ਕਦੇ ਵੀ ਹਤਾਸ਼ ਨਹੀਂ ਹੋਈ : ਦੁਰਗਾ
Published : Jul 24, 2017, 6:32 pm IST
Updated : Apr 3, 2018, 6:06 pm IST
SHARE ARTICLE
Milkha Singh and Durga
Milkha Singh and Durga

ਉਡਣਾ ਸਿੱਖ ਤੇ ਮਹਾਨ ਦੌੜਾਕ ਮਿਲਖ਼ਾ ਸਿੰਘ ਬਹੁਤ ਸਾਰੇ ਉਭਰਦੇ ਖਿਡਾਰੀਆਂ ਲਈ ਅੱਜ ਵੀ ਮੁੱਖ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਸਟਾਰ ਪਲੱਸ ਵੀ 'ਮੇਰੀ ਦੁਰਗਾ' ਨਾਂ..

ਚੰਡੀਗੜ੍ਹ, 24 ਜੁਲਾਈ (ਸ.ਸ.ਸ.) : ਉਡਣਾ ਸਿੱਖ ਤੇ ਮਹਾਨ ਦੌੜਾਕ ਮਿਲਖ਼ਾ ਸਿੰਘ ਬਹੁਤ ਸਾਰੇ ਉਭਰਦੇ ਖਿਡਾਰੀਆਂ ਲਈ ਅੱਜ ਵੀ ਮੁੱਖ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਸਟਾਰ ਪਲੱਸ ਵੀ 'ਮੇਰੀ ਦੁਰਗਾ' ਨਾਂ ਦੇ ਲੜੀਵਾਰ 'ਚ ਦੁਰਗਾ ਦੀ ਅਜਿਹੀ ਕਹਾਣੀ ਪ੍ਰਸਾਰਿਤ ਕਰ ਰਿਹਾ ਹੈ। ਇਸ ਸਮੇਂ ਦੁਰਗਾ ਦੀ ਭੂਮਿਕਾ ਨਿਭਾ ਰਹੀ ਸ਼੍ਰਿਸ਼ਟੀ ਜੈਨ ਨੇ ਚੰਡੀਗੜ੍ਹ ਦਾ ਦੌਰਾ ਕੀਤਾ ਤੇ ਮਹਾਨ ਦੌੜਾਕ ਮਿਲਖ਼ਾ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ।
ਉਸਨੇ ਦਸਿਆ ਉਸ ਦਾ ਬਚਪਨ ਝੋਨੇ ਦੇ ਖੇਤਾਂ 'ਚ ਮਸਤੀ ਕਰਦਿਆਂ ਲੰਘਿਆ ਸੀ। ਉਸਨੂੰ ਹਰ ਤਰ੍ਹਾਂ ਦੀ ਖੇਡ ਹੈ ਤੇ ਹਕੀਕਤ 'ਚ ਵੀ ਉਹ ਕਈ ਇਨਾਮ ਜਿੱਤ ਚੁਕੀ ਹੈ।
ਦੁਰਗਾ ਨੇ ਦਸਿਆ ਕਿ 19 ਸਾਲ ਲੰਘ ਚੁਕੇ ਹਨ ਤੇ ਉਹ ਇਕ ਹਤਾਸ਼ ਲੜਕੀ ਨਹੀਂ ਰਹੀ। ਲੜੀਵਾਰ 'ਚ ਉਸ ਦੇ ਪਿਤਾ ਯਸ਼ਪਾਲ ਚੌਧਰੀ (ਵਿੱਕੀ ਆਹੂਜਾ) ਉਸ ਨੂੰ ਧੀ ਦੇ ਰੂਪ 'ਚ ਪੂਰਾ ਸਹਿਯੋਗ ਦੇ ਰਹੇ ਹਨ। ਉਹ ਹੁਣ ਸਹੀ ਦਿਸ਼ਾ 'ਚ ਆ ਕੇ ਸੁਪਨੇ ਸਾਕਾਰ ਕਰਨ ਲਈ ਅਪਣੇ ਪਰ ਤੋਲਣ ਲੱਗ ਪਈ ਹੈ। ਅਜਿਹਾ ਉਸਦੇ ਪਿਤਾ ਦੀ ਭੂਮਿਕਾ ਪੂਰੀ ਤਰ੍ਹਾਂ ਉਲਟ ਜਾਣ ਦੇ ਕਾਰਨ ਹੀ ਸੰਭਵ ਤੇ ਸੱਚ ਹੋਏਗਾ। ਸ੍ਰਿਸ਼ਟੀ ਇਸ ਪ੍ਰਦਰਸ਼ਨ ਦੌਰਾਨ ਦੁਰਗਾ ਦੀ ਅਪਣੀ ਨਵੀਂ ਭੂਮਿਕਾ 'ਚ ਪ੍ਰਵੇਸ਼ ਕਰਨ ਲਈ ਬਹੁਤ ਹੀ ਉਤਸ਼ਾਹਿਤ ਦਿਖੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement