ਭਾਈ ਜਾਨ ਦੇ ਲਿਟਲ ਫ਼ੈਂਨਸ ਕਰ ਰਹੇ ਭੁੱਖ ਹੜਤਾਲ 
Published : Apr 7, 2018, 3:53 pm IST
Updated : Apr 7, 2018, 3:53 pm IST
SHARE ARTICLE
littil fan of salman khan
littil fan of salman khan

ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ ਮਾਮਲੇ 'ਚ ਬਾਂਬੇ ਹਾਈਕੋਰਟ ਆਪਣਾ ਫੈਸਲਾ ਸੁਣਾਉਣ ਵਾਲਾ ਸੀ

ਸਲਮਾਨ ਖ਼ਾਨ ਦੇ ਜੇਲ੍ਹ ਜਾਣ ਤੋਂ ਬਾਦ ਜਿਥੇ ਉਨ੍ਹਾਂ ਦਾ ਪਰਿਵਾਰ ਅਤੇ ਬਾਲੀਵੁਡ ਸਦਮੇ 'ਚ ਹੈ ਉਥੇ ਹੀ ਅਜਿਹੀ ਹਾਲਤ ਵਿਚ ਉਨ੍ਹਾਂ ਦੇ ਫੈਨਸ ਵਿਚ ਕਾਫ਼ੀ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ। ਸਲਮਾਨ ਖਾਨ ਨੂੰ ਅਕਸਰ ਹੀ ਬੱਚਿਆਂ ਦੇ ਕਾਫ਼ੀ ਕਰੀਬ ਮੰਨਿਆਂ ਜਾਂਦਾ ਹੈ ਉਥੇ ਹੀ ਉਨ੍ਹਾਂ ਦੇ ਫੈਨਸ ਵਿਚ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਹੈ। ਜੋ ਕਿ ਸਲਮਾਨ ਦੇ ਜੇਲ੍ਹ ਜਾਣ ਤੋਂ ਕਾਫ਼ੀ ਉਦਾਸ ਹਨ।littil fan of salman littil fan of salmanlittil fan of salman littil fan of salmanhttps://twitter.com/ISalman_Rules?ref_class="lazy-loaded" src="/images/blank_dc.png" data-src=twclass="lazy-loaded" src="/images/blank_dc.png" data-src%5Etfw&ref_url=http%3A%2F%2Fpunjabi.bollywoodtadka.in%2Fentertainment%2Fnews%2Fsalman-khan-859039

ਇਨ੍ਹਾਂ ਫੈਨਜ਼ ਵਿੱਚੋਂ ਹੀ ਇਕ ਲਿਟਿਲ ਫੈਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਛੋਟੀ ਜਿਹੀ ਬੱਚੀ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਹ ਬੁਰਾ ਹਾਲ ਕਿਸੇ ਚੀਜ਼ ਦੇ ਲਈ ਨਹੀਂ ਬਲਕਿ ਜੇਲ੍ਹ ਗਏ ਸਲਮਾਨ ਦੇ ਲਈ ਇਹ ਬੱਚੀ ਰੋ ਰਹੀ ਹੈ। ਇਨਾਂ ਹੀ ਨਹੀਂ ਦਸਿਆ ਇਹ ਵੀ ਜਾ ਰਿਹਾ ਹੈ ਕਿ ਬੱਚੀ ਨੇ ਤਿੰਨ ਦਿਨ ਤੋਂ ਕੁਝ ਖਾਧਾ-ਪੀਤਾ ਵੀ ਨਹੀਂ ।   littil fan of salmalittil fan of salmaਵੀਡੀਓ ਵਿਚ ਬੱਚੀ ਸਿਰਫ ਸਲਮਾਨ ਖਾਨ ਨੂੰ ਜੇਲ੍ਹ 'ਚੋਂ ਬਾਹਰ ਕੱਢੇ ਜਾਣ ਦੀ ਗੱਲ ਕਰ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ 5 ਅਪ੍ਰੈਲ ਦੀ ਹੈ। ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿਚ ਬੱਚੀ ਤੋਂ ਇਕ ਮਹਿਲਾ ਪੁੱਛਦੀ ਹੈ ਕਿ ਉਹ ਕਿਉਂ ਰੋ ਰਹੀ ਹੈ, ਤਾਂ ਬੱਚੀ ਕਹਿੰਦੀ ਹੈ, ਸਲਮਾਨ ਖਾਨ ਜੇਲ੍ਹ ਚਲਾ ਗਿਆ। ਇਸ ਤੋਂ ਬਾਅਦ ਮਹਿਲਾ ਉਸ ਨੂੰ ਸਮਝਉਂਦੀ ਹੈ ਕਿ ਉਹ ਬਾਹਰ ਆ ਜਾਣਗੇ ਪਰ ਫਿਰ ਬੱਚੀ ਕਹਿੰਦੀ ਹੈ ਕਿ ਦੂੱਜੇ ਅਪਰਾਧੀ ਤਾਂ ਛੁੱਟ ਜਾਂਦੇ ਹਨ। ਬੱਚੀ ਕਹਿੰਦੀ ਹੈ ''ਪਰ ਜੋ ਦੂੱਜੇ ਦੋਸ਼ੀ ਹੁੰਦੇ ਹਨ ਉਹ ਤਾਂ ਕਿਤੇ ਵੀ ਚਲੇ ਜਾਂਦੇ ਹਨ, ਵਿਦੇਸ਼ ਵੀ ਚਲੇ ਜਾਂਦੇ ਹਨ ਪਰ ਸਲਮਾਨ ਨੂੰ ਛੋਟੀ ਜਿਹੀ ਗੱਲ 'ਤੇ 5 ਸਾਲ ਦੀ ਸਜ਼ਾ ਕਿਉਂ ਦੇ ਦਿੱਤੀ? ਸਮਝ ਵੀ ਤਾਂ ਸਕਦੇ ਸੀ, ਸਲਮਾਨ ਜੇਲ੍ਹ ਵਿਚ ਰਹਿਣਗੇ ਤਾਂ ਮੈਂ ਖਾਣਾ ਨਹੀਂ ਖਾਵਾਂਗੀ ਅਤੇ ਸਕੂਲ ਵੀ ਨਹੀਂ ਜਾਵਾਂਗੀ ।  Salman KhanSalman Khanਉਥੇ ਹੀ ਦੂਜੇ ਪਾਸੇ ਸਲਮਾਨ ਦੇ ਫੈਨਜ਼ ਵਿਚ ਪਟਨਾ ਦੀਆਂ ਦੋ ਜੁੜਵਾ ਭੈਣਾਂ ਵੀ ਸ਼ਾਮਿਲ ਹਨ ਜੋ ਕਿ ਭੁੱਖ ਹੜਤਾਲ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਭਾਈਜਾਨ ਕਦੇ ਅਜਿਹਾ ਜੁਰਮ ਨਹੀਂ ਕਰ ਸਕਦੇ । ਉਨ੍ਹਾਂ ਨੂੰ ਸਾਜਿਸ਼  ਤਹਿਤ ਫਸਾਇਆ ਗਿਆ ਹੈ । ਦੱਸ ਦਈਏ ਕਿ ਦੋਵੇਂ ਪਟਨਾ ਦੇ ਸਮਨਪੁਰਾ ਇਲਾਕੇ 'ਚ ਰਹਿੰਦੀਆਂ ਹਨ, ਜਿਸ ਦਿਨ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ ਮਾਮਲੇ 'ਚ ਬਾਂਬੇ ਹਾਈਕੋਰਟ ਆਪਣਾ ਫੈਸਲਾ ਸੁਣਾਉਣ ਵਾਲਾ ਸੀ, ਉਸ ਦਿਨ (ਮਈ 2015) ਇਨ੍ਹਾਂ ਦੋਹਾਂ ਭੈਣਾਂ ਨੇ ਵਰਤ (ਫਾਸਟ) ਰੱਖਿਆ ਸੀ। ਅੱਠ ਸਾਲ ਪਹਿਲਾਂ ਸਲਮਾਨ ਖਾਨ ਨੇ ਸਬਾ ਅਤੇ ਫਰਾਹ ਨਾਲ ਰੱਖੜੀ ਦੇ ਮੌਕੇ 'ਤੇ ਰੱਖੜੀ ਬੰਨਵਾਈ ਸੀ। ਜਦੋਂ ਉਨ੍ਹਾਂ ਪਤਾ ਲੱਗਾ ਸੀ ਕਿ ਇਹ ਦੋਵੇਂ ਭੈਣਾਂ ਉਨ੍ਹਾਂ ਦੀ ਕਿੰਨੀ ਵੱਡੀ ਫੈਨ ਹੈ ਤਾਂ ਉਨ੍ਹਾਂ ਨੇ ਦੋਹਾਂ ਲਈ ਫਲਾਈਟ ਦੀਆਂ ਟਿਕਟਾਂ ਭੇਜ ਕੇ ਮੁੰਬਈ ਸੱਦਿਆ ਸੀ ਅਤੇ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਸੀ। Salman KhanSalman Khanਦਸ ਦਈਏ  ਕਿ ਸਲਮਾਨ ਖਾਨ ਫਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਲਈ ਜੋਧਪੁਰ ਵਿਚ ਸਨ। ਇੱਥੇ ਉਨ੍ਹਾਂ ਨਾਲ ਸੈਫ ਅਲੀ ਖਾਨ, ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ ਵੀ ਸਨ। ਸਲਮਾਨ ਸਮੇਤ ਇਨ੍ਹਾਂ ਚਾਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਅਕਤੂਬਰ 1998 ਨੂੰ ਜੋਧਪੁਰ ਕੋਲ ਕਾਂਕਾਣੀ ਪਿੰਡ ਵਿਚ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ। ਇਸ ਨੂੰ ਲੈ ਕੇ ਆਰਮਸ ਐਕਟ ਸਹਿਤ ਸਲਮਾਨ 'ਤੇ ਕੁੱਲ ਚਾਰ ਕੇਸ ਦਰਜ ਸਨ। ਤਿੰਨ ਮਾਮਲਿਆਂ ਵਿਚ ਸਲਮਾਨ ਖਾਨ ਬਰੀ ਹੋ ਚੁੱਕੇ ਹਨ। ਇਹ ਚੌਥਾ ਮਾਮਲਾ ਕਾਂਕਾਣੀ ਪਿੰਡ ਦਾ ਹੈ। ਸਲਮਾਨ ਤੋਂ ਇਲਾਵਾ ਬਾਕੀ ਚਾਰੇਂ ਸਿਤਾਰਿਆਂ ਨੂੰ ਕੋਰਟ ਨੇ ਸਬੂਤ ਦੇ ਗੈਰਹਾਜ਼ਰੀ ਵਿਚ ਬਰੀ ਕਰ ਦਿੱਤਾ ਹੈ। ਸਲਮਾਨ ਨੂੰ 5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ 10 ਹਜ਼ਾਰ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement