Shubman Gill-Sara Tendulkar Photo: ਜਾਣੋ ਸਾਰਾ ਤੇਂਦੁਲਕਰ-ਸ਼ੁਭਮਨ ਗਿੱਲ ਦੀ ਇਸ ਤਸਵੀਰ ਦਾ ਸੱਚ 

By : SNEHCHOPRA

Published : Nov 8, 2023, 4:10 pm IST
Updated : Nov 8, 2023, 4:10 pm IST
SHARE ARTICLE
File Photo
File Photo

'ਇਸ ਜੋੜੇ ਨੂੰ ਲੋਕ ਬਹੁਤ ਪਸੰਦ ਕਰਦੇ ਹਨ'

Shubman Gill-Sara Tendulkar Deepfake AI Photo: ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀਆਂ ਸ਼ੁਭਮਨ ਗਿੱਲ ਅਤੇ ਸਚਿਨ ਤੇਂਦੁਲਕਰ ਦੀਆ ਲਾਡਲੀ ਨੂੰ ਲੈ ਕੇ ਕਈ ਖਬਰਾਂ ਵਾਇਰਲ ਹੋ ਰਹੀਆਂ ਹਨ। ਜਿਵੇਂ ਹੀ ਇਹ ਖਬਰਾਂ ਆਉਂਦੀਆਂ ਹਨ, ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਜਾਂਦੀਆਂ ਹਨ। ਹਾਲ ਹੀ 'ਚ ਸਾਰਾ ਤੇਂਦੁਲਕਰ ਅਤੇ ਸ਼ੁਭਮਨ ਗਿੱਲ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਦੋਵਾਂ ਦੀ ਇਹ ਤਸਵੀਰ ਦੇਖਣ ਤੋਂ ਬਾਅਦ ਤੁਸੀਂ ਵੀ ਧੋਖਾ ਖਾ ਸਕਦੇ ਹੋ। ਇਸ ਤਸਵੀਰ ਨਾਲ ਜੁੜੀ ਸੱਚਾਈ ਹੁਣ ਸਾਹਮਣੇ ਆ ਗਈ ਹੈ, ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਜੋੜੇ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਹੁਣ ਦੋਵਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਪਰ ਕੀ ਇਹ ਤਸਵੀਰ ਸੱਚੀ ਹੈ? ਹਾਲ ਹੀ ਵਿੱਚ ਰਸ਼ਮੀਕਾ ਮੰਡਾਨਾ ਦਾ AI ਦੀਪਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕਾਂ ਨੇ ਸੋਚਿਆ ਕਿ ਸਾਰਾ ਅਤੇ ਸ਼ੁਭਮਨ ਇਕੱਠੇ ਸਮਾਂ ਬਿਤਾ ਰਹੇ ਹਨ, ਪਰ ਇਹ ਸੱਚ ਨਹੀਂ ਹੈ। ਅਸਲ ਵਿਚ ਸੱਚ ਕੁਝ ਹੋਰ ਹੈ।

ਰਸ਼ਮੀਕਾ ਤੋਂ ਪਹਿਲਾਂ ਹੀ ਸਾਰਾ ਤੇਂਦੁਲਕਰ ਅਤੇ ਸ਼ੁਭਮਨ ਗਿੱਲ ਦੀ ਇਹ ਫਰਜ਼ੀ ਤਸਵੀਰ ਵਾਇਰਲ ਹੋਣ ਲੱਗੀ ਸੀ। ਅਸੀਂ ਤੁਹਾਨੂੰ ਇਸ ਬਾਰੇ ਪੂਰੀ ਸੱਚਾਈ ਦੱਸਾਂਗੇ।

ਸਾਰਾ ਤੇਂਦੁਲਕਰ ਅਤੇ ਸ਼ੁਭਮਨ ਗਿੱਲ ਦੀ ਮੋਰਫਡ ਤਸਵੀਰ 26 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀ ਸ਼ੁਰੂ ਹੋ ਗਈ ਸੀ। ਇਸ ਤਸਵੀਰ ਨੂੰ ਦੇਖ ਕੇ ਲੋਕ ਭੰਬਲਭੂਸੇ 'ਚ ਪੈ ਗਏ ਅਤੇ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਲਿਆ ਹੈ ਪਰ ਇਸ ਤਸਵੀਰ ਨਾਲ ਜੁੜੀ ਸੱਚਾਈ ਇਹ ਹੈ ਕਿ ਇਹ ਤਸਵੀਰ ਫੇਕ ਹੈ। ਇਹ ਤਸਵੀਰ ਸਾਰਾ ਦੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਲਈ ਗਈ ਹੈ ਅਤੇ ਸਾਰਾ ਦੇ ਨਾਲ ਬੈਠਾ ਸ਼ਖਸ ਸ਼ੁਭਮਨ ਨਹੀਂ ਬਲਕਿ ਉਸਦਾ ਭਰਾ ਅਰਜੁਨ ਤੇਂਦੁਲਕਰ ਹੈ।

ਦਰਅਸਲ ਸਾਰਾ ਤੇਂਦੁਲਕਰ ਨੇ 24 ਸਤੰਬਰ ਨੂੰ ਆਪਣੇ ਭਰਾ ਨਾਲ ਇਹ ਤਸਵੀਰ ਪੋਸਟ ਕੀਤੀ ਸੀ। ਸਿਰਫ਼ ਇੱਕ ਮਹੀਨੇ ਬਾਅਦ, ਇਸਨੂੰ ਮੋਰਫ ਕੀਤਾ ਗਿਆ ਅਤੇ ਟਵਿੱਟਰ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਈ। ਅਸਲ ਤਸਵੀਰ ਵਿਚ, ਅਰਜੁਨ ਤੇਂਦੁਲਕਰ ਸਾਰਾ ਦੇ ਕੋਲ ਕੁਰਸੀ 'ਤੇ ਬੈਠੇ ਹਨ ਅਤੇ ਆਪਣੇ ਭਰਾ ਨੂੰ ਪਿਆਰ ਨਾਲ ਗਲੇ ਲਗਾ ਰਹੇ ਹਨ। 

ਫਰਜ਼ੀ ਤਸਵੀਰ 'ਚ ਸ਼ੁਭਮਨ ਦਾ ਚਿਹਰਾ ਅਰਜੁਨ ਦੇ ਚਿਹਰੇ 'ਤੇ ਲਗਾਇਆ ਗਿਆ ਹੈ। ਹਾਲਾਂਕਿ, ਨਾ ਤਾਂ ਸਾਰਾ ਅਤੇ ਨਾ ਹੀ ਸ਼ੁਭਮਨ ਨੇ ਇਸ AI ਡੀਪਫੇਕ ਇਮੇਜ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਦਿੱਤਾ ਹੈ। ਤੁਹਾਨੂੰ ਯਾਦ ਕਰਾ ਦਈਏ, ਰਸ਼ਮੀਕਾ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ, ਏਆਈ ਡੀਪਫੇਕ ਦਾ ਮੁੱਦਾ ਜ਼ੋਰ ਫੜ ਗਿਆ ਹੈ। ਅਮਿਤਾਭ ਬੱਚਨ ਨੇ ਵੀ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਹੀ ਕੈਟਰੀਨਾ ਦੀ ਫੋਟੋ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਸੀ।

PhotoPhoto

(For more news apart from Shubman Gill-Sara Tendulkar Deepfake AI Photo, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement