
ਕੋਰੋਨਾ ਨਾਲ ਲੜ ਰਹੇ ਲੜਾਈ
ਮੁੰਬਈ: ਫਿਲਮੀ ਅਦਾਕਾਰ ਰਣਧੀਰ ਕਪੂਰ ਇਸ ਸਮੇਂ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਹਨ। 29 ਅਪ੍ਰੈਲ ਨੂੰ ਰਣਧੀਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
Randhir Kapoor
ਜਿਥੇ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ , ਹਾਲਾਂਕਿ ਉਹਨਾਂ ਦੀ ਸਥਿਤੀ ਸਥਿਰ ਹੈ ਉਹਨਾਂ ਨੂੰ ਆਈਸੀਯੂ ਚੋ ਨਾਰਮਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਅਦਾਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਿਆਦਾ ਤਕਲੀਫ ਨਹੀਂ ਹੈ, ਸਿਰਫ ਬੁਖਾਰ ਹੈ। ਉਹ ਜਲਦੀ ਠੀਕ ਹੋ ਜਾਣਗੇ ਅਤੇ ਘਰ ਪਰਤਣਗੇ।
Randhir Kapoor