ਤਾਪਸੀ ਪੰਨੂ ਨੇ ਸਿਤਾਰਿਆਂ 'ਤੇ ਕੱਸਿਆ ਤੰਜ, ਤੁਹਾਨੂੰ ਆਪਣੀਆਂ ਕਦਰਾਂ ਕੀਮਤਾਂ ਮਜ਼ਬੂਤ ਕਰਨ ਦੀ ਲੋੜ
Published : Feb 4, 2021, 12:18 pm IST
Updated : Feb 4, 2021, 2:22 pm IST
SHARE ARTICLE
Taapsee Pannu
Taapsee Pannu

ਜੇ ਇੱਕ ਟਵੀਟ ਤੁਹਾਡੀ ਏਕਤਾ ਨੂੰ ਤੋੜਦਾ ਹੈ, ਇੱਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਕੁਚਲਦਾ ਹੈ ਅਤੇ ਇੱਕ ਪ੍ਰਦਰਸ਼ਨ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਾ ਹੈ,

ਮੁੰਬਈ- ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੌਪ ਸਟਾਰ ਰਿਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਬੀਤੇ ਦਿਨੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।  ਹਾਲੀਵੁੱਡ ਦੇ ਪੌਪ ਸਟਾਰ ਰਿਹਾਨਾ ਦੇ ਕਿਸਾਨੀ ਅੰਦੋਲਨ ਬਾਰੇ ਟਵੀਟ ਕਰਨ ਤੋਂ ਬਾਅਦ ਹੀ ਬਾਲੀਵੁੱਡ ਦੇ ਮਸ਼ਹੂਰ ਲੋਕ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵਿਚਕਾਰ ਅੱਜ ਤਾਪਸੀ ਪੰਨੂ ਨੇ ਸਿਤਾਰਿਆਂ 'ਤੇ ਟਵੀਟ ਕਰ ਤਨਜ਼ ਕਸਿਆ ਹੈ। 

tapssetaapsee

ਤਾਪਸੀ ਪੰਨੂ ਦਾ ਟਵੀਟ 
ਤਾਪਸੀ ਪੰਨੂ ਨੇ ਬਾਲੀਵੁੱਡ ਅਤੇ ਹੋਰ ਮਸ਼ਹੂਰ ਹਸਤੀਆਂ 'ਤੇ ਤਨਜ਼ ਕਸਦਿਆਂ ਲਿਖਿਆ, 'ਜੇ ਇੱਕ ਟਵੀਟ ਤੁਹਾਡੀ ਏਕਤਾ ਨੂੰ ਤੋੜਦਾ ਹੈ, ਇੱਕ ਮਜ਼ਾਕ ਤੁਹਾਡੇ ਵਿਸ਼ਵਾਸ ਨੂੰ ਕੁਚਲਦਾ ਹੈ ਅਤੇ ਇੱਕ ਪ੍ਰਦਰਸ਼ਨ ਤੁਹਾਡੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਤੁਹਾਨੂੰ ਆਪਣੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਬਜਾਏ ਇਸਦੇ ਕਿ ਤੁਸੀਂ ਦੂਜਿਆਂ ਲਈ 'ਪ੍ਰਾਪੇਗੰਡਾ ਟੀਚਰ' ਬਣੋ.'

tapseetaapsee

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਾਪਸੀ ਪੰਨੂ ਨੇ ਗਣਤੰਤਰ ਦਿਵਸ 'ਤੇ ਹੋਏ ਕਿਸਾਨ ਅੰਦੋਲਨ ਦੌਰਾਨ ਹਿੰਸਾ 'ਤੇ ਵੀ ਬੇਬਾਕੀ ਨਾਲ ਆਪਣੀ ਰਾਇ ਪੇਸ਼ ਕੀਤੀ ਸੀ। ਹਾਲ ਹੀ 'ਚ ਤਾਪਸੀ ਪੰਨੂ ਦੀ ਅਪਕਮਿੰਗ ਫ਼ਿਲਮ 'ਲੂਪ ਲਪੇਟਾ' ਦਾ ਲੁਕ ਰਿਲੀਜ਼ ਹੋਇਆ ਹੈ। ਫ਼ਿਲਮ ਦੇ ਫਰਸਟ ਲੁਕ ਨੂੰ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਟਵਿਟਰ 'ਤੇ ਕੰਗਣਾ ਅਤੇ ਦਿਲਜੀਤ ਵਿਚਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਅਜਿਹੀ ਸਥਿਤੀ ਵਿੱਚ ਰਿਹਾਨਾ ਦੇ ਇੱਕ ਵਾਰ ਫਿਰ ਟਵੀਟ ਹੋਣ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਉਸ ‘ਤੇ ਨਿਸ਼ਾਨਾ ਸਾਧਿਆ ਹੈ।

Ranjit Bawa and Jazzy BRanjit Bawa and Jazzy B

ਇਸਦੇ ਨਾਲ ਹੀ ਜਿੱਥੇ ਰਿਹਾਨਾ ਦੇ ਟਵੀਟ ਨੇ ਪੂਰੇ ਭਾਰਤ ‘ਚ ਖਲਬਲੀ ਮਚਾ ਦਿੱਤੀ ਹੈ, ਉਸਨੂੰ ਲੈ ਕੇ ਕਈਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਅਜੇ ਦੇਵਗਨ, ਕਰਨ ਜੋਹਰ ਨੇ ਭਾਰਤ ਸਰਕਾਰ ਦਾ ਪੱਖ ਪੂਰਦਿਆਂ ਰਿਹਾਨਾ ਦੇ ਵਿਰੁੱਧ ਟਵੀਟ ਕੀਤਾ ਸੀ ਕਿ ਇਹ ਮੁੱਦਾ ਸਾਡੇ ਦੇਸ਼ ਦਾ ਹੈ ਅਸੀਂ ਇਸਨੂੰ ਆਪ ਸੁਲਝਾ ਲਵਾਂਗੇ ਤੇ ਬਾਹਰੀ ਲੋਕਾਂ ਦਾ ਇਸਦੇ ਵਿਚ ਦਖਲ ਦੇਣਾ ਸਹੀ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement