
ਸ਼ਾਹਰੁਖ ਦੀ ਇਹ ਵੀਡੀਓ ਫ਼ਿਲਮ ‘ਡੰਕੀ’ ਦੀ ਸ਼ੂਟਿੰਗ ਦੌਰਾਨ ਦੀ ਹੈ
ਮੁੰਬਈ - ਸ਼ਾਹਰੁਖ ਖਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਗਾਇਕ ਪਵ ਧਾਰੀਆ ਦੇ ਪੰਜਾਬੀ ਗੀਤ ‘ਨਾ ਜਾ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ’ਤੇ ਕਿੰਗ ਖ਼ਾਨ ਆਪਣਾ ਹੁੱਕ ਸਟੈੱਪ ਵੀ ਕਰਦੇ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਸ਼ਾਹਰੁਖ ਖ਼ਾਨ ਦੇ ਫੈਨ ਪੇਜ ਨੇ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸ਼ਾਹਰੁਖ ਦੀ ਇਹ ਵੀਡੀਓ ਫ਼ਿਲਮ ‘ਡੰਕੀ’ ਦੀ ਸ਼ੂਟਿੰਗ ਦੌਰਾਨ ਦੀ ਹੈ, ਜਿਥੇ ਫ੍ਰੀ ਸਮੇਂ ’ਚ ਸੈੱਟ ’ਤੇ ਮੌਜੂਦ ਹਰ ਕੋਈ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ ਤੇ ਸ਼ਾਹਰੁਖ ਨਾਲ ਡਾਂਸ ਦਾ ਆਨੰਦ ਮਾਣ ਰਿਹਾ ਹੈ।
ਸ਼ਾਹਰੁਖ ਦੇ ਪ੍ਰਸ਼ੰਸਕ ਉਸ ਦੀ ਇਸ ਵਾਇਰਲ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਕਿੰਗ ਖ਼ਾਨ ਦਾ ਪੰਜਾਬੀ ਗੀਤ ’ਤੇ ਡਾਂਸ ਵੀ ਕਾਫੀ ਜ਼ਬਰਦਸਤ ਹੈ। ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਖਰੀ ਵਾਰ ਆਨੰਦ ਐੱਲ. ਰਾਏ ਦੀ ਫ਼ਿਲਮ ‘ਜ਼ੀਰੋ’ ’ਚ ਨਜ਼ਰ ਆਏ ਸਨ। ਬਾਕਸ ਆਫਿਸ ’ਤੇ ਇਹ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਫ਼ਿਲਮ ’ਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਵੀ ਸਨ। ਲੰਮੇ ਗੈਪ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ਡੰਕੀ ਫ਼ਿਲਮ ਨਾਲ ਦਮਦਾਰ ਵਾਪਸੀ ਹੋਣ ਵਾਲੀ ਹੈ।
MUST WATCH
— Deepak ✌️ (@iamDeepakSRKian) August 5, 2022
.
.
KING KHAN @iamsrk Dancing Video Is Making Your Friday More Perfect
.
.#Srk #ShahRukhKhan #Pathaan #Jawan #Dunki pic.twitter.com/rCRT4k8OvO