ਈਡੀ ਦਫ਼ਤਰ ਪਹੁੰਚੀ ਰਿਆ ਚੱਕਰਵਰਤੀ, ਕਈ ਘੰਟੇ ਚੱਲ ਸਕਦੀ ਹੈ ਪੁੱਛਗਿੱਛ 
Published : Aug 7, 2020, 1:13 pm IST
Updated : Aug 7, 2020, 1:13 pm IST
SHARE ARTICLE
Rhea Chakraborty
Rhea Chakraborty

ਰਿਆ ਚੱਕਰਵਰਤੀ 'ਤੇ ਸੁਸ਼ਾਂਤ ਦੀ ਜਾਇਦਾਦ ਹਥਿਆਉਣ ਤੇ ਅਦਾਕਾਰ ਦੇ ਖ਼ਾਤੇ 'ਚੋਂ 15 ਕਰੋੜ ਰੁਪਏ ਕਢਵਾਉਣ ਦਾ ਦੋਸ਼ ਹੈ

ਮੁੰਬਈ - ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਤੇ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਨੇ ਵੀਰਵਾਰ ਨੂੰ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ। ਇਸ 'ਚ ਰਿਆ ਚੱਕਰਵਰਤੀ ਸਮੇਤ 6 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਸੀ. ਬੀ. ਆਈ. ਨੇ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਉਥੇ ਹੀ ਅੱਜ ਰਿਆ ਚੱਕਰਵਰਤੀ ਦੀ ਪੁੱਛਗਿੱਛ ਹੋਣੀ ਸੀ ਤੇ ਪੁੱਛਗਿੱਛ ਲਈ ਰਿਆ ਚੱਕਰਵਤੀ ਈਡੀ ਦਫ਼ਤਰ ਪਹੁੰਚ ਗਈ ਹੈ।

Rhea Chakraborty Rhea Chakraborty

ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਰਿਆ ਨੇ ਉੱਚ ਅਦਾਲਤ 'ਚ ਸੁਣਵਾਈ ਦਾ ਹਵਾਲਾ ਦੇ ਕੇ ਸਮਾਂ ਮੰਗਿਆ ਸੀ। ਹਾਲਾਂਕਿ ਈਡੀ ਨੇ ਕਿਹਾ ਕਿ ਉਸ ਨੂੰ ਅੱਜ ਆਉਣਾ ਹੋਵੇਗਾ, ਜਿਸ ਤੋਂ ਬਾਅਦ ਉਹ ਕੋਰਟ ਪਹੁੰਚੀ ਹੈ। ਰਿਆ ਚੱਕਰਵਰਤੀ 'ਤੇ ਸੁਸ਼ਾਂਤ ਦੀ ਜਾਇਦਾਦ ਹਥਿਆਉਣ ਤੇ ਅਦਾਕਾਰ ਦੇ ਖ਼ਾਤੇ 'ਚੋਂ 15 ਕਰੋੜ ਰੁਪਏ ਕਢਵਾਉਣ ਦਾ ਦੋਸ਼ ਹੈ। ਉਸ ਤੋਂ ਮਨੀ ਲਾਂਡਿੰਗ ਮਾਮਲੇ 'ਚ ਵੀ ਪੁੱਛਗਿੱਛ ਹੋਵੇਗੀ।

Sushant rajput and Rhea chakrabortySushant rajput and Rhea chakraborty

ਇਸ ਤੋਂ ਪਹਿਲਾਂ ਉਸ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ 'ਤੇ ਈਡੀ ਨੇ ਕਿਹਾ ਸੀ ਕਿ ਉਸ ਨੂੰ ਅੱਜ ਪੇਸ਼ ਹੋਣਾ ਹੀ ਪਵੇਗਾ।
 ਇਸ ਦੇ ਨਾਲ ਹੀ ਦੱਸ ਦਈਏ ਕਿ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਖਲ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਅਦਾਕਾਰਾ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਦੇ ਮੈਂਬਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੰਪਰਕ 'ਚ ਉਸ ਦੇ ਪੈਸੇ ਹੱੜਪਣ ਲਈ ਹੀ ਆਏ ਸਨ ਅਤੇ ਕਿਹਾ ਕਿ ਬਾਅਦ 'ਚ ਉਨ੍ਹਾਂ ਸੁਸ਼ਾਂਤ ਦੀ ਮਾਨਸਿਕ ਬਿਮਾਰੀ ਦੀ ਝੂਠੀ ਅਫ਼ਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ।

Enforcement DirectorateEnforcement Directorate

ਸੁਸ਼ਾਂਤ ਫ਼ਿਲਮ ਉਦਯੋਗ ਛੱਡਣਾ ਤੇ ਜੈਵਿਕ ਖ਼ੇਤੀ ਕਰਨਾ ਚਾਹੁੰਦਾ ਸੀ ਪਰ ਰਿਆ ਨੇ ਸੁਸ਼ਾਂਤ ਨੂੰ ਇਹ ਕਹਿੰਦੇ ਹੋਏ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਸੁਸ਼ਾਂਤ ਦੀ ਮੈਡੀਕਲ ਰਿਪੋਰਟ ਮੀਡੀਆ ਨੂੰ ਸੌਂਪ ਦੇਵੇਗੀ ਤੇ ਉਸ ਨੂੰ ਪਾਗਲ ਸਾਬਿਤ ਕਰੇਗੀ। ਫ਼ਿਰ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਮਿਲੇਗਾ। ਸ਼ੁਸ਼ਾਂਤ ਦੀ ਮੌਤ ਬਾਰੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ 8 ਜੂਨ ਨੂੰ ਰਿਆ ਨੇ ਆਪਣੇ ਨਕਦੀ, ਲੈਪਟੋਪ, ਕ੍ਰੇਡਿਟ ਕਾਰਡ ਦੇ ਮਹੱਤਵਪੂਰਨ ਦਸਤਾਵੇਜ ਖੋਹ ਲਏ ਤੇ ਸੁਸ਼ਾਂਤ ਦੇ ਘਰੋਂ ਚਲੀ ਗਈ। ਇਹ ਜਾਣਕਾਰੀ ਸੁਸ਼ਾਂਤ ਨੇ ਆਪਣੀ ਭੈਣ ਨੂੰ ਦਿੱਤੀ ਤੇ ਕਿਹਾ ਜੇਕਰ ਮੈਂ ਰਿਆ ਨੂੰ ਹੋਰ ਪੈਸੇ ਨਾ ਦਿੱਤੇ ਤਾਂ ਉਹ ਮੈਨੂੰ ਬੁਰੀ ਤਰ੍ਹਾਂ ਫਸਾ ਦੇਵੇਗੀ।

Sushant RajputSushant Rajput

14 ਜੂਨ ਨੂੰ ਸੁਸ਼ਾਂਤ ਨੇ ਕੀਤੀ ਖ਼ੁਦਕੁਸ਼ੀ
ਦੱਸ ਦਈਏ ਕਿ 34 ਸਾਲਾ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ। ਉਸ ਦੀ ਖੁਦਕੁਸ਼ੀ ਨੇ ਫਿਲਮ ਇੰਡਸਟਰੀ 'ਚ ਪੱਖਪਾਤ' ਤੇ ਬਹਿਸ ਛੇੜ ਦਿੱਤੀ। ਖਬਰਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੁਸ਼ਾਂਤ ਦੀ ਮੌਤ ਤੋਂ ਇੱਕ ਸਾਲ ਪਹਿਲਾਂ ਉਸ ਦੇ ਕੋਟਕ ਬੈਂਕ ਖ਼ਾਤੇ 'ਚ 17 ਕਰੋੜ ਸਨ। ਇਹਨਾਂ ਵਿੱਚੋਂ 15 ਕਰੋੜ ਰੁਪਏ ਉਹਨਾਂ ਲੋਕਾਂ ਦੇ ਖ਼ਾਤਿਆਂ ਵਿਚ ਟ੍ਰਾਂਸਫਰ ਕੀਤੇ ਗਏ ਸਨ, ਜਿਹੜੇ ਸੁਸ਼ਾਂਤ ਨੂੰ ਨਹੀਂ ਜਾਣਦੇ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement