ਹੇਮਾ ਕਮੇਟੀ ਦੀ ਰਿਪੋਰਟ 'ਤੇ ਏਕਤਾ ਕਪੂਰ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ਔਰਤਾਂ ਨੂੰ ਚਲਾਉਣੀ ਹੋਵੇਗੀ ਕੰਪਨੀ
Ekta Kapoor : ਮਲਿਆਲਮ ਫਿਲਮ ਉਦਯੋਗ ’ਚ ਜਿਨਸੀ ਸੋਸ਼ਣ ਨੂੰ ਉਜਾਗਰ ਕਰਨ ਵਾਲੀ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮਸ਼ਹੂਰ ਫਿਲਮ ਨਿਰਮਾਤਾ ਏਕਤਾ ਆਰ. ਕਪੂਰ ਨੇ ਮੰਗਲਵਾਰ ਨੂੰ ਕਿਹਾ ਕਿ ਔਰਤਾਂ ਕੰਮ ਵਾਲੀ ਥਾਂ ’ਤੇ ਉਦੋਂ ਹੀ ਸੁਰੱਖਿਅਤ ਮਹਿਸੂਸ ਕਰਨਗੀਆਂ ਜਦੋਂ ਉਨ੍ਹਾਂ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਕੰਪਨੀਆਂ ’ਚ ਚੋਟੀ ਦੇ ਅਹੁਦਿਆਂ ’ਤੇ ਕਾਬਜ਼ ਹੋਣਗੀਆਂ।
ਅਪਣੀ ਆਉਣ ਵਾਲੀ ਪ੍ਰੋਡਕਸ਼ਨ ਫਿਲਮ ‘ਦਿ ਬਕਿੰਘਮ ਮਰਡਰਜ਼’ ਦੇ ਟ੍ਰੇਲਰ ਲਾਂਚ ਮੌਕੇ ਏਕਤਾ ਨੇ ਕਿਹਾ ਕਿ ਔਰਤਾਂ ਲਈ ਕੰਮ ਕਰਨ ਦਾ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਸੁਚੇਤ ਯਤਨ ਕੀਤੇ ਜਾਣੇ ਚਾਹੀਦੇ ਹਨ।
ਏਕਤਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਬਹੁਤ ਸਾਰੀਆਂ ਥਾਵਾਂ ’ਤੇ ਸਾਨੂੰ ਚੋਟੀ ’ਤੇ ਵਧੇਰੇ ਔਰਤਾਂ ਅਤੇ ਕੰਪਨੀਆਂ ਚਲਾਉਣ ਵਾਲੀਆਂ ਔਰਤਾਂ ਦੀ ਜ਼ਰੂਰਤ ਹੈ ਅਤੇ ਇਸ ਲਈ ਔਰਤਾਂ ਨੂੰ ਅਗਵਾਈ ਕਰਨੀ ਪਵੇਗੀ। ਅਤੇ, ਜਿਵੇਂ ਕਿ ਮੈਂ ਕਿਹਾ, ਜਦੋਂ ਰੀਪੋਰਟ ਆਵੇਗੀ, ਅਸੀਂ ਇਸ ਬਾਰੇ ਹੋਰ ਪੜ੍ਹਾਂਗੇ।’’
ਉਨ੍ਹਾਂ ਕਿਹਾ, ‘‘ਪਰ ਕਿਸੇ ਵੀ ਕੰਮ ਵਾਲੀ ਥਾਂ ’ਤੇ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਸੁਚੇਤ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਦਾ ਇਕ ਵੱਡਾ ਹਿੱਸਾ ਔਰਤਾਂ ਪੇਸ਼ੇਵਰ ਨੌਕਰੀਆਂ ਦੀ ਅਗਵਾਈ ਕਰਨਗੀਆਂ। ਮੈਨੂੰ ਲਗਦਾ ਹੈ ਕਿ ਇਹ ਸ਼ੁਰੂ ਹੋਣਾ ਚਾਹੀਦਾ ਹੈ। ਇਹ ਅਜੇ ਵੀ ਬਹੁਤ ਅਣਗੌਲਿਆ ਖੇਤਰ ਹੈ।’’
ਹੇਮਾ ਕਮੇਟੀ ਦੀ ਰੀਪੋਰਟ ’ਚ ਹੋਏ ਹੈਰਾਨ ਕਰਨ ਵਾਲੇ ਖੁਲਾਸਿਆਂ ਤੋਂ ਬਾਅਦ ਕੇਰਲ ਫਿਲਮ ਇੰਡਸਟਰੀ ਇਸ ਸਮੇਂ ਉਥਲ-ਪੁਥਲ ਦੇ ਦੌਰ ’ਚੋਂ ਲੰਘ ਰਹੀ ਹੈ। ਰੀਪੋਰਟ ਸਾਹਮਣੇ ਆਉਣ ਤੋਂ ਬਾਅਦ ਇਕ ਬੰਗਾਲੀ ਅਦਾਕਾਰਾ ਸਮੇਤ ਕਈ ਮਹਿਲਾ ਅਦਾਕਾਰਾਂ ਨੇ ਮਸ਼ਹੂਰ ਮਲਿਆਲਮ ਅਦਾਕਾਰਾਂ ’ਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਹਨ।
ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਕਿਹਾ ਕਿ ਕੰਮ ਵਾਲੀ ਥਾਂ ’ਤੇ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਬਣਾਉਣਾ ਪੁਰਸ਼ਾਂ ਦੀ ਜ਼ਿੰਮੇਵਾਰੀ ਹੈ। ‘ਦਿ ਬਕਿੰਘਮ ਮਰਡਰਜ਼’ 13 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ’ਚ ਰਣਵੀਰ ਬਰਾੜ, ਐਸ਼ ਟੰਡਨ, ਅਸਦ ਰਾਜਾ, ਪ੍ਰਭਲੀਨ ਸੰਧੂ, ਸੰਜੀਵ ਮਹਿਰਾ, ਅਦਵੋਆ ਅਕੋਤੋ ਅਤੇ ਜ਼ੈਨ ਹੁਸੈਨ ਮੁੱਖ ਭੂਮਿਕਾਵਾਂ ’ਚ ਹਨ।