Anant Ambani-Radhika Merchant Wedding: ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ’ਚ ਪੇਸ਼ਕਾਰੀ ਦੇਣਗੇ ਦਿਲਜੀਤ ਦੋਸਾਂਝ?
Published : Feb 7, 2024, 3:25 pm IST
Updated : Feb 7, 2024, 3:44 pm IST
SHARE ARTICLE
Diljit Dosanjh to perform at Anant Ambani-Radhika Merchant's pre-wedding festivities?
Diljit Dosanjh to perform at Anant Ambani-Radhika Merchant's pre-wedding festivities?

ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Anant Ambani-Radhika Merchant Wedding: ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਇਸ ਸਾਲ ਰਾਧਿਕਾ ਮਰਚੈਂਟ ਨਾਲ ਵਿਆਹ ਕਰਨ ਜਾ ਰਹੇ ਹਨ। ਮਾਰਚ ਮਹੀਨੇ ਹੋਣ ਜਾ ਰਹੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ ਦੀ ਯੋਜਨਾ ਬਣਾਈ ਗਈ ਹੈ।

ਇਸ ਵਿਚਾਲੇ ਖ਼ਬਰਾਂ ਆ ਰਹੀਆਂ ਹਨ ਕਿ ਹਾਲੀਵੁੱਡ ਦੀ ਸੱਭ ਤੋਂ ਵੱਡੀ ਕਲਾਕਾਰ ਰਿਹਾਨਾ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਪੇਸ਼ਕਾਰੀ ਦੇਣਗੇ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਰਾਧਿਕਾ ਅਤੇ ਅਨੰਤ ਦੇ ਵਿਆਹ ਦੇ ਸੈਲੀਬ੍ਰੇਸ਼ਨ ਕਾਰਡ ਦੀ ਇਕ ਝਲਕ ਵੀ ਸਾਹਮਣੇ ਆਈ ਸੀ। ਅੰਬਾਨੀ ਦੇ ਇਕ ਫੈਨ ਪੇਜ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਸ਼ੇਅਰ ਕੀਤੀ ਸੀ, ਜਿਸ 'ਚ ਰਣਬੀਰ ਕਪੂਰ, ਆਲੀਆ ਭੱਟ ਤੇ ਆਕਾਸ਼ ਅੰਬਾਨੀ ਇਕੱਠੇ ਨਜ਼ਰ ਆਏ ਸਨ। ਇਹ ਵੀਡੀਉ ਜਾਮਨਗਰ ਸਥਿਤ ਅੰਬਾਨੀ ਦੇ ਫਾਰਮ ਹਾਊਸ ਦਾ ਸੀ, ਜਿਥੇ ਰਣਬੀਰ ਤੇ ਆਲੀਆ 2 ਦਿਨ ਪਹਿਲਾਂ ਹੀ ਪਹੁੰਚੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖ਼ਬਰਾਂ ਮੁਤਾਬਕ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ 2024 ਤੋਂ ਸ਼ੁਰੂ ਹੋ ਕੇ 8 ਮਾਰਚ ਤਕ ਚੱਲਣਗੇ। ਕਾਰਡ 'ਚ ਮੁਕੇਸ਼ ਅਤੇ ਨੀਤਾ ਦੁਆਰਾ ਇਕ ਹੱਥ ਲਿਖਤ ਨੋਟ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ 'ਚ ਦਸਿਆ ਗਿਆ ਸੀ ਕਿ ਉਨ੍ਹਾਂ ਨੇ ਅਨੰਤ ਦੇ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਲਈ ਅਪਣੇ ਜੱਦੀ ਘਰ (ਜਾਮਨਗਰ, ਗੁਜਰਾਤ) ਨੂੰ ਕਿਉਂ ਚੁਣਿਆ। ਜ਼ਿਕਰਯੋਗ ਹੈ ਕਿ ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਦੀ ਕੁੜਮਾਈ ਪਿਛਲੇ ਸਾਲ ਜਨਵਰੀ 'ਚ ਹੋਈ ਸੀ। ਰਾਧਿਕਾ ਅਤੇ ਅਨੰਤ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ।

 (For more Punjabi news apart from Diljit Dosanjh to perform at Anant Ambani-Radhika Merchant's pre-wedding festivities?, stay tuned to Rozana Spokesman)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement