
ਹਿੰਦੀ,ਸਾਊਥ ਅਤੇ ਭੋਜਪੁਰੀ ਦੀਆਂ ਲਗਭਗ 70 ਫਿਲਮਾਂ ਵਿੱਚ ਕੀਤਾ ਕੰਮ
ਮੁੰਬਈ: ਬਾਲੀਵੁੱਡ, ਭੋਜਪੁਰੀ ਅਤੇ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਸ਼੍ਰੀ ਪ੍ਰਦਾ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਜੂਝ ਰਹੀ ਸੀ।
Sripradha
80 ਅਤੇ 90 ਦੇ ਦਹਾਕੇ ਵਿਚ, ਉਸਨੇ ਕਈ ਫਿਲਮਾਂ ਵਿਚ ਕੰਮ ਕੀਤਾ ਅਤੇ ਆਪਣੇ ਫੈਨਸ ਦੀ ਮਨਪਸੰਦ ਅਭਿਨੇਤਰੀ ਬਣ ਗਈ ਸੀ। ਉਹਨਾਂ ਨੂੰ ਫਿਲਮ 'ਅੱਗ ਕੇ ਸ਼ੋਲੇ' ਅਤੇ 'ਬੇਵਫਾ ਸਨਮ' ਲਈ ਜਾਣਿਆ ਜਾਂਦਾ ਹੈ। ਉਹਨਾਂ ਨੇ ਟੀਵੀ ਦੇ ਹੌਰਰ ਸੀਰੀਅਲ ਵਿੱਚ ਵੀ ਕੰਮ ਕੀਤਾ ਸੀ।
Sripradha
ਸ਼੍ਰੀ ਪ੍ਰਦਾ ਨੇ 1989 ਵਿੱਚ ਆਈ ਫਿਲਮ ‘ਬਟਵਾਰਾ’ ਵਿੱਚ ਵੀ ਕੰਮ ਕੀਤਾ। ਇਸ ਫਿਲਮ ਵਿਚ ਉਹ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਧਰਮਿੰਦਰ ਅਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਦੇ ਨਾਲ ਨਜ਼ਰ ਆਈ ਸੀ।
Sripradha
ਇਸਦੇ ਨਾਲ ਹੀ ਉਹਨਾਂ ਨੇ ਦੀਪਕ ਪਰਾਸ਼ਰ ਅਤੇ ਜਾਵੇਦ ਖਾਨ ਦੇ ਨਾਲ 'ਏ ਨਾਈਟਮੇਰੇ ਐਟ ਐਲਮ ਸਟ੍ਰੀਟ ਦੇ ਹਿੰਦੀ ਸੰਸਕਰਣ 'ਖੁਨੀ ਮੁਰਦਾ' ਚ ਕੰਮ ਕੀਤਾ। ਸ਼੍ਰੀ ਪ੍ਰਦਾ ਨੇ ਹਿੰਦੀ,ਸਾਊਥ ਅਤੇ ਭੋਜਪੁਰੀ ਦੀਆਂ ਲਗਭਗ 70 ਫਿਲਮਾਂ ਵਿੱਚ ਕੰਮ ਕੀਤਾ। ਉਹ ਟੀ ਵੀ ਇੰਡਸਟਰੀ ਵਿਚ ਵੀ ਮਸ਼ਹੂਰ ਸੀ ਅਤੇ ਕਈ ਸ਼ੋਅਜ਼ ਵਿਚ ਨਜ਼ਰ ਆ ਚੁੱਕੀ ਹੈ।