
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ 8 ਮਈ ਨੂੰ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸੋਨਮ ਦੇ ਵਿਆਹ ਦਾ ਸਮਾਗਮ 3 ਥਾਵਾਂ 'ਤੇ...
ਮੁੰਬਈ, 4 ਮਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ 8 ਮਈ ਨੂੰ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸੋਨਮ ਦੇ ਵਿਆਹ ਦਾ ਸਮਾਗਮ 3 ਥਾਵਾਂ 'ਤੇ ਹੋਵੇਗਾ, ਜਿਸ 'ਚ ਮਹਿੰਦੀ, ਵਿਆਹ ਅਤੇ ਰਿਸੈਪਸ਼ਨ ਸ਼ਾਮਲ ਹਨ।
Sonam Kapoor-Anand Ahuja's reception party
ਦਸ ਦਈਏ ਕਿ ਸੋਨਮ ਦੇ ਵਿਆਹ ਦਾ ਰਿਸੈਪਸ਼ਨ 8 ਮਈ ਨੂੰ ਹੋਟਲ ਲੀਲਾ ਵਿਚ ਹੋਵੇਗਾ। ਇਸ ਰਿਸੈਪਸ਼ਨ 'ਚ ਲਗਭਗ 300 ਮਹਿਮਾਨ ਸ਼ਾਮਲ ਹੋਣਗੇ। ਰਿਪੋਰਟਾਂ ਮੁਤਾਬਕ ਮਹਿਮਾਨਾਂ ਦੇ ਖਾਣ ਦੀ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ ਖ਼ਰਚ 3000 ਰੁਪਏ ਪਲੇਟ ਹੋਵੇਗਾ। ਇਸ ਵਿਚ ਸ਼ਰਾਬ ਦਾ ਖ਼ਰਚ ਵੱਖਰਾ ਹੈ।
Sonam Kapoor-Anand Ahuja's reception party
ਜਾਣਕਾਰੀ ਮੁਤਾਬਕ ਰਿਸੈਪਸ਼ਨ 'ਚ ਮਾਸਾਹਾਰੀ ਖਾਣੇ 'ਤੇ ਕਰੀਬ 9 ਲੱਖ ਰੁਪਏ ਖ਼ਰਚ ਹੋਣਗੇ। ਜਦਕਿ ਸ਼ਾਕਾਹਾਰੀ ਖਾਣੇ ਦਾ ਖ਼ਰਚ ਵੱਖਰਾ ਹੈ। ਰਿਸੈਪਸ਼ਨ ਦਾ ਪ੍ਰਬੰਧ ਹੋਟਲ ਲੀਲਾ ਦੇ ਗਰੈਂਡ ਬਾਲਰੂਮ 'ਚ ਹੋਵੇਗਾ। ਸੋਨਮ ਦੇ ਵਿਆਹ ਦਾ ਰਿਸੈਪਸ਼ਨ ਬੇਹੱਦ ਸ਼ਾਨਦਾਰ ਹੋਣ ਵਾਲਾ ਹੈ। ਰਿਸੈਪਸ਼ਨ 'ਚ ਸਜਾਵਟ 'ਤੇ ਖ਼ਾਸ ਧਿਆਨ ਦਿਤਾ ਜਾ ਰਿਹਾ ਹੈ।
Sonam Kapoor and Anand Ahuja
ਖ਼ਬਰਾਂ ਦੀਆਂ ਮੰਨੀਏ ਤਾਂ ਸਜਾਵਟ 'ਤੇ ਜ਼ਿਆਦਾ ਖ਼ਰਚਾ ਕੀਤਾ ਜਾਵੇਗਾ। ਇਸ ਮੌਕੇ 'ਤੇ ਡੀਜੇ ਦੀ ਵੀ ਖ਼ਾਸ ਵਿਵਸਥਾ ਹੋਵੇਗੀ। ਖ਼ਾਸ ਗੱਲ ਇਹ ਰਹੇਗੀ ਕਿ ਡੀਜੇ 'ਤੇ ਸੋਨਮ ਦੀਆਂ ਫਿ਼ਲਮਾਂ ਦੇ ਟ੍ਰੈਕ ਨੂੰ ਵਜਾਇਆ ਜਾਵੇਗਾ।
Sonam Kapoor and Anand Ahuja reception hall
ਦਸ ਦਈਏ ਕਿ ਹੋਟਲ 'ਲੀਲਾ' ਸੋਨਮ ਦੀ ਕਰੀਬੀ ਦੋਸਤ ਸੰਮਯੂਕਤਾ ਨਾਇਰ ਦਾ ਹੈ। ਖ਼ਬਰਾਂ ਤਾਂ ਅਜਿਹੀਆਂ ਵੀ ਹਨ ਕਿ ਸੰਮਯੂਕਤ ਨੇ ਸੋਨਮ ਨੂੰ ਭਾਰੀ ਡਿਸਕਾਊਂਟ ਵੀ ਦਿਤਾ ਹੈ। ਸੋਨਮ ਕਪੂਰ ਦੇ ਹੋਣ ਵਾਲੇ ਪਤੀ ਆਨੰਦ ਆਹੂਜਾ ਲਗਭਗ 3000 ਕਰੋੜ ਦੀ ਪ੍ਰਾਪਰਟੀ ਦੇ ਮਾਲਕ ਹਨ। ਆਨੰਦ ਕੱਪੜੇ ਦਾ ਬਰਾਂਡ 'ਭਾਣੇ' ਦੇ ਮਾਲਕ ਹਨ।
Sonam Kapoor and Anand Ahuja
ਤੁਹਾਨੂੰ ਦਸ ਦਈਏ ਕਿ ਸੋਨਮ ਵੀ ਇਸ ਬਰਾਂਡ ਦੇ ਕੱਪੜੇ ਪਾਉਣਾ ਹੀ ਪਸੰਦ ਕਰਦੀ ਹੈ। ਆਨੰਦ ਅਪਣੇ ਪਰਵਾਰਕ ਕਾਰੋਬਾਰ 'ਸ਼ਾਹੀ ਐਕਸਪੋਰਟਸ' ਦੇ ਐਮਡੀ ਵੀ ਹਨ। ਪੜ੍ਹਾਈ ਤੋਂ ਬਾਅਦ ਆਨੰਦ ਨੇ ਵਿਦੇਸ਼ 'ਚ ਨੌਕਰੀ (2011) ਵੀ ਕੀਤੀ।