
Kareena Kapoor Khan: ਹਰ ਬੱਚੇ ਦੇ ਵਿਕਾਸ, ਸਿਹਤ, ਸਿੱਖਿਆ ਦੇ ਅਧਿਕਾਰ ਨੂੰ ਅੱਗੇ ਵਧਾਉਣ ਲਈ ਕਰਨਗੇ ਕੰਮ
Kareena Kapoor Khan appointed National Ambassador of UNICEF (India) News : ਯੂਨੀਸੇਫ (ਇੰਡੀਆ) ਨੇ ਸਨਿਚਰਵਾਰ ਨੂੰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਅਪਣਾ ਨਵਾਂ ਕੌਮੀ ਰਾਜਦੂਤ ਨਿਯੁਕਤ ਕੀਤਾ ਹੈ। ਕਰੀਨਾ, ਜੋ 2014 ਤੋਂ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦੀ ਭਾਰਤੀ ਇਕਾਈ ਨਾਲ ਜੁੜੀ ਹੋਈ ਹੈ, ਹਰ ਬੱਚੇ ਦੇ ਵਿਕਾਸ, ਸਿਹਤ, ਸਿੱਖਿਆ ਅਤੇ ਲਿੰਗ ਸਮਾਨਤਾ ਦੇ ਅਧਿਕਾਰ ਨੂੰ ਅੱਗੇ ਵਧਾਉਣ ’ਚ ਗੈਰ-ਮੁਨਾਫਾ ਸੰਗਠਨ ਦੀ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ: Lok Sabha Election 2024: ਸ਼ਮਸ਼ੇਰ ਦੂਲੋ ਨੇ ਪੰਜਾਬ ਕਾਂਗਰਸ ਦੇ ਉਮੀਦਵਾਰਾਂ 'ਤੇ ਚੁੱਕੇ ਸਵਾਲ, ਕਾਂਗਰਸ ਹਾਈਕਮਾਨ ਨੂੰ ਲਿਖਿਆ ਪੱਤਰ
43 ਸਾਲਾ ਅਦਾਕਾਰਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੁਨੀਆਂ ਦੀ ਆਉਣ ਵਾਲੀ ਪੀੜ੍ਹੀ ਦੇ ਅਧਿਕਾਰਾਂ, ਬੱਚਿਆਂ ਦੇ ਅਧਿਕਾਰਾਂ ਤੋਂ ਵੱਧ ਮਹੱਤਵਪੂਰਨ ਕੁੱਝ ਨਹੀਂ ਹੈ। ਹੁਣ ਭਾਰਤ ਦੇ ਕੌਮੀ ਰਾਜਦੂਤ ਵਜੋਂ ਯੂਨੀਸੇਫ ਨਾਲ ਜੁੜਨਾ ਮੇਰੇ ਲਈ ਸਨਮਾਨ ਦੀ ਗੱਲ ਹੈ।’’
ਇਹ ਵੀ ਪੜ੍ਹੋ: Terrorists Attack In Poonch : ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਵਾਹਨ 'ਤੇ ਹਮਲਾ, ਇਕ ਜਵਾਨ ਸ਼ਹੀਦ
ਸਨਮਾਨ ਹਾਸਲ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਮੈਂ ਬੇਹੱਦ ਖੁਸ਼ ਹੈ।ਕਰੀਨਾ ਨੇ ਕਿਹਾ, ਮੈਂ ਇਹ ਅਹੁਦਾ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਇਸ ਲਈ ਦਸ ਸਾਲ ਇੰਤਜ਼ਾਰ ਕੀਤਾ ਹੈ ਅਤੇ ਸਾਰਿਆਂ ਦੇ ਨਾਲ ਬਹੁਤ ਮਿਹਨਤ ਕੀਤੀ ਹੈ। ਅਤੇ ਹੁਣ, ਅੰਤ ਵਿੱਚ ਮੈਂ ਇੱਕ ਰਾਸ਼ਟਰੀ ਰਾਜਦੂਤ ਦੇ ਰੂਪ ਵਿੱਚ ਉਹਨਾਂ ਨਾਲ ਜੁੜ ਰਹੀ ਹਾਂ। ਇਹ ਆਪਣੇ ਆਪ ਵਿਚ ਇਕ ਵੱਡੀ ਜ਼ਿੰਮੇਵਾਰੀ ਹੈ, ਜਿਸ ਨੂੰ ਮੈਂ ਦਿਲੋਂ ਸਵੀਕਾਰ ਕਰ ਰਹੀ ਹਾਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਰੀਨਾ ਕਪੂਰ ਨੇ ਅੱਗੇ ਕਿਹਾ, 'ਭਾਰਤ ਦੇ ਹਰ ਕੋਨੇ ਦਾ ਹਰ ਬੱਚਾ, ਉਹ ਜਿੱਥੇ ਵੀ ਹੈ, ਜੋ ਵੀ ਹੈ, ਮੇਰੇ ਲਈ ਬਰਾਬਰ ਹੈ। ਜਦੋਂ ਮੈਂ ਕਿਸੇ ਬੱਚੇ ਬਾਰੇ ਗੱਲ ਕਰ ਰਹੀ ਹਾਂ, ਤਾਂ ਇਹ ਦੇਖਣਾ ਮਹੱਤਵਪੂਰਨ ਨਹੀਂ ਹੈ ਕਿ ਉਸਦਾ ਲਿੰਗ ਕੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੀ ਕਿ ਹਰ ਬੱਚੇ, ਚਾਹੇ ਉਹ ਕਾਬਲ ਹੋਵੇ ਜਾਂ ਅਪਾਹਜ, ਉਸ ਨੂੰ ਆਪਣਾ ਅਧਿਕਾਰ ਮਿਲੇ।
(For more Punjabi news apart from Kareena Kapoor Khan appointed National Ambassador of UNICEF (India) News , stay tuned to Rozana Spokesman)