
A.P. Dhillon News: 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿਚ ਢਿੱਲੋਂ ਦੇ ਵੈਨਕੁਵਰ ਸਥਿਤ ਘਰ ’ਤੇ ਗੋਲੀਬਾਰੀ ਕੀਤੀ ਸੀ
Singer A.P. Dhillon House firing News: ਪੰਜਾਬੀ ਗਾਇਕ ਏ.ਪੀ ਢਿੱਲੋਂ ਦੇ ਵੈਨਕੁਵਰ ਸਥਿਤ ਘਰ ’ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਗਈ ਹੈ। 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿਚ ਢਿੱਲੋਂ ਦੇ ਵੈਨਕੁਵਰ ਸਥਿਤ ਘਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿਤੀ ਸੀ। ਜਿਸ ਮਗਰੋਂ ਨਵੰਬਰ 2024 ਵਿਚ ਅਭਿਜੀਤ ਕਿੰਗਰਾ ਦੀ ਗ੍ਰਿਫ਼ਤਾਰੀ ਹੋਈ ਸੀ। ਹੁਣ ਇਸ ਮਾਮਲੇ ’ਚ ਅਦਾਲਤ ਵਲੋਂ ਅਭਿਜੀਤ ਨੂੰ 6 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਨਾਲ ਹੀ ਅਦਾਲਤ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਅਭਿਜੀਤ ਇਸ ਮਾਮਲੇ ’ਚ ਇਕੱਲਾ ਨਹੀਂ ਸੀ। ਲਾਰੇਂਸ ਗੈਂਗ ਦੇ ਨਿਰਦੇਸ਼ਾਂ ’ਤੇ ਹੀ ਅਭਿਜੀਤ ਵਲੋਂ ਇਸ ਪੂਰੀ ਘਟਨਾ ਨੂੰ ਅੰਜ਼ਾਮ ਦਿਤਾ ਗਿਆ ਸੀ।