
ਕਿਹਾ- ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਹੈ ਕਿ ਮੈਨੂੰ ਅੱਗੇ ਕੰਮ ਮਿਲੇਗਾ ਜਾਂ ਨਹੀਂ
ਮੁੰਬਈ: 'ਬਿੱਗ ਬੌਸ 16' ਦਾ ਐਤਵਾਰ ਵਾਲਾ ਐਪੀਸੋਡ ਥੋੜਾ ਭਾਵੁਕ ਕਰ ਦੇਣ ਵਾਲਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਇਕ ਨਵੇਂ ਪ੍ਰੋਮੋ ਵਿਚ, ਪ੍ਰਤੀਯੋਗੀ ਇਕ-ਇਕ ਕਰ ਕੇ ਕਨਫੈਸ਼ਨ ਰੂਮ ਵਿਚ ਦਾਖਲ ਹੁੰਦੇ ਅਤੇ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦਰਸ਼ਕਾਂ ਲਈ ਜਾਰੀ ਕੀਤੇ ਗਏ ਨਵੇਂ ਪ੍ਰੋਮੋ ਮੁਤਾਬਕ ਸ਼ੋਅ ਦੀ ਪ੍ਰਤੀਯੋਗੀ ਪ੍ਰਿਅੰਕਾ ਚੌਧਰੀ ਨੇ ਕਿਹਾ ਕਿ 'ਇਸ ਦੁਨੀਆ 'ਚ ਹਰ ਚੀਜ਼ ਦਾ ਇਲਾਜ ਸੰਭਵ ਨਹੀਂ ਹੈ ਪਰ ਕਈ ਵਾਰ ਜੇਕਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਦੇ ਹੋ ਤਾਂ ਤੁਹਾਡਾ ਦਿਲ ਬਹੁਤ ਹਲਕਾ ਹੋ ਜਾਂਦਾ ਹੈ। ਪ੍ਰਿਯੰਕਾ ਦੀਆਂ ਗੱਲਾਂ ਸੁਣ ਕੇ 'ਬਿੱਗ ਬੌਸ 16' ਦੇ ਘਰ ਵਾਲੇ ਕਾਫੀ ਭਾਵੁਕ ਹੋ ਗਏ।
ਕਨਫੈਸ਼ਨ ਰੂਮ ਵਿਚ ਆਪਣੀ ਗੱਲ ਜਾਰੀ ਰੱਖਦਿਆਂ ਉਸ ਨੇ ਕਿਹਾ, 'ਮੈਂ ਬਹੁਤ ਸਾਧਾਰਨ ਕੁੜੀ ਹਾਂ ਜਿਸ ਨੇ ਆਪਣਾ ਘਰ ਵਸਾਉਣਾ ਹੈ। ਹਾਲਾਂਕਿ ਮੈਂ ਅੰਕਿਤ ਦੇ ਮਾਮਲੇ ਨੂੰ ਲੈ ਕੇ ਬਹੁਤ ਭਾਵੁਕ ਹੋ ਗਈ ਹਾਂ, ਪਰ ਮੈਂ ਇਸ ਸਭ ਵਿਚ ਗਲਤ ਦਿਖਾਈ ਦੇ ਰਹੀ ਹਾਂ, ਅਤੇ ਇਸ ਕਾਰਨ ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਹੈ ਕਿ ਮੈਨੂੰ ਅੱਗੇ ਕੰਮ ਮਿਲੇਗਾ ਜਾਂ ਨਹੀਂ। ਇਸ ਦੇ ਨਾਲ ਮੈਂ ਆਪਣੇ ਆਪ ਨੂੰ ਥੱਪੜ ਵੀ ਮਾਰਨਾ ਚਾਹੁੰਦੀ ਹਾਂ। ਇਸ ਤੋਂ ਬਾਅਦ ਪ੍ਰਿਅੰਕਾ ਆਪਣੇ ਹੱਥਾਂ ਨਾਲ ਮੂੰਹ ਢੱਕ ਕੇ ਰੋਣ ਲੱਗੀ।
ਪ੍ਰਿਅੰਕਾ ਚੌਧਰੀ ਤੋਂ ਬਾਅਦ ਸ਼ੋਅ ਦੇ ਇੱਕ ਹੋਰ ਕੰਟੈਸਟੈਂਟ ਸ਼ਿਵ ਠਾਕਰੇ ਨੇ ਵੀ ਰੋਂਦੇ ਹੋਏ ਆਪਣੇ ਦਿਲ ਦੀ ਗੱਲ ਕਹੀ ਅਤੇ ਇਸ ਤੋਂ ਇਲਾਵਾ ਪ੍ਰੋਮੋ ਵਿਚ ਅਰਚਨਾ ਗੌਤਮ ਨੇ ਵੀ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ, 'ਸ਼ੋਅ ਵਿਚ ਮੇਰਾ ਕਿਹੜਾ ਰੂਪ ਸਾਹਮਣੇ ਆਇਆ ਹੈ ਅਤੇ ਮੈਂ ਕਿਸੇ ਬਾਰੇ ਬੁਰਾ ਨਹੀਂ ਬੋਲਦੀ, ਹਾਲਾਂਕਿ ਸ਼ੋਅ ਦੇ ਹੋਰ ਲੋਕਾਂ ਨੇ ਮੈਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ।