
ਸਾਰੇ ਪ੍ਰਸ਼ੰਸਕਾਂ ਨੇ ਵੀਰ ਦਾਸ ਦੇ ਇਸ ਵਿਚਾਰ ਦੀ ਕੀਤੀ ਪ੍ਰਸ਼ੰਸਾ
ਨਵੀਂ ਦਿੱਲੀ : ਅਦਾਕਾਰਾ ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਇਕ ਵੀ ਮੌਕਾ ਨਹੀਂ ਛੱਡਦੇ। ਉਨ੍ਹਾਂ ਦੀ ਮਦਦ ਕਰਨ ਦੀ ਪ੍ਰਕਿਰਿਆ ਜਾਰੀ ਹੈ, ਪਰ ਜਿਸ ਢੰਗ ਨਾਲ ਉਨ੍ਹਾਂ ਦੁਆਰਾ ਮਦਦ ਕੀਤੀ ਜਾਂਦੀ ਹੈ, ਉਹ ਸਭ ਦਾ ਦਿਲ ਜਿੱਤ ਲੈਂਦੀ ਹੈ।
sonu sood
ਅਦਾਕਾਰ ਦਾ ਹਰ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ। ਉਨ੍ਹਾਂ ਦਾ ਹਰ ਵਾਅਦਾ ਸਮੇਂ ਸਿਰ ਪੂਰਾ ਹੁੰਦਾ ਹੈ। ਲੋਕਾਂ ਦੀ ਮਦਦ ਕਰਨ ਦਾ ਉਸ ਦਾ ਜਨੂੰਨ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਬਣਾ ਰਿਹਾ ਹੈ। ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕ ਉਹਨਾਂ ਨੂੰ ਮਦਦ ਦੀ ਗੁਹਾਰ ਲਾਉਂਦੇ ਨੇ ਅਤੇ ਸੋਨੂੰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ।
vir das
ਸਿਰਫ ਆਮ ਲੋਕਾਂ ਵਿਚ ਹੀ ਨਹੀਂ ਬਲਕਿ ਟੀਵੀ ਅਤੇ ਫਿਲਮੀ ਜਗਤ ਦੇ ਅਦਾਕਾਰਾਂ ਦੇ ਮਨਾਂ ਵਿਚ ਵੀ ਸੋਨੂੰ ਲਈ ਬਹੁਤ ਸਤਿਕਾਰ ਹੈ। ਬਾਲੀਵੁੱਡ ਅਭਿਨੇਤਾ ਅਤੇ ਕਾਮੇਡੀਅਨ ਵੀਰ ਦਾਸ ਨੇ ਕਿਹਾ ਹੈ ਕਿ ਸੋਨੂੰ ਸੂਦ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ, ਜੋ ਕੋਵਿਡ ਦੇ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੀ ਸਹਾਇਤਾ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਵੀਰ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ।
SONU SOOD
ਵੀਰ ਦਾਸ ਦੇ ਟਵੀਟ ਦਾ ਰੀਟਵੀਟ ਕਰਦੇ ਹੋਏ ਉਹਨਾਂ ਦੇ ਫੈਨ ਨੇ ਕਿਹਾ ਕਿ ਵੀਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਅਦਾਕਾਰ ਨੇ ਟਵੀਟ ਕਰਕੇ ਲਿਖਿਆ, 'ਗਲਤ ਨੰਬਰ।
href="https://t.co/X7otTpBPi5">https://t.co/X7otTpBPi5
— Vir Das (@thevirdas) May 6, 2021
ਡਾਇਲ ਸੋਨੂੰ ਸੂਦ। ਟਿੱਪਣੀ ਬਾਕਸ ਵਿੱਚ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਵੀਰ ਦਾਸ ਦੇ ਇਸ ਵਿਚਾਰ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਸੋਨੂੰ ਸੂਦ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ‘ਤੇ ਆਪਣੀ ਰਾਏ ਦਿੱਤੀ ਹੈ।