨਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਆਪਣੀ ਪ੍ਰੋਫਾਈਲ ਫੋਟੋ ਨੂੰ ਵੀ ਕਾਲਾ ਕਰ ਦਿੱਤਾ ਹੈ। ਨੀਲਮ ਚੌਧਰੀ ਲੰਬੇ ਸਮੇਂ ਤੋਂ ਜਿਗਰ ਦੀਆਂ ਸਮੱਸਿਆਵਾਂ ਤੋਂ ਪੀੜਤ ਸੀ। ਡਾਕਟਰ ਜਿਗਰ ਟ੍ਰਾਂਸਪਲਾਂਟ ਬਾਰੇ ਵਿਚਾਰ ਕਰ ਰਹੇ ਸਨ, ਪਰ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ।

ਸਪਨਾ ਚੌਧਰੀ ਨੇ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਖੁਲਾਸਾ ਕੀਤਾ ਕਿ ਜਦੋਂ ਉਸ ਨੂੰ ਧਮਕੀਆਂ ਮਿਲੀਆਂ, ਤਾਂ ਉਸਦੀ ਮਾਂ ਨੀਲਮ ਨੇ ਉਸ ਨੂੰ 15 ਦਿਨਾਂ ਤੱਕ ਘਰ ਵਿੱਚ ਲੁਕਾ ਕੇ ਰੱਖਿਆ। ਉਸ ਦੇ ਸੰਘਰਸ਼ਸ਼ੀਲ ਸਾਲਾਂ ਦੌਰਾਨ ਵੀ, ਉਹ ਮੇਰੀ ਸਭ ਤੋਂ ਵੱਡੀ ਤਾਕਤ ਬਣੇ ਸਨ। ਨੀਲਮ ਚੌਧਰੀ ਨਜਫਗੜ੍ਹ ਦੇ ਦੁਰਗਾ ਵਿਹਾਰ ਕਲੋਨੀ ਵਿੱਚ ਰਹਿੰਦੀ ਸੀ। 
 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement