6 ਮਹੀਨਿਆਂ ਬਾਅਦ ਮੁੰਬਈ ਵਾਪਸ ਆਈ ਇਹ ਮਸ਼ਹੂਰ ਅਦਾਕਾਰਾ ,ਸੁਰੱਖਿਆ ਗੀਅਰ ਵਿੱਚ ਪਹਿਚਾਨਣਾ ਮੁਸ਼ਕਲ
Published : Nov 7, 2020, 2:47 pm IST
Updated : Nov 7, 2020, 2:47 pm IST
SHARE ARTICLE
Sunny Leone
Sunny Leone

6 ਲੱਖ ਤੋਂ ਵੱਧ ਲੋਕਾਂ ਨੇ ਤਸਵੀਰ ਨੂੰ ਕੀਤਾ ਪਸੰਦ ਅਤੇ ਸਾਂਝਾ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਨਿੱਜੀ ਅਤੇ ਪ੍ਰਾਈਵੇਟ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੀ ਰਹਿੰਦੀ ਹੈ।

Sunny LeoneSunny Leone

ਉਹ ਕੁਝ ਸਮੇਂ ਲਈ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਹਾਲ ਹੀ ਵਿੱਚ ਉਹ ਮੁੰਬਈ ਵਾਪਸ ਆਈ ਹੈ। ਉਸ ਨੇ ਇੰਸਟਾਗ੍ਰਾਮ 'ਤੇ ਫਲਾਈਟ' ਵਿਚ ਕਲਿੱਕ ਕੀਤੀ ਗਈ ਆਪਣੀ ਤਸਵੀਰ ਸ਼ੇਅਰ ਕਰਦਿਆਂ ਇਸ ਖਬਰ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।

ਤਸਵੀਰ 'ਚ ਸੰਨੀ ਕਾਲੇ ਰੰਗ ਦੀ ਟੀ-ਸ਼ਰਟ ਅਤੇ ਬਲੈਕ ਸਵੈਸਟਸ਼ ਪਾਈ ਹੋਈ ਦਿਖਾਈ ਦਿੱਤੀ ਹੈ ਅਤੇ  ਉਹਨਾਂ ਦੇ ਵਾਲ ਖੁੱਲ੍ਹੇ ਸਨ। ਸੰਨੀ ਲਿਓਨੀ ਆਪਣੇ ਚਿਹਰੇ 'ਤੇ ਕਾਲੇ ਰੰਗ ਦਾ ਮਾਸਕ ਪਾਉਂਦੀ ਹੋਈ ਅਤੇ ਕੋਰੋਨਾ ਪ੍ਰੋਟੈਕਸ਼ਨ ਗਿਅਰ ਪਹਿਨੀ ਨਜ਼ਰ ਆ ਰਹੀ ਸੀ। ਸੰਨੀ ਦਾ ਇਹ ਲੁੱਕ ਕਾਫੀ  ਕੂਲ ਲੱਗ ਰਿਹਾ ਹੈ। ਉਸਨੇ ਤਸਵੀਰ ਦੇ ਕੈਪਸ਼ਨ ਵਿੱਚ ਦੱਸਿਆ ਹੈ ਕਿ ਉਹ 6 ਮਹੀਨਿਆਂ ਬਾਅਦ ਭਾਰਤ ਪਰਤ ਆਈ ਹੈ।

Sunny LeoneSunny Leone

ਤਸਵੀਰ ਦੇ ਕੈਪਸ਼ਨ ਵਿੱਚ, ਉਸਨੇ ਲਿਖਿਆ, "6 ਮਹੀਨਿਆਂ ਬਾਅਦ ਮੁੰਬਈ ਵਾਪਸ ਘਰ ਪਰਤਣ ਦਾ ਸਮਾਂ ਆ ਗਿਆ ਹੈ। ਨਵਾਂ ਅਡਵੈਚਰ " ਇਹ ਸਪੱਸ਼ਟ ਹੈ ਕਿ ਸੰਨੀ ਇਸ ਤਰ੍ਹਾਂ ਪੂਰੇ ਗੀਅਰਜ਼ ਵਿੱਚ ਯਾਤਰਾ ਕਰਦੇ ਹੋਏ ਇੱਕ ਐਡਵੈਂਚਰ ਦੀ ਤਰ੍ਹਾਂ ਦਿਸ ਰਹੀ ਹੈ। ਕੁਝ ਹੀ ਘੰਟਿਆਂ ਵਿੱਚ 6 ਲੱਖ ਤੋਂ ਵੱਧ ਲੋਕਾਂ ਨੇ ਤਸਵੀਰ ਨੂੰ ਪਸੰਦ ਅਤੇ ਸਾਂਝਾ ਕੀਤਾ ਹੈ।

ਦੱਸ ਦੇਈਏ ਕਿ ਮਈ ਵਿਚ ਕੋਵਿਡ -19 ਸੰਕਟ ਸਮੇਂ ਸੰਨੀ ਲਿਓਨ ਆਪਣੇ ਪਤੀ ਡੈਨੀਅਲ ਵੇਬਰ ਅਤੇ ਬੱਚਿਆਂ ਨਾਲ ਅਮਰੀਕਾ ਲਈ ਰਵਾਨਾ ਹੋਈ ਸੀ। ਉਹ ਉਦੋਂ ਤਕ ਅਮਰੀਕਾ ਵਿਚ ਰਹੀ ਜਦੋਂ ਤਕ ਦੇਸ਼ ਤਾਲਾਬੰਦੀ ਵਿਚ ਰਹੀ। ਹਾਲਾਂਕਿ, ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹੀ ਹੈ। ਸੰਨੀ ਨੇ ਪਿਛਲੇ ਕੁਝ ਸਮੇਂ 'ਚ ਆਪਣੇ ਬੱਚਿਆਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement