
Rashmika Mandanna Deepfake Video: ਅਸਲ 'ਚ ਵੀਡੀਓ 'ਚ ਰਸ਼ਮੀਕਾ ਨਹੀਂ ਬਲਕਿ ਜ਼ਾਰਾ ਪਟੇਲ
Rashmika Mandanna Deepfake Video: ਮਸ਼ਹੂਰ ਹਸਤੀਆਂ ਦੀਆਂ ਐਡਿਟ ਕੀਤੀਆਂ ਫੋਟੋਆਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਲੀਕ ਹੁੰਦੀਆਂ ਰਹਿੰਦੀਆਂ ਹਨ। ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ ਦਾ ਐਡਿਟਿਡ ਵੀਡੀਓ ਲੀਕ ਹੋ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜਤਾ ਰਹੇ ਹਨ। ਇੰਨਾ ਹੀ ਨਹੀਂ 'ਸਦੀ ਦੇ ਮਹਾਨ ਨਾਇਕ' ਅਮਿਤਾਭ ਬੱਚਨ ਨੇ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
???? #RashmikaMandanna becomes victim of #DeepfakeAI!
— Rozana Spokesman (@RozanaSpokesman) November 6, 2023
In #Deepfakescam, your identity is misused to loot people and even defame someone. #ViralVideo pic.twitter.com/61S4B9byfT
ਦਰਅਸਲ, ਸ਼ੁੱਕਰਵਾਰ ਨੂੰ ਰਸ਼ਮਿਕਾ ਮੰਡਾਨਾ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਇਆ ਸੀ। ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਨੇਤਰੀ ਕਾਲੇ ਰੰਗ ਦੇ ਡੀਪ ਨੇਕ ਟਾਈਟ ਜਿਮ ਵੇਅਰ 'ਚ ਲਿਫਟ ਦੇ ਅੰਦਰ ਆਈ ਸੀ। ਜਿਵੇਂ ਹੀ ਰਸ਼ਮਿਕਾ ਦਾ ਇਹ ਬੋਲਡ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਪ੍ਰਸ਼ੰਸਕਾਂ ਨੂੰ ਗੁੱਸਾ ਆ ਗਿਆ। ਅਸਲ 'ਚ ਵੀਡੀਓ 'ਚ ਇਹ ਰਸ਼ਮੀਕਾ ਨਹੀਂ ਬਲਕਿ ਜ਼ਾਰਾ ਪਟੇਲ ਹੈ।
ਅਮਿਤਾਭ ਬੱਚਨ ਵੀ ਰਸ਼ਮਿਕਾ ਮੰਡਨਾ ਦੇ ਵਾਇਰਲ ਹੋ ਰਹੇ ਇਸ ਡੀਪਫੇਕ ਵੀਡੀਓ ਤੋਂ ਨਾਰਾਜ਼ ਹਨ। ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਈਕ੍ਰੋ ਬਲੌਗਿੰਗ ਸਾਈਟ ਐਕਸ (ਟਵਿੱਟਰ) 'ਤੇ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, "ਹਾਂ, ਇਹ ਕਾਨੂੰਨੀ ਤੌਰ 'ਤੇ ਮਜ਼ਬੂਤ ਮਾਮਲਾ ਹੈ।"