
ਪਹਿਲਾਂ ਵੀ ਕੀਤਾ ਸੀ ਕਿਸਾਨਾਂ ਦੇ ਸਮਰਥਨ 'ਚ ਟਵੀਟ
ਮੁੰਬਈ: ਬਾਲੀਵੁੱਡ ਅਭਿਨੇਤਾ ਧਰਮਿੰਦਰ ਕਿਸਾਨਾਂ ਦੇ ਸਮਰਥਨ ਵਿਚ ਹਨ। ਉਹ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਸਾਨਾਂ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹਨ। ਸੋਮਵਾਰ ਨੂੰ ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ - ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲ ਜਾਵੇ। ਮੈਂ ਦਿਲੋਂਪ ਅਰਦਾਸ ਕਰਦਾ ਹਾਂ ਹਰ ਨੇਕ ਆਤਮਾ ਨੂੰ ਸੁਕੂਨ ਮਿਲ ਜਾਵੇ।
Dharmendra Singh
ਦੱਸ ਦਈਏ ਕਿ 26 ਨਵੰਬਰ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹਨ। ਹੁਣ ਤੱਕ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਕ ਵਾਰ ਫਿਰ ਸੋਮਵਾਰ ਨੂੰ, ਕਿਸਾਨ ਨੇਤਾ ਅਤੇ ਕੇਂਦਰੀ ਮੰਤਰੀ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਮੁਲਾਕਾਤ ਕਰਨਗੇ।
Aaj , mere kisaan bhaiyon ko insaaf mil jaye . Ji jaan se Ardaas karta hoon ???? Har nek rooh ko sakoon mil jaye ga ...... pic.twitter.com/27VJJLatTr
— Dharmendra Deol (@aapkadharam) January 4, 2021
ਧਰਮਿੰਦਰ ਦਾ ਟਵੀਟ ਕਿਸਾਨਾਂ ਦੇ ਸਮਰਥਨ ਵਿਚ
ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰਦਿਆਂ ਲਿਖਿਆ ਸੀ- ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹਾਂ। ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।
I am extremely in pain to see the suffering of my farmer brothers . Government should do something fast . pic.twitter.com/WtaxdTZRg7
— Dharmendra Deol (@aapkadharam) December 11, 2020