
ਇਸ ਤਸਵੀਰ 'ਚ ਅਨੁਪਮ ਖੇਰ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਹੂਬਹੂ ਕਾਪੀ ਨਜ਼ਰ ਆ ਰਹੇ ਹਨ।
ਹਾਲ ਹੀ 'ਚ ਆਪਣੇ ਇੰਟਰਨੈਸ਼ਨਲ ਪ੍ਰੋਗਰਾਮ 'ਦਿ ਬੁਆਏ ਵਿਦ ਦਿ ਟਾਪਨਾਟ' ਲਈ ਟੀ. ਵੀ. ਸ਼ੋਅ ਦੇ BAFTA ਨਾਮੀਨੇਟ ਹੋਏ ਮਸ਼ਹੂਰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਆਉਣ ਵਾਲੀ ਨਵੀਂ ਫ਼ਿਲਮ 'ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ'” ਦੇ ਲਈ ਉਨ੍ਹਾਂ ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ ।ਜਿਸ ਨੂੰ ਤਰਣ ਆਦਰਸ਼ ਨੇ ਇਸ ਨੂੰ ਆਪਣੇ ਟਵਿਟਰ ਹੈਂਡਲ 'ਤੇ ਸਾਂਝਾ ਕੀਤਾ ਹੈ ।
#TheAccidentalPrimeMinisterਇਸ ਤਸਵੀਰ 'ਚ ਅਨੁਪਮ ਖੇਰ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਹੂਬਹੂ ਕਾਪੀ ਨਜ਼ਰ ਆ ਰਹੇ ਹਨ। ਇਹ ਫ਼ਿਲਮ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਿਤ ਹੈ ਜਿਸ ਵਿਚ ਅਨੁਪਮ ਖੇਰ ਤੋਂ ਇਲਾਵਾ ਅਕਸ਼ੈ ਖੰਨਾ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਬੋਹਰਾ ਬਰਦਰਸ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ ਦਾ ਨਿਰਦੇਸ਼ਨ ਵਿਜੈ ਰਤਨਾਕਰ ਗੱਟੇ ਨੇ ਕੀਤਾ ਹੈ।
#TheAccidentalPrimeMinisterਭਾਰਤ ਦੇ ਸਾਬਕਾ ਪ੍ਰਧਾਂਮਨਰੀ 'ਤੇ ਅਧਾਰਿਤ ਬਣਨ ਵਾਲੀ ਇਹ ਫ਼ਿਲਮ 21 ਦਸੰਬਰ 2018 ਨੂੰ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। । ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਲਾਂਕਿ ਫਿਲਮ ਨਾਲ ਅਨੁਪਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਪਰ ਉਹ ਮਹਿਜ਼ ਇਕ ਫਿੱਕੀ ਜਿਹੀ ਝਲਕ ਸੀ। ਪਰ ਇਸ ਵਾਰ ਅਨੁਪਮ ਦੀਆਂ ਇਹ ਤਸਵੀਰਾਂ ਅਫ਼ੀਸ਼ੀਅਲੀ ਸਾਹਮਣੇ ਆਈਆਂ ਹਨ। ਇਸ ਫਿਲਮ ਦੇ ਕਿਰਦਾਰ ਲਈ ਅਨੁਪਮ ਕਹਿੰਦੇ ਹਨ ਕਿ ''ਦ ਐਕਸੀਡੇਂਟਲ ਪ੍ਰਾਈਮ ਮਿਨੀਸਟਰ' ਵਿਚ ਇਕ ਅਦਾਕਾਰ ਦੇ ਤੌਰ 'ਤੇ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਚੈਲੇਂਜ ਭਰਿਆ ਸੀ। ਮੈਂ ਆਪਣੇ ਕਿਰਦਾਰ ਨੂੰ ਪਪੁਰਨ ਰੂਪ 'ਚ ਨਿਭਾਉਣ ਦੇ ਲਈ ਪੂਰੀ ਮੇਹਨਤ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਮੈਨੂੰ ਇਸ ਰੂਪ ਦੇ ਵਿਚ ਸਵੀਕਾਰ ਕਰਨਗੇ।
#TheAccidentalPrimeMinister