
ਮੰਤਰਾਲਾ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਮੰਤਰਾਲਾ ਸਮਾਗਮ ਵਿਚ ਗ਼ੈਰਹਾਜ਼ਰ ਰਹਿਣ ਵਾਲਿਆਂ ਨੂੰ ਡਾਕ ਜ਼ਰੀਏ ਪੁਰਸਕਾਰ ਭੇਜਣ ਤੇ ਵਿਚਾਰ ਕਰ ਰਿਹਾ ਹੈ।
ਨਵੀਂ ਦਿੱਲੀ, 5 ਮਈ: ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 65ਵੇਂ ਰਾਸ਼ਟਰੀ ਫ਼ਿਲਮ ਇਨਾਮ ਵੰਡ ਸਮਾਗਮ ਵਿਚ ਹਿੱਸਾ ਨਾ ਲੈਣ ਵਾਲੇ 50 ਤੋਂ ਜ਼ਿਆਦਾ ਜੇਤੂਆਂ ਨੂੰ ਡਾਕ ਜ਼ਰੀਏ ਪ੍ਰਸ਼ੰਸਾ ਪੱਤਰ, ਮੈਡਲ ਅਤੇ ਚੈੱਕ ਭੇਜਣ ਬਾਰੇ ਵਿਚਾਰ ਕਰ ਰਿਹਾ ਹੈ। ਰਾਸ਼ਟਰੀ ਰਾਜਧਾਨੀ ਵਿਚ ਤਿੰਨ ਮਈ ਨੂੰ ਰਾਸ਼ਟਰੀ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ ਪਰ ਰਾਸ਼ਟਰਪਤੀ ਵਲੋਂ ਕੁੱਝ ਹੀ ਜੇਤੂਆਂ ਨੂੰ ਪੁਰਸਕਾਰ ਦਿਤੇ ਕੀਤੇ ਜਾਣ ਕਰ ਕੇ ਕਈ ਜੇਤੂਆਂ ਨੇ ਸਮਾਗਮ ਦਾ ਬਾਈਕਾਟ ਕੀਤਾ ਸੀ।
ਮੰਤਰਾਲਾ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਮੰਤਰਾਲਾ ਸਮਾਗਮ ਵਿਚ ਗ਼ੈਰਹਾਜ਼ਰ ਰਹਿਣ ਵਾਲਿਆਂ ਨੂੰ ਡਾਕ ਜ਼ਰੀਏ ਪੁਰਸਕਾਰ ਭੇਜਣ ਤੇ ਵਿਚਾਰ ਕਰ ਰਿਹਾ ਹੈ।
The Ministry is considering sending film awards through mail
ਇਸ ਸਬੰਧ ਵਿਚ ਜਲਦ ਹੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਕਾਰਨ ਪ੍ਰੋਗਰਾਮ ਵਿਚ ਸ਼ਿਰਕਤ ਨਾ ਕਰਨ ਵਾਲਿਆਂ ਨੂੰ ਡਾਕ ਜਰੀਏ ਪੁਰਸਕਾਰ ਭੇਜਣ ਦੀ ਪਰੰਪਰਾ ਨਵੀਂ ਨਹੀਂ ਹੈ।ਇਸ ਸਾਲ ਵਿਗਿਆਨ ਭਵਨ ਵਿਚ ਇਨਾਮ ਵੰਡ ਪ੍ਰੋਗਰਾਮ ਦਾ ਪ੍ਰਬੰਧ ਦੋ ਪੜਾਅ ਵਿਚ ਕੀਤਾ ਗਿਆ। ਪਹਿਲਾ ਪੜਾਅ ਵਿਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਿਮਰਤੀ ਈਰਾਨੀ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਦੂਜੇ ਪੜਾਅ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਹੋਰ ਪੁਰਸਕਾਰ ਦਿਤੇ। (ਪੀਟੀਆਈ)