
ਆਈਪੀਐਲ 2018 (IPL 2018) ਅਪਣੇ ਪੂਰੇ ਜ਼ੋਰਾਂ 'ਤੇ ਹੈ ਅਤੇ ਮੈਚਾਂ 'ਚ ਜਿੱਤ - ਹਾਰ ਦੇ ਰੋਮਾਂਚਕ ਸਮੀਕਰਨ ਦੇਖਣ ਨੂੰ ਵੀ ਮਿਲ ਰਹੇ ਹਨ। ਇਨਹਾਂ ਹੀ ਨਹੀਂ, ਮੈਚਾਂ...
ਨਵੀਂ ਦਿੱਲੀ : ਆਈਪੀਐਲ 2018 (IPL 2018) ਅਪਣੇ ਪੂਰੇ ਜ਼ੋਰਾਂ 'ਤੇ ਹੈ ਅਤੇ ਮੈਚਾਂ 'ਚ ਜਿੱਤ - ਹਾਰ ਦੇ ਰੋਮਾਂਚਕ ਸਮੀਕਰਨ ਦੇਖਣ ਨੂੰ ਵੀ ਮਿਲ ਰਹੇ ਹਨ। ਇਨਹਾਂ ਹੀ ਨਹੀਂ, ਮੈਚਾਂ ਦੌਰਾਨ ਬਾਲੀਵੁਡ ਅਦਾਕਾਰ ਅਪਣੀ ਫ਼ਿਲਮਾਂ ਨੂੰ ਪ੍ਰਮੋਟ ਕਰਨ ਵੀ ਪਹੁੰਚ ਰਹੇ ਹਨ। ਅਜਿਹਾ ਹੀ ਕੁੱਝ ਆਲਿਆ ਭੱਟ ਨੇ ਵੀ ਕੀਤਾ।
Alia Bhatt, MS Dhoni
ਆਲੀਆ ਭੱਟ ਦੀ ਫ਼ਿਲਮ ‘ਰਾਜ਼ੀ’ ਰਿਲੀਜ਼ ਲਈ ਤਿਆਰ ਹੈ ਅਤੇ ਉਹ ਐਤਵਾਰ ਨੂੰ ਕੈਂਟ ਕ੍ਰਿਕਟ ਲਾਈਵ 'ਤੇ ਪਹੁੰਚੀ। ਜਿਥੇ ਉਨ੍ਹਾਂ ਨੇ ਕ੍ਰਿਕਟ ਦੇ ਦਿੱਗਜ ਬ੍ਰੈਟ ਲੀ ਅਤੇ ਇਰਫ਼ਾਨ ਪਠਾਨ ਨਾਲ ਗੱਲਬਾਤ ਕੀਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸੀਐਸਕੇ ਸੁਪਰਹੀਰੋ ਮਹਿੰਦਰ ਸਿੰਘ ਧੋਨੀ ਬਾਰੇ 'ਚ ਬਹੁਤ ਹੀ ਦਿਲਚਸਪ ਗੱਲ ਕਹੀ।
Raazi
ਆਲੀਆ ਭੱਟ ‘ਰਾਜ਼ੀ’ ਫ਼ਿਲਮ 'ਚ ਪਾਕਿਸਤਾਨ 'ਚ ਕੰਮ ਕਰ ਰਹੀ ਭਾਰਤੀ ਜਸੂਸ ਦਾ ਕਿਰਦਾਰ ਨਿਭਾਇਆ ਹੈ। ਆਲੀਆ ਗੱਲਬਾਤ ਦੌਰਾਨ ਧੋਨੀ ਅਤੇ ਕੇਕੇਆਰ ਦੇ ਪੇਸਰ ਸ਼ਿਵਮ ਮਾਵੀ ਨੂੰ ਲੈ ਕੇ ਬੋਲੀ। ਜਦੋਂ ਆਲਿਆ ਵਲੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਹੜਾ ਕ੍ਰਿਕਟਰ ਜਾਸੂਸ ਦੇ ਕਿਰਦਾਰ 'ਚ ਪਰਫ਼ੈਕਟ ਲਗੇਗਾ ਤਾਂ ਉਨ੍ਹਾਂ ਨੇ ਜਵਾਬ ਦਿਤਾ ਕਿ ਮੈਨੂੰ ਲਗਦਾ ਹੈ ਮਹਿੰਦਰ ਸਿੰਘ ਧੋਨੀ ਪਰਫ਼ੈਕਟ ਜਾਸੂਸ ਬਣਨਗੇ। ਉਨ੍ਹਾਂ ਦੇ ਫ਼ੇਸ਼ਿਅਲ ਐਕਸਪ੍ਰੈਸ਼ਨਜ਼ ਬਹੁਤ ਹੀ ਕਮਾਲ ਦੇ ਹਨ। ਮੇਰੇ ਲਈ ਧੋਨੀ ਇਸ ਰੋਲ ਲਈ ਬਿਲਕੁਲ ਪਰਫ਼ੈਕਟ ਚੋਣ ਹਨ।