Rashmika ਤੋਂ ਬਾਅਦ Katrina Kaif ਦੀ ਡੀਪਫੇਕ ਫੋਟੋ ਹੋਈ ਵਾਇਰਲ, 'ਟਾਈਗਰ 3' ਦੇ ਤੌਲੀਏ ਵਾਲੇ ਸੀਨ ਨਾਲ ਹੋਈ ਛੇੜਛਾੜ 
Published : Nov 7, 2023, 8:13 pm IST
Updated : Nov 7, 2023, 8:13 pm IST
SHARE ARTICLE
 After Rashmika, Katrina Kaif's deepfake photo went viral.
After Rashmika, Katrina Kaif's deepfake photo went viral.

ਰਸ਼ਮਿਕਾ ਮੰਡਾਨਾ ਨੇ ਵੀ ਸੋਸ਼ਲ ਮੀਡੀਆ 'ਤੇ ਡੀਪਫੇਕ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਸੀ

ਨਵੀਂ ਦਿੱਲੀ - Katrina Kaif AI Deepfake Photo Viral: 'ਐਨੀਮਲ' ਸਟਾਰ ਰਸ਼ਮਿਕਾ ਮੰਡਾਨਾ ਦਾ ਡੀਪਫੇਕ ਵੀਡੀਓ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਰਸ਼ਮਿਕਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਦੀ ਇਕ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਕੈਟਰੀਨਾ ਕੈਫ ਦੀ ਇਕ ਐਡੀਟਿਡ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਅਭਿਨੇਤਰੀ 'ਟਾਈਗਰ 3' ਦੇ ਤੌਲੀਏ ਵਾਲਾ ਸੀਨ ਹੈ। ਅਸਲ ਫੋਟੋ ਵਿਚ, ਅਭਿਨੇਤਰੀ ਇੱਕ ਤੌਲੀਆ ਪਹਿਨੇ ਇੱਕ ਹਾਲੀਵੁੱਡ ਸਟੰਟਵੁਮੈਨ ਨਾਲ ਲੜਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਵਾਇਰਲ ਹੋ ਰਹੀ ਫੋਟੋ 'ਚ ਕੈਟਰੀਨਾ ਕੈਫ ਤੌਲੀਏ ਦੀ ਬਜਾਏ ਬਿਕਨੀ 'ਚ ਨਜ਼ਰ ਆ ਰਹੀ ਹੈ। 

ਕੈਟਰੀਨਾ ਕੈਫ ਦੀ ਤੌਲੀਆ ਬੰਨ੍ਹ ਕੇ ਲੜਨ ਵਾਲੀ ਫੋਟੋ ਨੂੰ AI deepfake ਰਾਹੀਂ ਐਡਿਟ ਕੀਤਾ ਗਿਆ ਹੈ। ਫੋਟੋ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਪ੍ਰਸ਼ੰਸਕਾਂ ਨੇ ਅਜਿਹੀਆਂ ਤਸਵੀਰਾਂ ਬਣਾਉਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਫੋਟੋ ਦੇ ਸਾਹਮਣੇ ਆਉਣ ਤੋਂ ਬਾਅਦ ਕੈਟਰੀਨਾ ਕੈਫ ਦੀ ਟੀਮ ਨੇ ਕਿਹਾ ਹੈ ਕਿ ਉਹ ਟਵਿਟਰ ਯੂਜ਼ਰ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਸ਼ਮੀਕਾ ਮੰਡਾਨਾ ਦਾ ਇਕ ਡੀਪਫੇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਅਭਿਨੇਤਰੀ ਬੋਲਡ ਡਰੈੱਸ 'ਚ ਲਿਫਟ 'ਚ ਨਜ਼ਰ ਆ ਰਹੀ ਸੀ। ਵੀਡੀਓ ਦੇਖ ਕੇ ਸਾਰਿਆਂ ਨੂੰ ਯਕੀਨ ਹੋ ਗਿਆ ਕਿ ਇਹ ਰਸ਼ਮੀਕਾ ਹੈ। ਪਰ ਇੱਕ ਯੂਜ਼ਰ ਨੇ ਖੁਲਾਸਾ ਕੀਤਾ ਕਿ ਉਹ ਰਸ਼ਮਿਕਾ ਨਹੀਂ ਬਲਕਿ ਕੋਈ ਹੋਰ ਹੈ। ਅਮਿਤਾਭ ਬੱਚਨ ਤੋਂ ਲੈ ਕੇ ਮਰੁਣਾਲ ਠਾਕੁਰ ਅਤੇ ਨਾਗਾ ਚੈਤੰਨਿਆ ਨੇ ਰਸ਼ਮਿਕਾ ਦਾ ਸਾਥ ਦਿੱਤਾ।

ਰਸ਼ਮਿਕਾ ਮੰਡਾਨਾ ਨੇ ਵੀ ਸੋਸ਼ਲ ਮੀਡੀਆ 'ਤੇ ਡੀਪਫੇਕ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਸੀ। ਅਭਿਨੇਤਰੀ ਨੇ ਇੱਕ ਪੋਸਟ ਸ਼ੇਅਰ ਕਰ ਕੇ ਕਿਹਾ ਸੀ ਕਿ ਮੈਨੂੰ ਵੀਡੀਓ ਸ਼ੇਅਰ ਕਰਦੇ ਹੋਏ ਬੁਰਾ ਲੱਗ ਰਿਹਾ ਹੈ ਅਤੇ ਮੈਨੂੰ ਇਸ 'ਤੇ ਗੱਲ ਕਰਨੀ ਪਈ। ਇਹ ਸਿਰਫ਼ ਮੇਰੇ ਲਈ ਹੀ ਨਹੀਂ ਹੋਰਾਂ ਲਈ ਵੀ ਭਿਆਨਕ ਹੈ ਕਿਉਂਕਿ ਟੈਕਨਾਲੋਜੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।  ਕੈਟਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਦੀ ਆਉਣ ਵਾਲੀ ਫਿਲਮ 'ਟਾਈਗਰ 3' ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਵਿਜੇ ਸੇਤੂਪਤੀ ਦੇ ਨਾਲ ਕੈਟਰੀਨਾ ਦੀ 'ਮੇਰੀ ਕ੍ਰਿਸਮਸ' 8 ਦਸੰਬਰ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement