Katrina Kaif Pic Viral: ਕੈਟਰੀਨਾ ਕੈਫ ਦੀ ਵੀ ਅਸ਼ਲੀਲ ਤਸਵੀਰ ਹੋਈ ਵਾਇਰਲ, ਟਾਈਗਰ 3 ਦੇ ਸੀਨ.......

By : GAGANDEEP

Published : Nov 8, 2023, 1:52 pm IST
Updated : Nov 8, 2023, 1:52 pm IST
SHARE ARTICLE
Katrina Kaif Pic Viral
Katrina Kaif Pic Viral

Katrina Kaif Pic Viral:ਡੀਪਫੇਕ ਤਸਵੀਰ ਵਿੱਚ ਕੈਟਰੀਨਾ ਕੈਫ ਦੇ ਕੱਪੜਿਆਂ ਨਾਲ ਛੇੜਛਾੜ ਕੀਤੀ ਗਈ ਹੈ

Katrina Kaif Pic Viral:  ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਵੀ ਡੀਪਫੇਕ ਦਾ ਸ਼ਿਕਾਰ ਹੋ ਗਈ ਹੈ। ਦਰਅਸਲ, ਹਾਲ ਹੀ 'ਚ ਕੈਟਰੀਨਾ ਕੈਫ ਨੇ ਆਪਣੀ ਫਿਲਮ ਟਾਈਗਰ-3 ਦੇ ਟਾਵਲ ਫਾਈਟ ਸੀਨ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਹੁਣ ਇਸ ਤਸਵੀਰ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ, ਜੋ ਕਾਫੀ ਵਾਇਰਲ ਵੀ ਹੋ ਗਿਆ ਹੈ। ਦਰਅਸਲ, ਡੀਪਫੇਕ ਤਸਵੀਰ ਵਿੱਚ ਕੈਟਰੀਨਾ ਕੈਫ ਦੇ ਕੱਪੜਿਆਂ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਡੀਪਫੇਕ ਨੂੰ ਲੈ ਕੇ ਸਵਾਲ ਉਠਾ ਰਹੇ ਹਨ।

ਇਹ ਵੀ ਪੜ੍ਹੋ: Bigg Boss 17: ਬਿੱਗ ਬੌਸ ਦੇ ਘਰ 'ਚ ਇਨ੍ਹਾਂ ਪ੍ਰਤੀਯੋਗੀਆਂ ਨੇ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ  

ਦਰਅਸਲ, ਇਹ ਤਸਵੀਰ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ-3' ਦੀ ਹੈ। ਜਿਸ 'ਚ ਅਭਿਨੇਤਰੀ ਤੌਲੀਆ ਪਾ ਕੇ ਲੜਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਸ਼ਮਿਕਾ ਮੰਡਾਨਾ ਦਾ ਡੀਪਫੇਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ 'ਤੇ ਨਾ ਸਿਰਫ ਅਭਿਨੇਤਰੀਆਂ ਬਲਕਿ ਅਮਿਤਾਭ ਬੱਚਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: Delhi School News: ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਕੂਲਾਂ ਵਿੱਚ 9 ਤੋਂ 18 ਨਵੰਬਰ ਤੱਕ ਕੀਤੀਆਂ ਸਰਦੀਆਂ ਦੀਆਂ ਛੁੱਟੀਆਂ

ਰਸ਼ਮੀਕਾ ਮੰਡਾਨਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਵੀ ਡੀਪਫੇਕ ਦਾ ਸ਼ਿਕਾਰ ਹੋ ਗਈ ਹੈ। ਜਿਸ ਤੋਂ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ। ਦਰਅਸਲ, ਜਿਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ, ਉਸ 'ਚ ਅਭਿਨੇਤਰੀ ਨੇ ਆਰਾਮਦਾਇਕ ਤੌਲੀਆ ਪਾਇਆ ਹੋਇਆ ਸੀ, ਜਿਸ ਦੌਰਾਨ ਅਭਿਨੇਤਰੀ ਫਾਈਟ ਸੀਨ ਕਰਦੀ ਨਜ਼ਰ ਆ ਰਹੀ ਹੈ ਪਰ ਹੁਣ ਇਸ ਤਸਵੀਰ ਵਿੱਚ ਅਦਾਕਾਰਾ ਦੇ ਕੱਪੜਿਆਂ ਨਾਲ ਛੇੜਛਾੜ ਕੀਤੀ ਗਈ ਹੈ।
ਦਰਅਸਲ, ਕੈਟਰੀਨਾ ਕੈਫ ਨੇ ਹਾਲ ਹੀ ਵਿੱਚ ਆਪਣੇ ਵਰਕਆਊਟ ਦੇ ਬੀਟੀਐਸ ਸ਼ੇਅਰ ਕੀਤੇ ਸਨ। ਇਸ ਦੌਰਾਨ ਅਦਾਕਾਰਾ ਨੇ ਇੱਕ ਲੰਮਾ ਕੈਪਸ਼ਨ ਵੀ ਲਿਖਿਆ। ਕੈਟਰੀਨਾ ਕੈਫ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਸਰੀਰ ਵਿੱਚ ਦਰਦ ਹੋਣ ਦੇ ਬਾਵਜੂਦ ਉਸਨੇ ਫਿਲਮ ਵਿੱਚ ਕੰਮ ਕਰਨਾ ਜਾਰੀ ਰੱਖਿਆ, ਇਹ ਤੌਲੀਆ ਫਾਈਟ ਸੀਨ ਵੀ ਉਸੇ BTS ਵੀਡੀਓ ਅਤੇ ਤਸਵੀਰਾਂ ਵਿਚ ਸੀ।

ਰਸ਼ਮੀਕਾ ਮੰਡਾਨਾ ਦਾ ਡੀਪਫੇਕ ਵੀਡੀਓ ਹਾਲ ਹੀ 'ਚ ਵਾਇਰਲ ਹੋਇਆ ਸੀ, ਜਿਸ 'ਚ ਰਸ਼ਮਿਕਾ ਦਾ ਚਿਹਰਾ ਜ਼ਾਰਾ ਪਟੇਲ ਨਾਂ ਦੀ ਔਰਤ ਦੇ ਚਿਹਰੇ 'ਤੇ AI ਰਾਹੀਂ ਐਡਿਟ ਕੀਤਾ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਰਸ਼ਮਿਕਾ ਮੰਡਾਨਾ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਟੈਕਨਾਲੋਜੀ ਦੀ ਦੁਰਵਰਤੋਂ ਹੋ ਰਹੀ ਹੈ, ਉਹ ਨਾ ਸਿਰਫ ਮੇਰੇ ਲਈ ਸਗੋਂ ਸਾਰਿਆਂ ਲਈ ਡਰਾਉਣੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement