
ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ 'ਚ ਹੈ।
ਨਵੀਂ ਦਿੱਲੀ: ਅਕਸਰ ਅਭਿਨੇਤਰੀਆਂ ਅਤੇ ਮਾਡਲਾਂ ਅਪਣੀ ਖੂਬਸੂਰਤੀ 'ਤੇ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਦੀਆਂ ਹਨ। ਕਈ ਵਾਰ ਪਲਾਸਟਿਕ ਸਰਜਰੀ ਦੇ ਗਲਤ ਹੋਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹੁਣ ਸਾਬਕਾ ਬਿਊਟੀ ਕੁਈਨ ਅਤੇ ਅਦਾਕਾਰਾ ਜੈਕਲੀਨ ਕੈਰੀਅਰੀ ਦਾ 48 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ 'ਚ ਹੈ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਦੇ ਘਰ ਹੋਈ ਵਿਜੀਲੈਂਸ ਦੀ ਰੇਡ? ਜਾਣੋ ਕੀ ਹੈ ਮਾਮਲੇ ਦੀ ਪੂਰੀ ਸੱਚਾਈ!
ਉਹ ਅਮਰੀਕੀ ਸਿਨੇਮਾ ਦਾ ਇਕ ਵੱਡਾ ਨਾਮ ਸੀ। ਕੈਲੀਫੋਰਨੀਆ ਵਿਚ ਮਾਡਲ-ਅਦਾਕਾਰਾ ਦੀ ਮੌਤ ਦੀ ਖ਼ਬਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਸਦਮਾ ਦਿਤਾ ਹੈ। ਉਸ ਦੀ ਮੌਤ ਦਾ ਕਾਰਨ ਖੂਨ ਦਾ ਥੱਕਾ ਹੋਣਾ ਦਸਿਆ ਜਾ ਰਿਹਾ ਹੈ। ਅਰਜਨਟੀਨੀ ਮੀਡੀਆ ਦੀਆਂ ਰੀਪੋਰਟਾਂ ਅਨੁਸਾਰ ਕਈ ਡਾਕਟਰੀ ਪੇਚੀਦਗੀਆਂ ਪੈਦਾ ਹੋਈਆਂ, ਜਿਸ ਨਾਲ ਆਖਰਕਾਰ ਖੂਨ ਦਾ ਥੱਕਾ ਪੈ ਗਿਆ, ਜਿਸ ਨਾਲ ਉਸ ਦੀ ਦੁਖਦਾਈ ਮੌਤ ਹੋ ਗਈ। ਜਦੋਂ ਉਸ ਨੇ ਆਖਰੀ ਸਾਹ ਲਿਆ, ਉਸ ਦੇ ਬੱਚੇ ਕਲੋਏ ਅਤੇ ਜੂਲੀਅਨ ਉਸ ਦੇ ਨਾਲ ਸਨ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ 4 ਤੋਂ 17 ਸਾਲ ਦੇ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼
ਡੇਲੀ ਮੇਲ ਅਨੁਸਾਰ, ਅਭਿਨੇਤਰੀ ਅਤੇ ਬਿਊਟੀ ਕੁਈਨ ਦੀ ਮੌਤ ਦੀ ਖ਼ਬਰ ਸੈਨ ਰਾਫੇਲ ਵੈਂਡੀਮੀਆ ਦੇ ਸੋਸ਼ਲ ਨੈਟਵਰਕਸ ਦੁਆਰਾ ਘੋਸ਼ਿਤ ਕੀਤੀ ਗਈ ਸੀ। ਜੈਕਲੀਨ ਨੂੰ ਉਸ ਦੇ ਸ਼ਹਿਰ ਦੀ ਬਿਊਟੀ ਕੁਈਨ ਦਾ ਤਾਜ ਪਹਿਨਾਇਆ ਗਿਆ ਸੀ ਅਤੇ 1996 ਵਿਚ ਅਰਜਨਟੀਨਾ ਵਿੱਚ ਸੈਨ ਰਾਫੇਲ ਐਨ ਵੈਂਡੀਮੀਆ ਅੰਗੂਰ ਦੀ ਵਾਢੀ ਦੇ ਤਿਉਹਾਰ ਵਿਚ ਇਕ ਸੁੰਦਰਤਾ ਮੁਕਾਬਲੇ ਵਿਚ ਉਪ ਜੇਤੂ ਵੀ ਰਹੀ ਸੀ।
ਇਹ ਵੀ ਪੜ੍ਹੋ: ਵਾਹਨ ਖਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ! ਚੰਡੀਗੜ੍ਹ ’ਚ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਉਨ੍ਹਾਂ ਦੇ ਇੰਸਟਾਗ੍ਰਾਮ ਪੇਜ 'ਤੇ ਇਕ ਪੋਸਟ ਵਿਚ ਲਿਖਿਆ, "ਅੱਜ ਅਸੀਂ ਅਪਣੇ ਫਾਲੋਅਰਜ਼ ਨੂੰ ਦੁਖਦਾਈ ਖ਼ਬਰ ਦੇ ਨਾਲ ਸੂਚਿਤ ਕਰਨਾ ਚਾਹੁੰਦੇ ਹਾਂ, ਜੈਕਲੀਨ ਦਾ ਦੇਹਾਂਤ ਹੋ ਗਿਆ ਹੈ। ਰੇਨਾਸ ਡੀ ਸੈਨ ਰਾਫੇਲ ਤੋਂ ਅਸੀਂ ਇਸ ਮੁਸ਼ਕਲ ਘੜੀ ਵਿਚ ਪ੍ਰਵਾਰ ਅਤੇ ਦੋਸਤਾਂ ਨਾਲ ਅਪਣੀ ਹਮਦਰਦੀ ਭੇਜਣਾ ਚਾਹੁੰਦੇ ਹਾਂ"। ਮਸ਼ਹੂਰ ਹਸਤੀਆਂ ਵਿਚ ਕਾਸਮੈਟਿਕ ਸਰਜਰੀ ਕਾਰਨ ਪੇਚੀਦਗੀਆਂ ਆਮ ਹਨ।