Urfi Javed News: ਫਰਜ਼ੀ ਵੀਡੀਓ ਬਣਾ ਕੇ ਉਰਫੀ ਜਾਵੇਦ ਨੇ ਪੁਲਿਸ ਨੂੰ ਕੀਤਾ ਬਦਨਾਮ, ਹੁਣ ਸੱਚਮੁੱਚ ਹੋਈ FIR ਦਰਜ

By : GAGANDEEP

Published : Nov 4, 2023, 9:41 am IST
Updated : Nov 4, 2023, 9:41 am IST
SHARE ARTICLE
Urfi Javed News
Urfi Javed News

Urfi Javed News: ਸਿਰਫ ਉਰਫੀ ਹੀ ਨਹੀਂ 4 ਹੋਰ ਲੋਕਾਂ ਖਿਲਾਫ ਮਾਮਲਾ ਦਰਜ

Urfi Javed News: ਅਦਾਕਾਰਾ ਉਰਫੀ ਜਾਵੇਦ ਹਰ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਆਉਂਦੀ ਹੈ। ਇਸ ਵਾਰ ਜਦੋਂ ਉਰਫੀ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਫਰਜ਼ੀ ਵੀਡੀਓ ਬਣਾਈ ਤਾਂ ਉਸ ਦੀਆਂ ਮੁਸ਼ਕਲਾਂ ਵਧ ਗਈਆਂ। ਮੁੰਬਈ ਪੁਲਿਸ ਨੇ ਉਰਫੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ, ਜਿਸ ਵਿਚ ਉਸ ਉੱਤੇ ਆਈਪੀਸੀ ਦੀਆਂ 4 ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਲੋਕ ਸੇਵਕ ਨੇ ਉਨ੍ਹਾਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਉਰਫੀ ਖਿਲਾਫ 171, 149 (ਧੋਖਾਧੜੀ), 500 (ਮਾਨਹਾਨੀ) ਅਤੇ 34 (ਸਾਂਝੇ ਇਰਾਦੇ) ਦੇ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ: Noida News: ਬਾਲਕੋਨੀ 'ਚ ਡਿੱਗੇ ਰੁਮਾਲ ਲਈ ਔਰਤ ਨੇ ਨਹੀਂ ਕੀਤੀ ਜਾਨ ਦੀ ਪਰਵਾਹ, 12ਵੀਂ ਮੰਜ਼ਿਲ 'ਤੇ ਲਟਕੀ

ਸਿਰਫ ਉਰਫੀ ਹੀ ਨਹੀਂ 4 ਹੋਰ ਲੋਕਾਂ ਖਿਲਾਫ ਵੀ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਕੇ ਉਰਫੀ ਮੁਸੀਬਤ ਵਿੱਚ ਫਸ ਸਕਦੀ ਹੈ। ਓਸ਼ੀਵਾਰਾ ਪੁਲਿਸ ਸਟੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਰਫੀ ਅਤੇ ਉਸ ਦੇ ਸਾਥੀਆਂ ਖਿਲਾਫ ਚਾਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 3 ਨਵੰਬਰ ਦੀ ਸਵੇਰ ਨੂੰ ਉਰਫੀ ਨੇ ਜੋ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਉਸ ਵਿਚ ਨਕਲੀ ਪੁਲਿਸ ਨੇ ਅਭਿਨੇਤਰੀ ਨੂੰ ਗ੍ਰਿਫਤਾਰ ਕੀਤਾ ਸੀ। ਇਹ ਗਲਤ ਤਰੀਕਾ ਹੈ। ਅਜਿਹਾ ਕਰਕੇ ਉਰਫੀ ਨੇ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ: Health News : ਬਦਲਦੇ ਮੌਸਮ ’ਚ ਕੀ ਤੁਹਾਨੂੰ ਵੀ ਹੁੰਦੈ ਬੁਖ਼ਾਰ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

ਓਸ਼ੀਵਾਰਾ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਨਕਲੀ ਇੰਸਪੈਕਟਰ ਗ੍ਰਿਫਤਾਰ ਹੋ ਸਕਦਾ ਹੈ। ਨਾਲ ਹੀ, ਪੁਲਿਸ ਨੇ ਵੀਡੀਓ ਲਈ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ। ਦੱਸ ਦੇਈਏ ਕਿ ਉਰਫੀ ਅਕਸਰ ਆਪਣੇ ਕੱਪੜਿਆਂ ਨੂੰ ਲੈ ਕੇ ਵਿਵਾਦਾਂ 'ਚ ਘਿਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਰਫੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਦੱਸ ਰਹੀ ਹੈ ਕਿ ਉਸਨੇ 3 ਨਵੰਬਰ ਦੀ ਸਵੇਰ ਨੂੰ ਇਹ ਸਾਰਾ ਡਰਾਮਾ ਕਿਉਂ ਕੀਤਾ। ਦਰਅਸਲ, ਉਰਫੀ ਆਪਣੇ ਖੁਦ ਦੇ ਫੈਸ਼ਨ ਬ੍ਰਾਂਡ ਦੇ ਨਾਲ ਮਾਰਕੀਟ ਵਿੱਚ ਐਂਟਰੀ ਕਰ ਰਹੀ ਹੈ।
 

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement