ਆਖ਼ਿਰ ਕਿਉਂ !! ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸਰੇਆਮ ਕੱਢੀਆਂ ਗਾਲ੍ਹਾਂ !!
Published : Apr 6, 2018, 7:34 pm IST
Updated : Apr 6, 2018, 7:34 pm IST
SHARE ARTICLE
Kapil Sharma
Kapil Sharma

ਆਪਣੇ ਇਨ੍ਹਾਂ ਟਵੀਟਸ 'ਚ ਕਪਿਲ ਨੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ 'ਤੇ ਵੀ ਇਤਰਾਜ਼ ਜਤਾਇਆ ਹੈ

ਕਪਿਲ ਸ਼ਰਮਾ ਦੀਆਂ ਖ਼ਬਰਾਂ ਅੱਜਕਲ ਹਰ ਜਗ੍ਹਾ ਹੀ ਸੁਰਖ਼ੀਆਂ 'ਚ ਰਹਿੰਦੀਆਂ ਹਨ ਪਰ ਇਨ੍ਹਾਂ ਦੀ ਵਜ੍ਹਾ ਉਨ੍ਹਾਂ ਦੇ ਕੰਮ ਘਟ ਅਤੇ ਉਨ੍ਹਾਂ ਨਾਲ ਜੁੜੇ ਵਿਵਾਦ ਜ਼ਿਆਦਾ ਹੁੰਦੇ ਹਨ। ਹੁੰਤਾਨ ਦੁਨੀਆ ਹੀ ਜਾਂਦੀ ਹੈ ਕਿ ਕਪਿਲ ਦਾ ਵਿਵਾਦਾਂ ਨਾਲ ਗੂੜ੍ਹਾ ਪਿਆਰ ਪੈ ਚੁਕਾ ਹੈ। ਇਸੇ ਲਈ ਨਿੱਤ ਦਿਨ ਉਹ ਸੁਰਖੀਆਂ 'ਚ ਰਹਿੰਦੇ ਹਨ। ਅੱਜ ਕਪਿਲ ਸ਼ਰਮਾ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਫੈਨਸ ਨੂੰ ਵੱਡਾ ਝਟਕਾ ਲੱਗਿਆ ਹੈ । ਕਪਿਲ ਨੇ ਸ਼ਰੇਆਮ ਟਵਿਟਰ 'ਤੇ ਗਾਲ੍ਹਾਂ ਕੱਢੀਆਂ ਹਨ। ਕਪਿਲ ਨੇ ਅੱਜ ਇਕ ਤੋਂ ਬਾਅਦ ਇਕ ਲਗਾਤਾਰ 5 ਟਵੀਟਸ ਕੀਤੇ, ਜਿਨ੍ਹਾਂ 'ਚ ਉਨ੍ਹਾਂ ਨੇ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਨੂੰ ਸਰੇਆਮ ਕਿਹਾ ਨਹੀਂ ਜਾ ਸਕਦਾ।  Kapil Sharma Kapil Sharmaਆਪਣੇ ਇਨ੍ਹਾਂ ਟਵੀਟਸ 'ਚ ਕਪਿਲ ਨੇ ਸਲਮਾਨ ਨੂੰ ਸਜ਼ਾ ਦਿੱਤੇ ਜਾਣ 'ਤੇ ਵੀ ਇਤਰਾਜ਼ ਜਤਾਇਆ ਹੈ । ਇਨ੍ਹਾਂ ਟਵੀਟਸ ਨੂੰ ਦੇਖ ਕੇ ਇਹ ਲੱਗ ਰਿਹਾ ਸੀ ਕਿ ਕਪਿਲ ਇੰਨੇ ਵੀ ਵਿਵਾਦਾਂ ਨੂੰ ਗੱਲ ਨਹੀਂ ਲਗਾ ਸਕਦੇ ਕਿ ਉਹ ਸਰੇਆਮ ਹੀ ਗਾਲ੍ਹਾਂ ਕੱਢਣ ਲਗ ਜਾਣ। ਅੰਦਾਜ਼ਾ ਇਹ ਲਗਾਇਆ ਗਿਆ ਕਿ ਸ਼ਾਇਦ ਉਨ੍ਹਾਂ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ, ਅਤੇ ਹੋਇਆ ਵੀ ਅਜਿਹਾ ਹੀ। Kapil Sharma's tweet  Kapil Sharma's tweetਯਾਨੀ ਕਿ ਸੱਚ ਹੀ ਉਨ੍ਹਾਂ ਦਾ ਅਕਾਊਂਟ ਹੈਕ ਕਰ ਲਿਆ ਗਿਆ ਸੀ। ਜਿਸ ਦੀ ਪੁਸ਼ਟੀ ਕਪਿਲ ਨੇ ਵੀ ਕਰ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਕਪਿਲ ਨੇ ਟਵਿਟਰ 'ਤੇ ਮੁਆਫੀ ਮੰਗਣ ਤੋਂ ਬਾਅਦ ਫਿਰ ਆਪਣਾ ਟਵੀਟ ਡਿਲੀਟ ਕਰ ਦਿੱਤਾ । ਕਪਿਲ ਦੀ ਪੁਸ਼ਟੀ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ।

Kapil Sharma's tweet  Kapil Sharma's tweetਇਸੇ ਲਈ ਉਹ ਅਜਿਹੇ ਟਵੀਟਸ ਕਰ ਰਹੇ ਹਨ ਪਰ ਕਪਿਲ ਦੀ ਪੁਸ਼ਟੀ ਤੋਂ ਪਤਾ ਲੱਗ ਚੁੱਕਾ ਹੈ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋਇਆ ਸੀ। ਕੁਝ ਵੀ ਹੋਵੇ ਇਕ ਵਾਰ ਤਾਂ ਸਾਰੇ ਇਙ ਸੋਚ ਕੇ ਹੈਰਾਨ ਸਨ ਕਿ ਆਖਿਰ ਕਪਿਲ ਨੂੰ ਹੋ ਕੀ ਗਿਆ ਹੈ।Kapil Sharma's tweet  Kapil Sharma's tweetਜ਼ਿਕਰਯੋਗ ਹੈ ਕਿ ਅੱਜ ਕੱਲ੍ਹ ਕਪਿਲ ਸ਼ਰਮਾ ਆਪਣੇ ਨਵੇਂ ਸ਼ੋਅ ਕਾਰਨ ਉਹ ਕਾਫੀ ਚਰਚਾ ਵਿਚ ਹਨ ਅਤੇ ਹੁਣ ਉਹਨਾਂ ਦੇ ਸ਼ੋਅ ਦੇ ਬੰਦ ਹੋਣ ਦੀਆਂ ਖ਼ਬਰਾਂ ਕਾਰਨ ਉਹ ਪ੍ਰੇਸ਼ਾਨ ਚਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦਾ ਸ਼ੋਅ ਪਸੰਦ ਨਾ ਆਉਣ ਕਾਰਨ ਸ਼ੋਅ ਬੰਦ ਹੋਣ ਦੀਆਂ ਸੰਭਾਵਨਾਵਾਂ ਹਨ। Kapil SharmaKapil Sharma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement