
ਫਿਲਮ ਦਾ ਟੀਜ਼ਰ ਵੀਰਵਾਰ ਨੂੰ ਰਿਲੀਜ਼ ਹੋਵੇਗਾ
ਮੁੰਬਈ - ਅਕਸ਼ੈ ਕੁਮਾਰ ਨੇ ਆਪਣੀ ਫ਼ਿਲਮ 'ਰਾਣੀਗੰਜ - ਦਿ ਗ੍ਰੇਟ ਇੰਡੀਅਨ ਰੈਸਕਿਊ' ਦਾ ਨਾਂ ਬਦਲ ਕੇ ਰਾਣੀਗੰਜ - ਦਿ ਗ੍ਰੇਟ ਭਾਰਤ ਰੈਸਕਿਊ ਕਰ ਦਿੱਤਾ ਹੈ।ਜ਼ਾਹਿਰ ਹੈ ਕਿ ਕੱਲ੍ਹ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਕਿ ਇੰਡੀਆ ਹੁਣ ਅਧਿਕਾਰਤ ਤੌਰ 'ਤੇ ਭਾਰਤ ਵਜੋਂ ਜਾਣਿਆ ਜਾਵੇਗਾ। ਪਰੰਪਰਾ ਤੋਂ ਹਟ ਕੇ ਜੀ-20 ਸੰਮੇਲਨ 'ਚ ਸ਼ਾਮਲ ਹੋਣ ਵਾਲੇ ਵਿਸ਼ਵ ਨੇਤਾਵਾਂ ਨੂੰ ਭੇਜੇ ਗਏ ਸੱਦਾ ਪੱਤਰ 'ਚ 'ਪ੍ਰੈਜ਼ੀਡੈਂਟ ਆਫ਼ ਇੰਡੀਆ' ਦੀ ਜਗ੍ਹਾ ਪ੍ਰੈਜੀਡੈਂਟ ਆਉ਼ ਭਾਰਤ' ਲਿਖਿਆ ਗਿਆ।
ਹੁਣ ਅਕਸ਼ੈ ਨੇ ਇਸ ਲੜੀਵਾਰ ਵਿਚ ਆਪਣੀ ਫਿਲਮ ਦਾ ਨਾਂ ਵੀ ਬਦਲ ਲਿਆ ਹੈ। ਫਿਲਮ ਦਾ ਟੀਜ਼ਰ ਵੀਰਵਾਰ ਨੂੰ ਰਿਲੀਜ਼ ਹੋਵੇਗਾ। ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਇੱਕ ਮੋਸ਼ਨ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਇਹ 1989 ਦੀ ਗੱਲ ਹੈ, ਇਕ ਆਦਮੀ ਨੇ ਉਹ ਕਰ ਦਿੱਤਾ ਸੀ ਜੋ ਲਗਭਗ ਅਸੰਭਵ ਸੀ। ਭਾਰਤ ਦੇ ਸੱਚੇ ਹੀਰੋ ਦੀ ਕਹਾਣੀ ਦੇਖੋ। 6 ਅਕਤੂਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿਚ ਮਿਸ਼ਨ ਰਾਣੀਗੰਜ...
ਇੰਡੀਆ ਅਤੇ ਭਾਰਤ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਆਪਣੇ ਗਠਜੋੜ ਨੂੰ ਆਈ.ਐਨ.ਡੀ.ਆਈ.ਏ. ਦਾ ਨਾਮ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਿਰੋਧੀ ਪਾਰਟੀਆਂ ਦੀ ਏਕਤਾ ਦੇਖ ਕੇ ਡਰਦੀ ਹੈ, ਇਸੇ ਲਈ ਉਹ ਇੰਡੀਆ ਸ਼ਬਦ ਨੂੰ ਮਿਟਾਉਣਾ ਚਾਹੁੰਦੀ ਹੈ। ਜ਼ਾਹਿਰ ਹੈ ਕਿ ਕੱਲ੍ਹ ਅਮਿਤਾਭ ਬੱਚਨ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਭਾਰਤ ਮਾਤਾ ਦੀ ਜੈ ਲਿਖਿਆ ਸੀ। ਯੂਜ਼ਰਸ ਨੇ ਅੰਦਾਜ਼ਾ ਲਗਾਇਆ ਕਿ ਬਿੱਗ ਬੀ ਸ਼ਾਂਤੀਪੂਰਵਕ ਸਰਕਾਰ ਦੇ ਇਸ ਕਦਮ ਦਾ ਸਮਰਥਨ ਕਰ ਰਹੇ ਹਨ।