‘ਯੋਧਾ’ ਅਤੇ ‘ਅਪਨਾ ਸਪਨਾ ਮਨੀ ਮਨੀ’ ਦੇ ਡਾਇਰੈਕਟਰ ਸੰਗੀਤ ਸਿਵਨ ਦਾ 65 ਸਾਲ ਦੀ ਉਮਰ ’ਚ ਦੇਹਾਂਤ
Published : May 8, 2024, 9:18 pm IST
Updated : May 8, 2024, 9:31 pm IST
SHARE ARTICLE
Sangeeth Sivan
Sangeeth Sivan

ਦਿਲ ਦਾ ਦੌਰਾ ਪੈਣ ਤੋਂ ਬਾਅਦ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ

ਮੁੰਬਈ: ਮਲਿਆਲਮ ਫਿਲਮ ‘ਯੋਧਾ’ ਅਤੇ ‘ਕਿਆ ਕੂਲ ਹੈਂ ਹਮ’ ਤੇ ‘ਅਪਨਾ ਸਪਨਾ ਮਨੀ ਮਨੀ’ ਵਰਗੀਆਂ ਹਿੰਦੀ ਫਿਲਮਾਂ ਲਈ ਜਾਣੇ ਜਾਂਦੇ ਫ਼ਿਲਮ ਡਾਇਰੈਕਟਰ ਸੰਗੀਤ ਸਿਵਨ ਦਾ ਦਿਲ ਦਾ ਦੌਰਾ ਪੈਣ ਕਾਰਨ ਮੁੰਬਈ ਦੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਸੰਗੀਤ ਦੇ ਭਰਾ ਸੰਤੋਸ਼ ਸਿਵਨ ਨੇ ਪੀ.ਟੀ.ਆਈ. ਨੂੰ ਇਕ ਵਟਸਐਪ ਸੰਦੇਸ਼ ਰਾਹੀਂ ਉਸ ਦੀ ਮੌਤ ਦੀ ਪੁਸ਼ਟੀ ਕੀਤੀ। 

ਸੰਤੋਸ਼ ਮੁਤਾਬਕ ਸੰਗੀਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ 4 ਵਜੇ ਓਸ਼ੀਵਾੜਾ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। 

ਫਿਲਮ ਨਿਰਮਾਤਾ ਸਿਵਨ ਦੇ ਤਿੰਨ ਪੁੱਤਰਾਂ ਵਿਚੋਂ ਸੱਭ ਤੋਂ ਵੱਡੇ ਸੰਗੀਤ ਨੇ 1990 ਵਿਚ ਮਲਿਆਲਮ ਫਿਲਮ ‘ਵਿਊਹਮ’ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਰਘੁਵਰਨ ਅਤੇ ਉਰਵਸ਼ੀ ਨੇ ਕੰਮ ਕੀਤਾ ਸੀ। ਸੰਗੀਤ ਨੇ 1992 ਦੀ ਮਸ਼ਹੂਰ ਫਿਲਮ ‘ਯੋਧਾ’ ਦਾ ਨਿਰਦੇਸ਼ਨ ਕੀਤਾ ਸੀ, ਜਿਸ ’ਚ ਮਲਿਆਲਮ ਅਦਾਕਾਰ ਮੋਹਨ ਲਾਲ ਨੇ ਕੰਮ ਕੀਤਾ ਸੀ। ਮੋਹਨ ਲਾਲ ਨੇ ਸੰਗੀਤਕ ਫਿਲਮਾਂ ‘ਗੰਧਰਵਮ’ (1993) ਅਤੇ ‘ਨਿਰਨਯਾਮ’ (1995) ’ਚ ਵੀ ਮੁੱਖ ਭੂਮਿਕਾ ਨਿਭਾਈ। 

ਸੰਗੀਤ ਨੇ 1998 ’ਚ ਸੰਨੀ ਦਿਓਲ ਅਤੇ ਸੁਸ਼ਮਿਤਾ ਸੇਨ ਦੀ ਫਿਲਮ ‘ਜੋਰ’ ਨਾਲ ਹਿੰਦੀ ਫਿਲਮ ਉਦਯੋਗ ’ਚ ਕਦਮ ਰਖਿਆ ਸੀ। ਸੰਗੀਤ ਨੇ ‘ਚੁਰਾ ਲਿਆ ਹੈ ਤੁਮਨੇ’, ‘ਏਕ- ਦਿ ਪਾਵਰ ਆਫ ਵਨ’, ‘ਕਲਿੱਕ’ ਅਤੇ ‘ਯਮਲਾ ਪਗਲਾ ਦੀਵਾਨਾ 2’ ਵਰਗੀਆਂ ਕੁੱਝ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ। 

ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਫਿਲਮ ਨਿਰਦੇਸ਼ਕ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ। ਅਦਾਕਾਰ ਸੰਨੀ ਦਿਓਲ ਨੇ ਕਿਹਾ ਕਿ ਉਹ ਅਪਣੇ ਦੋਸਤ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਹਨ। ਸੰਨੀ ਦਿਓਲ ਨੇ ਸੰਗੀਤ ਨਿਰਦੇਸ਼ਿਤ ਫਿਲਮ ‘ਜੋਰ’ ਅਤੇ ‘ਯਮਲਾ ਪਗਲਾ ਦੀਵਾਨਾ 2’ ’ਚ ਕੰਮ ਕੀਤਾ ਸੀ। ਸੰਨੀ ਨੇ ਸੰਗੀਤ ਨਾਲ ਅਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਮੇਰੇ ਪਿਆਰੇ ਦੋਸਤ ਸੰਗੀਤ ਸਿਵਾਨ ਦੇ ਦੇਹਾਂਤ ਬਾਰੇ ਸੁਣ ਕੇ ਹੈਰਾਨ ਹਾਂ। ਵਿਸ਼ਵਾਸ ਨਹੀਂ ਕਰ ਸਕਦਾ ਕਿ ਤੁਸੀਂ ਹੁਣ ਸਾਡੇ ਨਾਲ ਨਹੀਂ ਹੋ ਪਰ ਤੁਸੀਂ ਹਮੇਸ਼ਾ ਸਾਡੇ ਦਿਲਾਂ ਅਤੇ ਯਾਦਾਂ ’ਚ ਸਾਡੇ ਨਾਲ ਰਹੋਗੇ। ਓਮ ਸ਼ਾਂਤੀ ਮੇਰੇ ਦੋਸਤ। ਤੁਹਾਡੇ ਪਰਵਾਰ ਨੂੰ ਇਸ ਘਾਟੇ ਨੂੰ ਦੂਰ ਕਰਨ ਦੀ ਤਾਕਤ ਮਿਲੇ।’’

ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਉਹ ਸੰਗੀਤ ਦੇ ਦੇਹਾਂਤ ਤੋਂ ਦੁਖੀ ਹਨ। ਉਨ੍ਹਾਂ ਨੇ ‘ਕਿਆ ਕੂਲ ਹੈਂ ਹਮ’ ਅਤੇ ‘ਅਪਨਾ ਸਪਨਾ ਮਨੀ ਮਨੀ’ ਵਰਗੀਆਂ ਕਾਮੇਡੀ ਫਿਲਮਾਂ ’ਚ ਇਕੱਠੇ ਕੰਮ ਕੀਤਾ। ਰਿਤੇਸ਼ ਨੇ ਕਿਹਾ, ‘‘ਇਹ ਜਾਣ ਕੇ ਬਹੁਤ ਦੁਖੀ ਅਤੇ ਹੈਰਾਨ ਹਾਂ ਕਿ ਸੰਗੀਤ ਸਿਵਨ ਸਰ ਨਹੀਂ ਰਹੇ। ਇੰਡਸਟਰੀ ’ਚ ਇਕ ਨਵੇਂ ਜੋੜੇ ਵਜੋਂ, ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ’ਤੇ ਵਿਸ਼ਵਾਸ ਕਰੇ ਅਤੇ ਤੁਹਾਨੂੰ ਮੌਕਾ ਦੇਵੇ। ਮੈਂ ‘ਕਿਆ ਕੂਲ ਹੈਂ ਹਮ’ ਅਤੇ ‘ਅਪਨਾ ਸਪਨਾ ਮਨੀ ਮਨੀ’ ਲਈ ਉਸ ਦਾ ਜਿੰਨਾ ਧੰਨਵਾਦ ਕਰਾਂ ਘੱਟ ਹੈ।’’

Tags: bollywood

SHARE ARTICLE

ਏਜੰਸੀ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement