ਰਵੀਨਾ ਟੰਡਨ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ, ਜਾਣੋ ਅਦਾਕਾਰਾ ਦੀ ਜ਼ਿੰਦਗੀ ਬਾਰੇ ਅਣਸੁਣੇ ਕਿੱਸੇ  

By : KOMALJEET

Published : Apr 5, 2023, 8:11 pm IST
Updated : Apr 5, 2023, 8:11 pm IST
SHARE ARTICLE
Raveena Tandon received the Padma Shri award
Raveena Tandon received the Padma Shri award

ਫ਼ਿਲਮਾਂ 'ਚ ਪਾਏ ਯੋਗਦਾਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ 

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ। ਭਾਰਤੀ ਫ਼ਿਲਮਾਂ ਵਿਚ ਪਾਏ ਯੋਗਦਾਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਹ ਅਵਾਰਡ ਸਮਾਗਮ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਹੋਇਆ, ਜਿਸ 'ਚ ਰਵੀਨਾ ਟੰਡਨ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਇਸ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਰਵੀਨਾ ਟੰਡਨ ਸਾੜ੍ਹੀ ਪਾ ਕੇ ਰਵਾਇਤੀ ਲੁੱਕ 'ਚ ਸਮਾਗਮ 'ਚ ਪਹੁੰਚੇ। ਇਹ ਪੁਰਸਕਾਰ ਅਦਾਕਾਰਾ ਨੂੰ ਭਾਰਤੀ ਸਿਨੇਮਾ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਚੈਰੀਟੇਬਲ ਕੰਮਾਂ ਲਈ ਦਿੱਤਾ ਗਿਆ ਹੈ। 

ਰਵੀਨਾ ਟੰਡਨ ਭਾਰਤੀ ਸਿਨੇਮਾ ਦਾ ਇੱਕ ਅਜਿਹਾ ਨਾਮ ਹੈ, ਜਿਸ ਨੇ 90 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਅਤੇ ਗਲੈਮਰ ਨਾਲ ਸਿਨੇਮਾ ਜਗਤ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ। ਰਵੀਨਾ ਟੰਡਨ ਨੇ ਵੱਡੇ ਪਰਦੇ ਤੋਂ ਲੈ ਕੇ ਛੋਟੇ ਪਰਦੇ ਤੱਕ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਰਵੀਨਾ ਟੰਡਨ ਨੇ ਸਿਰਫ 17 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਹ ਵੀ ਪੜ੍ਹੋ:   ਦਿੱਗਜ਼ ਕ੍ਰਿਕਟਰ ਨੂੰ ਹੋਇਆ ਕਿੰਗਫਿਸ਼ਰ ਕੈਲੇਂਡਰ ਗਰਲ ਨਾਲ ਪਿਆਰ, ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਕਿੱਸੇ  

ਰਵੀਨਾ ਟੰਡਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1991 'ਚ 17 ਸਾਲ ਦੀ ਉਮਰ 'ਚ ਫਿਲਮ 'ਪੱਥਰ ਕੇ ਫੂਲ' ਨਾਲ ਕੀਤੀ ਸੀ। ਫਿਲਮ 'ਚ ਉਨ੍ਹਾਂ ਅਤੇ ਸੱਲੂ ਮੀਆਂ ਦੀ ਜੋੜੀ ਕਾਫੀ ਦਮਦਾਰ ਸੀ।   'ਪੱਥਰ ਕੇ ਫੂਲ' 'ਚ ਕੰਮ ਕਰਨ ਤੋਂ ਬਾਅਦ ਰਵੀਨਾ ਟੰਡਨ ਨੇ ਇਕ ਤੋਂ ਵਧ ਕੇ ਇਕ ਫਿਲਮਾਂ 'ਚ ਕੰਮ ਕੀਤਾ। ਆਪਣੇ 32 ਸਾਲਾਂ ਦੇ ਫਿਲਮੀ ਕਰੀਅਰ ਵਿੱਚ ਰਵੀਨਾ ਨੇ ਲਗਭਗ 64 ਫਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ 'ਚ ਉਨ੍ਹਾਂ ਨੇ 'ਦਿਲਵਾਲੇ', 'ਮੋਹਰਾ', 'ਖਿਲਾੜਿਉਂ ਕਾ ਖਿਲਾੜੀ', 'ਜ਼ਿੱਦੀ', 'ਬੜੇ ਮੀਆਂ ਛੋਟੇ ਮੀਆਂ' ਸਮੇਤ ਕਈ ਸਫਲ ਕਾਮੇਡੀ ਫਿਲਮਾਂ 'ਚ ਕੰਮ ਕੀਤਾ।

ਇਸ ਦੇ ਨਾਲ ਹੀ ਰਵੀਨਾ ਟੰਡਨ ਨੇ ਕ੍ਰਾਈਮ ਥ੍ਰਿਲਰ ਫਿਲਮ 'ਗੁਲਾਮ-ਏ-ਮੁਸਤਫਾ', 'ਮੋਹਰਾ' ਅਤੇ 'ਸ਼ੂਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਇਨ੍ਹਾਂ ਫਿਲਮਾਂ ਦੇ ਰਵੀਨਾ ਟੰਡਨ ਦੇ ਕਈ ਗੀਤ ਜਿਵੇਂ 'ਟਿਪ ਟਿਪ ਬਰਸਾ ਪਾਣੀ', 'ਸ਼ਹਿਰ ਕੀ ਲੜਕੀ', 'ਚੁਰਾ ਕੇ ਦਿਲ ਮੇਰਾ' ਅਤੇ 'ਅੱਖੀਉਂ  ਸੇ ਗੋਲੀ ਮਾਰੇ' ਲੋਕਾਂ 'ਚ ਬਹੁਤ ਮਸ਼ਹੂਰ ਹਨ।  

ਇਹ ਵੀ ਪੜ੍ਹੋ:  ਅੰਬਾਨੀ ਦੀ ਪਾਰਟੀ 'ਚ ਜਦੋਂ ਬੈਕਗਰਾਊਂਡ ਡਾਂਸਰ ਬਣੇ ਸਲਮਾਨ ਖਾਨ! ਹੋਏ ਟ੍ਰੋਲ

ਹਾਲ ਹੀ 'ਚ ਰਵੀਨਾ ਟੰਡਨ ਨੂੰ ਦੱਖਣੀ ਭਾਰਤੀ ਫਿਲਮ 'ਕੇਜੀਐੱਫ ਚੈਪਟਰ 2' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਰਵੀਨਾ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ। ਇਸ ਫਿਲਮ ਤੋਂ ਇਲਾਵਾ ਰਵੀਨਾ ਨੇ ਆਪਣੀ ਵੈੱਬ ਸੀਰੀਜ਼ 'ਆਰਣਯਕ' ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ 'ਆਰਣਯਕ' ਵੈੱਬ ਸੀਰੀਜ਼ ਨਾਲ ਆਪਣਾ OTT ਡੈਬਿਊ ਕੀਤਾ। ਲੜੀ ਵਿੱਚ, ਰਵੀਨਾ ਟੰਡਨ ਨੇ ਇੱਕ ਬਹਾਦਰ ਇੰਸਪੈਕਟਰ ਦੀ ਭੂਮਿਕਾ ਵਿੱਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕੀਤਾ ਹੈ। 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਰਵੀਨਾ ਟੰਡਨ ਨੇ ਸਾਲ 2004 'ਚ ਅਨਿਲ ਥਡਾਨੀ ਨਾਲ ਵਿਆਹ ਕੀਤਾ ਸੀ। ਰਵੀਨਾ ਦੋ ਬੱਚਿਆਂ ਦੀ ਮਾਂ ਹੈ। ਇਸ ਤੋਂ ਇਲਾਵਾ ਰਵੀਨਾ ਨੇ ਦੋ ਬੇਟੀਆਂ ਨੂੰ ਵੀ ਗੋਦ ਲਿਆ ਹੈ ਜੋ ਵਿਆਹੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement