ਖ਼ਬਰਾਂ |

ਤਾਜ਼ਾ |

ਇਰਾਨ-ਇਜ਼ਰਾਈਲ ਜੰਗ ਕਾਰਨ ਪਰਿਵਾਰ ਸਮੇਤ ਦੁਬਈ 'ਚ ਫ਼ਸੀ ਅਦਾਕਾਰਾ ਲਾਰਾ ਦੱਤਾ

By : JAGDISH

Published : Mar 5, 2026, 8:48 am IST
Updated : Mar 5, 2026, 8:48 am IST
SHARE ARTICLE
Actress Lara Dutta stranded in Dubai with family due to Iran-Israel war
Actress Lara Dutta stranded in Dubai with family due to Iran-Israel war

ਕਿਹਾ : ‘ਉਹ ਕਾਫੀ ਘਬਰਾਏ ਹੋਏ ਹਨ ਅਤੇ ਜਲਦੀ ਮੁੰਬਈ ਵਾਪਸ ਆਉਣਾ ਚਾਹੁੰਦੇ ਹਨ'

ਦੁਬਈ : ਬੌਲੀਵੁੱਡ ਅਦਾਕਾਰਾ ਲਾਰਾ ਦੱਤਾ ਭੂਪਤੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਦੱਸਿਆ ਕਿ ਉਹ ਆਪਣੇ ਪਤੀ ਮਹੇਸ਼ ਭੂਪਤੀ ਅਤੇ ਬੇਟੀ ਨਾਲ ਇਸ ਸਮੇਂ ਦੁਬਈ ਵਿੱਚ ਫਸੀ ਹੋਈ ਹੈ। ਲਾਰਾ ਨੇ ਦੱਸਿਆ ਕਿ ਉਹ ਇੱਕ ਬ੍ਰਾਂਡ ਦੇ ਕੰਮ ਲਈ ਦੁਬਈ ਗਈ ਸੀ, ਪਰ ਉੱਥੇ ਇਜ਼ਰਾਈਲ ਅਤੇ ਇਰਾਨ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਕਾਫੀ ਘਬਰਾਏ ਹੋਏ ਅਤੇ ਤਣਾਅ ਵਿੱਚ ਹਨ ਅਤੇ ਜਿੰਨੀ ਜਲਦੀ ਹੋ ਸਕੇ ਮੁੰਬਈ ਵਾਪਸ ਆਉਣਾ ਚਾਹੁੰਦੇ ਹਨ।

ਲਾਰਾ ਦੱਤਾ ਨੇ ਆਪਣਾ ਡਰ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਅੱਖੀਂ ਮਿਜ਼ਾਈਲਾਂ ਨੂੰ ਹਵਾ ਵਿੱਚ ਨਸ਼ਟ ਹੁੰਦੇ ਦੇਖਿਆ ਹੈ । ਉਨ੍ਹਾਂ ਦੱਸਿਆ ਕਿ ਭਾਵੇਂ ਉਹ ਇੱਕ ਸੁਰੱਖਿਅਤ ਇਲਾਕੇ ਵਿੱਚ ਰਹਿ ਰਹੇ ਹਨ ਪਰ ਲੜਾਕੂ ਜਹਾਜ਼ਾਂ ਦੀ ਆਵਾਜ਼ ਅਤੇ ਧਮਾਕਿਆਂ ਕਾਰਨ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਕੰਬਣ ਲੱਗ ਜਾਂਦੇ ਹਨ। ਲਾਰਾ ਮੁਤਾਬਕ ਇਹ ਸਭ ਕੁਝ ਦੇਖਣਾ ਅਤੇ ਸੁਣਨਾ ਬਹੁਤ ਡਰਾਉਣਾ ਹੈ, ਖ਼ਾਸ ਕਰਕੇ ਬੱਚਿਆਂ ਲਈ ਜੋ ਇਸ ਸਥਿਤੀ ਨੂੰ ਦੇਖ ਕੇ ਕਾਫੀ ਪ੍ਰੇਸ਼ਾਨ ਹਨ।

ਲਾਰਾ ਨੇ ਮੁਸ਼ਕਿਲ ਹਾਲਾਤ ਦੇ ਬਾਵਜੂਦ ਸੰਯੁਕਤ ਅਰਬ ਅਮੀਰਾਤ ਸਰਕਾਰ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਰਕਾਰ ਹਰ ਕਿਸੇ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖ ਰਹੀ ਹੈ, ਚਾਹੇ ਉਹ ਕਿਸੇ ਵੀ ਦੇਸ਼ ਦਾ ਵਾਸੀ ਹੋਵੇ। ਲਾਰਾ ਨੇ ਉਨ੍ਹਾਂ ਆਮ ਲੋਕਾਂ ਅਤੇ ਕਾਮਿਆਂ ਦਾ ਵੀ ਧੰਨਵਾਦ ਕੀਤਾ ਜੋ ਅਜਿਹੀ ਜੰਗ ਦੇ ਹਾਲਾਤ ਵਿੱਚ ਵੀ ਦੇਸ਼ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹਨ। ਫਿਲਹਾਲ ਲਾਰਾ ਅਤੇ ਉਨ੍ਹਾਂ ਦਾ ਪਰਿਵਾਰ ਮੁੰਬਈ ਵਾਪਸ ਆਉਣ ਲਈ ਫਲਾਈਟਾਂ ਦੀ ਭਾਲ ਕਰ ਰਹੇ ਹਨ ਪਰ ਜੰਗ ਕਾਰਨ ਉਡਾਣਾਂ ਮਿਲਣੀਆਂ ਬਹੁਤ ਮੁਸ਼ਕਿਲ ਹੋ ਗਈਆਂ ਹਨ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement