Kapil Sharma: ਪੰਜਾਬ ਸਰਕਾਰ ਅਤੇ ਮਾਰਕਫੈੱਡ ਵੱਲੋਂ ਕਮੇਡੀਅਨ ਸਟਾਰ ਕਪਿਲ ਸ਼ਰਮਾ ਦਾ ਸਨਮਾਨ
Published : Nov 6, 2023, 2:20 pm IST
Updated : Nov 6, 2023, 2:20 pm IST
SHARE ARTICLE
comedian  star Kapil Sharma honored by Punjab government and Markfed
comedian star Kapil Sharma honored by Punjab government and Markfed

ਪੰਜਾਬੀ ਫਿਲਮਾਂ ਅਤੇ ਵੈਬ-ਸੀਰੀਜ਼ ਦੇ ਖੇਤਰ ਵਿਚ ਉੱਭਰ ਰਹੇ ਨਿਰਮਾਤਾ ਰਾਜ ਕੁਮਾਰ ਵੀ ਇਸ ਵਫ਼ਦ ਵਿਚ ਸ਼ਾਮਿਲ ਸਨ।

ਚੰਡੀਗੜ੍ਹ  : ਮਿਤੀ 11-13 ਸਤੰਬਰ, 2023 ਨੂੰ ਮੁਹਾਲੀ ਵਿਖੇ ਪੰਜਾਬ ਸਰਕਾਰ ਦੇ ਕਲਚਰਲ ਅਤੇ ਟੂਰਿਜ਼ਮ ਵਿਭਾਗ ਵੱਲੋਂ ਕਰਵਾਈ ਗਈ ਟੂਰਿਜ਼ਮ ਸਮਿੱਟ 'ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੱਦੇ 'ਤੇ ਵਿਸ਼ਵ ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਮੁੰਬਈ ਤੋਂ ਉਚੇਚੇ ਤੌਰ 'ਤੇ ਸ਼ਾਮਲ ਹੋਏ ਸਨ। ਸਮਾਗਮ ਦੀ ਕਾਮਯਾਬੀ ਤੋਂ ਬਾਅਦ ਉੱਥੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਨੁਮਾਇਸ਼ਾਂ ਦਾ ਮੁਆਇਨਾ ਕਰਦਿਆਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉੱਘੇ ਕਮੇਡੀਅਨ ਕਪਿਲ ਸ਼ਰਮਾ, ਮਾਰਕਫੈੱਡ ਵੱਲੋਂ ਲਗਾਈ ਪ੍ਰਦਰਸ਼ਨੀ 'ਤੇ ਗਏ ਤਾਂ ਉੱਥੇ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਦੀ ਟੀਮ ਦੇ ਨਾਲ-ਨਾਲ ਮਾਰਕਫੈੱਡ ਦੇ ਸਾਬਕਾ AMD ਬਾਲ ਮੁਕੰਦ ਸ਼ਰਮਾ ਨੇ ਦੋਹਾਂ ਉੱਘੀਆਂ ਸ਼ਖਸੀਅਤਾਂ ਦਾ ਜੀ ਆਇਆਂ ਕਰਦਿਆਂ ਕਪਿਲ ਸ਼ਰਮਾ ਨੂੰ ਮਾਰਕਫੈੱਡ ਵੱਲੋਂ ਤਿਆਰ ਖਾਣ ਵਾਲੇ ਮਿਆਰੀ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ।

ਕਪਿਲ ਸ਼ਰਮਾ ਨੇ ਮਾਰਕਫੈੱਡ ਦੇ ਉਤਪਾਦਾਂ ਵਿਚ ਦਿਲਚਸਪੀ ਵਿਖਾਉਂਦਿਆਂ, ਇਸ ਮੌਕੇ 'ਤੇ ਬਣਾਈ ਵੀਡੀਓ ਨੂੰ ਜਦੋਂ ਅਪਨੇ ਸ਼ੋਸ਼ਲ ਮੀਡੀਆ ਪੇਜ ਉੱਤੇ ਸਾਂਝਾ ਕੀਤਾ ਤਾਂ ਤਕਰੀਬਨ 9 ਕਰੋੜ ਲੋਕਾਂ ਨੇ ਇਸ ਵੀਡੀਓ ਨੂੰ ਵੇਖਿਆ। ਜਿਸ ਤੋਂ ਬਾਅਦ ਬਾਲ ਮੁਕੰਦ ਸ਼ਰਮਾ ਨੇ ਮਾਰਕਫੈੱਡ ਦੇ MD ਗਿਰੀਸ਼ ਦਿਆਲਣ (IAS) ਅੱਗੇ ਕਪਿਲ ਸ਼ਰਮਾ ਦੇ ਸਨਮਾਨ ਦਾ ਪ੍ਰਸਤਾਵ ਰੱਖਿਆ ਜੋ ਮਾਰਕਫੈੱਡ ਮੈਨੇਜਮੈਂਟ ਨੇ ਤੁਰੰਤ ਸਵੀਕਾਰ ਕਰ ਲਿਆ। 

ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਾਲ ਮੁਕੰਦ ਸ਼ਰਮਾ (ਸਾਬਕਾ AMD) ਮਾਰਕਫੈੱਡ ਦੀ ਅਗਵਾਈ ਵਿਚ ਇੱਕ ਵਫ਼ਦ ਮਿਤੀ 5 ਨਵੰਬਰ, 2023 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਨਾਮੀ ਨਿੱਜੀ ਹੋਟਲ ਵਿਚ ਪਹੁੰਚਿਆ। ਕਪਿਲ ਸ਼ਰਮਾ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਪੰਜਾਬ ਦੇ ਲੋਕ ਹਿੱਤਾਂ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵਿਚ ਸਹਿਯੋਗ ਜਾਰੀ ਰੱਖਣ ਲਈ ਬੇਨਤੀ ਕੀਤੀ ਗਈ।        

ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਮਿਤੀ 9-10 ਦਸੰਬਰ, 2023 ਨੂੰ ਕਰਵਾਏ ਜਾ ਰਹੇ ਪੰਜਾਬੀ ਓਲੰਪੀਆਡ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਸ ਵਿਸ਼ੇਸ਼ ਪਹਿਲਕਦਮੀ ਲਈ ਕਪਿਲ ਸ਼ਰਮਾ ਵੱਲੋਂ ਇੱਕ ਵੀਡੀਓ ਸੰਦੇਸ਼ ਵੀ ਲਿਆ ਗਿਆ। ਵਫ਼ਦ ਵਿਚ ਸ਼ਾਮਲ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਅਤੇ ਉੱਘੇ ਲੇਖਕ ਪਰਵੀਨ ਸੰਧੂ ਨੇ ਆਪਣੀਆਂ ਲਿਖਤ ਪੁਸਤਕਾਂ ਦਾ ਇੱਕ ਸੈਟ ਕਪਿਲ ਸ਼ਰਮਾ ਨੂੰ ਭੇਂਟ ਕੀਤਾ ਅਤੇ ਉਹਨਾਂ ਨੇ ਪਰਵੀਨ ਸੰਧੂ ਵੱਲੋ ਲਿਖੀ ਪੁਸਤਕ "ਮਾਂ ਦਾ ਪੁਨਰਜਨਮ" ਵਿਚ ਡੂੰਘੀ ਦਿਲਚਸਪੀ ਦਿਖਾਈ। ਪੰਜਾਬੀ ਫਿਲਮਾਂ ਅਤੇ ਵੈਬ-ਸੀਰੀਜ਼ ਦੇ ਖੇਤਰ ਵਿਚ ਉੱਭਰ ਰਹੇ ਨਿਰਮਾਤਾ ਰਾਜ ਕੁਮਾਰ ਵੀ ਇਸ ਵਫ਼ਦ ਵਿਚ ਸ਼ਾਮਿਲ ਸਨ।

ਕਪਿਲ ਸ਼ਰਮਾ ਨੇ ਇਸ ਮੌਕੇ ਵਫਦ ਨੂੰ ਇਹ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੇ ਬਹੁਤ ਨਿੱਘੇ ਅਤੇ ਨੇੜਲੇ ਸੰਬੰਧ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬੀ ਸਿਨੇਮਾ ਨੂੰ ਅੰਤਰਰਾਸ਼ਟਰੀ ਬੁਲੰਦੀਆਂ 'ਤੇ ਪਹੁੰਚਾਉਣ ਲਈ ਬਾਲ ਮੁਕੰਦ ਸ਼ਰਮਾ ਵੱਲੋਂ ਸੁਝਾਈਆਂ ਤਜਵੀਜ਼ਾਂ ਦਾ ਪੁਰਜੋਰ ਸਮਰਥਨ ਕਰਦੇ ਹੋਏ ਫਿਲਮ ਸਿਟੀ ਪ੍ਰੋਜੈਕਟ, ਪੰਜਾਬੀ ਫਿਲਮ ਅਵਾਰਡ ਅਤੇ ਪੰਜਾਬ ਪੁਲਿਸ ਭਲਾਈ ਸਬੰਧੀ ਉਲੀਕੇ ਜਾਣ ਵਾਲੇ ਕਿਸੇ ਵੀ ਸਮਾਰੋਹ ਵਿਚ ਉਹ ਵੱਧ ਚੜ੍ਹ ਕੇ ਭਾਗ ਲੈਣਗੇ। ਇਸ ਸਨਮਾਨ ਸਮਾਰੋਹ ਦਾ ਸੰਚਾਲਨ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ ਨੇ ਬਾਖੂਬੀ ਕੀਤਾ। 


 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement