Happy Birthday Ranveer Singh : ਦੀਪਿਕਾ ਪਾਦੂਕੋਣ ਨੇ ਰਣਵੀਰ ਦੇ ਜਨਮ ਦਿਨ ਨੂੰ ਬਣਾਇਆ ਖਾਸ

By : BALJINDERK

Published : Jul 6, 2024, 2:57 pm IST
Updated : Jul 6, 2024, 2:57 pm IST
SHARE ARTICLE
Deepika Padukone
Deepika Padukone

Happy Birthday Ranveer Singh : ਰਣਵੀਰ 39ਵੇਂ ਜਨਮਦਿਨ ’ਤੇ ਜਾਮਨੀ ਰੰਗ ਦੀ ਖੂਬਸੂਰਤ ਸਾੜੀ ਆਈ ਨਜ਼ਰ 

Happy Birthday Ranveer Singh :  ਬਾਲੀਵੁੱਡ ਦੇ 'ਬਾਜੀਰਾਓ' ਯਾਨੀ ਰਣਵੀਰ ਸਿੰਘ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਹਨ। ਉਨ੍ਹਾਂ ਨੂੰ ਬਾਲੀਵੁੱਡ 'ਚ ਪਹਿਲਾ ਬ੍ਰੇਕ 2010 'ਚ ਰਿਲੀਜ਼ ਹੋਈ ਫ਼ਿਲਮ 'ਬੈਂਡ ਬਾਜਾ ਬਾਰਾਤ' ਤੋਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 
ਅੱਜ ਰਣਵੀਰ ਸਿੰਘ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਅਜੀਬ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਰਣਬੀਰ ਦੇ ਇਸ ਖਾਸ ਦਿਨ ਨੂੰ ਉਨ੍ਹਾਂ ਦੀ ਗਰਭਵਤੀ ਪਤਨੀ ਅਤੇ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਨੇ ਬੇਹੱਦ ਖਾਸ ਬਣਾਇਆ ਹੈ। ਦੀਪਿਕਾ ਨੇ ਰਣਵੀਰ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਨੂੰ ਦੇਖ ਕੇ ਉਹ ਖੁਸ਼ੀ ਨਾਲ ਝੂਮ ਉੱਠੇ।

a

ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਲਕੀ 2898 ਏਡੀ' ਨੂੰ ਲੈ ਕੇ ਸੁਰਖੀਆਂ 'ਚ ਹਨ ਅਤੇ ਇਨ੍ਹੀਂ ਦਿਨੀਂ ਉਹ ਆਪਣੇ ਗਰਭ ਅਵਸਥਾ ਦਾ ਆਨੰਦ ਮਾਣ ਰਹੀ ਹੈ। ਬੱਚੇ ਦੇ ਆਉਣ ਤੋਂ ਪਹਿਲਾਂ ਦੀਪਿਕਾ ਨੇ ਰਣਵੀਰ ਸਿੰਘ ਦੇ ਜਨਮਦਿਨ ਨੂੰ ਖਾਸ ਬਣਾ ਦਿੱਤਾ ਹੈ। ਦੀਪਿਕਾ ਵੱਲੋਂ ਰਣਬੀਰ ਨੂੰ ਦਿੱਤਾ ਤੋਹਫਾ ਮਿਲਣ ਤੋਂ ਬਾਅਦ 'ਸਿੰਬਾ' ਕਾਫੀ ਖੁਸ਼ ਹਨ। 

ਦੀਪਿਕਾ ਪਾਦੂਕੋਣ ਜਾਮਨੀ ਰੰਗ ਦੀ ਖੂਬਸੂਰਤ ਸਾੜੀ ਪਾ ਕੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਲੁੱਕ ਨੂੰ ਦੇਖ ਕੇ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਯਾਦ ਆ ਗਈ ਹੈ। ਉਹ ਸਾੜੀ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਅਦਾਕਾਰਾ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਇੱਕ ਕੈਪਸ਼ਨ ਲਿਖਿਆ, 'ਕਿਉਂਕਿ ਇਹ ਸ਼ੁੱਕਰਵਾਰ ਦੀ ਰਾਤ ਹੈ ਅਤੇ ਬੇਬੀ ਪਾਰਟੀ ਕਰਨਾ ਚਾਹੁੰਦਾ ਹੈ'। ਇਨ੍ਹਾਂ ਤਸਵੀਰਾਂ ’ਚ ਰਣਵੀਰ ਨੂੰ ਟੈਗ ਕੀਤਾ ਹੈ।

ਲ

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਗਲੀ ਬੁਆਏ ਐਕਟਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਦੀਪਿਕਾ 'ਤੇ ਆਪਣੇ ਪਿਆਰ ਦੀ ਵਰਖਾ ਕਰ ਦਿੱਤੀ। ਰਣਵੀਰ ਨੇ ਲਿਖਿਆ, 'ਮੇਰਾ ਖੂਬਸੂਰਤ ਜਨਮਦਿਨ ਦਾ ਤੋਹਫਾ...ਲਵ ਯੂ'। ਰਣਵੀਰ ਦੀ ਇਸ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਹ ਆਉਣ ਵਾਲੇ ਬੱਚੇ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਹੁਣ ਇਸ ਤੋਂ ਵਧੀਆ ਤੋਹਫ਼ਾ ਕੀ ਹੋ ਸਕਦਾ ਹੈ?

(For more news apart from Deepika Padukone made Ranveer birthday special News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement