'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਸ਼ੈਲੇਸ਼ ਲੋਢਾ ਤੋਂ ਬਾਅਦ 'ਟੱਪੂ' ਨੇ ਛੱਡਿਆ ਸ਼ੋਅ
Published : Dec 7, 2022, 2:08 pm IST
Updated : Dec 7, 2022, 2:20 pm IST
SHARE ARTICLE
Bad news for 'Taarak Mehta Ka Oolta Chashma' fans, 'Tapu' quits the show after Shailesh Lodha
Bad news for 'Taarak Mehta Ka Oolta Chashma' fans, 'Tapu' quits the show after Shailesh Lodha

ਰਾਜ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਸਫ਼ਰ ਵਿਚ ਮੇਰਾ ਸਾਥ ਦਿੱਤਾ।"

ਮੁੰਬਈ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਇੱਕ ਅਜਿਹਾ ਸ਼ੋਅ ਹੈ, ਜੋ ਪਿਛਲੇ 14 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਸ਼ੋਅ ਦੇ ਹਰ ਕਿਰਦਾਰ ਦੀ ਆਪਣੀ ਫੈਨ ਫਾਲੋਇੰਗ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਕਈ ਮਸ਼ਹੂਰ ਸਿਤਾਰੇ ਸ਼ੋਅ ਛੱਡ ਚੁੱਕੇ ਹਨ। ਹੁਣ ਇਸ ਲਿਸਟ 'ਚ ਸ਼ੋਅ ਦੇ ਮੁੱਖ ਅਦਾਕਾਰ ਟੱਪੂ (ਰਾਜ ਅਨਦਕਟ) ਦਾ ਨਾਂ ਵੀ ਜੁੜ ਗਿਆ ਹੈ।

ਪਿਛਲੇ ਕੁਝ ਸਮੇਂ ਤੋਂ ਇਹ ਚਰਚਾ ਸੀ ਕਿ ਟੱਪੂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੱਡਣ ਜਾ ਰਿਹਾ ਹੈ, ਪਰ ਉਸ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੰਦੇ ਹੋਏ ਹਮੇਸ਼ਾ ਟਾਲ ਦਿੱਤਾ। ਹੁਣ ਜਦੋਂ ਉਨ੍ਹਾਂ ਨੇ ਸ਼ੋਅ ਛੱਡਿਆ ਤਾਂ ਉਨ੍ਹਾਂ ਨੇ ਖੁਦ ਇਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਅਤੇ ਲਿਖਿਆ, 'ਸਭ ਨੂੰ ਹੈਲੋ, ਹੁਣ ਸਮਾਂ ਆ ਗਿਆ ਹੈ ਕਿ ਸਾਰੀਆਂ ਅਫ਼ਵਾਵਾਂ 'ਤੇ ਰੋਕ ਲਗਾ ਕੇ ਦੱਸ ਦਿਆਂ ਕਿ ਹੁਣ ਮੈਂ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਤੋਂ ਵੱਖ ਹੋ ਰਿਹਾ ਹਾਂ।

ਰਾਜ ਨੇ ਅੱਗੇ ਲਿਖਿਆ, 'ਮੇਰਾ ਕਰਾਰ ਅਧਿਕਾਰਤ ਤੌਰ 'ਤੇ ਨੀਲਾ ਫਿਲਮਜ਼ ਅਤੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਖਤਮ ਹੁੰਦਾ ਹੈ। ਇਹ ਇੱਕ ਚੰਗਾ ਸਫ਼ਰ ਸੀ, ਜਿਸ ਵਿਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਸਫ਼ਰ ਵਿਚ ਮੇਰਾ ਸਾਥ ਦਿੱਤਾ।

ਰਾਜ ਨੇ ਕਿਹਾ, 'ਤਾਰਕ ਮਹਿਤਾ ਦੀ ਪੂਰੀ ਟੀਮ, ਮੇਰੇ ਦੋਸਤਾਂ, ਪਰਿਵਾਰ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਟੱਪੂ ਦੇ ਰੂਪ ਵਿਚ ਪਸੰਦ ਕੀਤਾ। ਤੁਹਾਡਾ ਇਹ ਪਿਆਰ ਮੈਨੂੰ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਿਹਾ ਹੈ। ਮੈਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਵਧਾਈ ਦੇਣਾ ਚਾਹਾਂਗਾ। ਮੈਂ ਜਲਦੀ ਹੀ ਵਾਪਸ ਆਵਾਂਗਾ ਅਤੇ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਾਂਗਾ। ਆਪਣਾ ਪਿਆਰ ਅਤੇ ਸਮਰਥਨ ਬਣਾਈ ਰੱਖਿਓ।

ਤੁਹਾਨੂੰ ਦੱਸ ਦੇਈਏ ਕਿ ਰਾਜ ਨੇ ਸ਼ੋਅ ਵਿਚ ਪਹਿਲਾਂ ਟੱਪੂ ਦਾ ਕਿਰਦਾਰ ਨਿਭਾ ਰਹੇ ਭਵਿਆ ਗਾਂਧੀ ਦੀ ਥਾਂ ਲਈ ਹੈ, ਜਿਸ ਤੋਂ ਬਾਅਦ ਨਵੇਂ ਟੱਪੂ ਦੀ ਭਾਲ ਜਾਰੀ ਹੈ। ਰਾਜ ਨੇ ਸ਼ੋਅ ਛੱਡਣ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਆਪਣੇ ਕਰੀਅਰ ਦੇ ਵਾਧੇ ਲਈ ਲਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement