
ਹਰਿੰਦਰ ਸਿੱਕਾ ਦੀ ਕਿਤਾਬ ਕਾਲਿੰਗ ਸਹਿਮਤ ਦਾ ਫਿਲਮੀ ਰੂਪਾਂਤਰਣ ਹੈ
ਘਟ ਉਮਰ ਵਿੱਚ ਹੀ ਵੱਡੀ ਪਹਿਚਾਣ ਬਣਾ ਚੁਕੀ ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਆਲੀਆ ਭੱਟ ਦੀ ਅਗਲੀ ਫਿਲਮ 'ਰਾਜ਼ੀ' ਜਲਦ ਹੀ ਵੱਡੇ ਪਰਦੇ 'ਤੇ ਦਸਤਕ ਦੇਣ ਵਾਲੀ ਹੈ। ਜਿਸ ਦਾ ਟੀਜ਼ਰ ਐਤਵਾਰ ਸ਼ਾਮ ਨੂੰ ਰਿਲੀਜ਼ ਕਰ ਦਿਤਾ ਗਿਆ। 'ਰਾਜ਼ੀ' ਦੇ 40 ਸੈਕਿੰਡ ਦੇ ਇਸ ਟੀਜ਼ਰ 'ਚ ਆਲੀਆ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ।
https://twitter.com/twitter/statuses/982947056988905472
ਹਾਲਾਂਕਿ ਆਲੀਆ ਨੇ ਇਸ ਟੀਜ਼ਰ 'ਚ ਬੁਰਕਾ ਪਾਇਆ ਹੋਇਆ ਹੈ ਪਰ ਉਸਦੇ ਡਾਇਲਾਗ ਡਲਿਵਰੀ ਤੋਂ ਹੀ ਪਤਾ ਲਗਦਾ ਹੈ ਕਿ ਉਸ ਦਾ ਕਿਰਦਾਰ ਕਿੰਨਾ ਦਮਦਾਰ ਹੋਇਵਗਾ। ਆਲੀਆ ਟੈਲੀਫੋਨ 'ਤੇ ਚੋਰੀ-ਛਿਪੇ ਕਿਸੇ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਹੈ। ਹੁਣ ਆਲੀਆ ਕਿਸ ਨਾਲ ਚੋਰੀ-ਛਿਪੇ ਗੱਲ ਕਰ ਰਹੀ ਹੈ। ਇਸਦਾ ਖੁਲਾਸਾ 10 ਅਪ੍ਰੈਲ ਨੂੰ ਟ੍ਰੇਲਰ ਆਊਟ ਹੋਣ ਤੇ ਹੀ ਹੋਵੇਗਾ |Raazi Teaserਦੱਸਣਯੋਗ ਹੈ ਕਿ ਫਿਲਮ 'ਰਾਜ਼ੀ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰ ਰਹੀ ਹੈ। ਆਲਿਆ ਨੂੰ ਬਾਲੀਵੁਡ ਵਿੱਚ ਲਾਂਚ ਕਰਣ ਵਾਲੇ ਕਰਣ ਜੌਹਰ ਫਿਲਮ ਦੇ ਪ੍ਰੋਡਿਊਸਰ ਹੈ । ਰਾਜੀ ਹਰਿੰਦਰ ਸਿੱਕਾ ਦੀ ਕਿਤਾਬ ਕਾਲਿੰਗ ਸਹਿਮਤ ਦਾ ਫਿਲਮੀ ਰੂਪਾਂਤਰਣ ਹੈ । ਫਿਲਮ ਵਿੱਚ ਆਲਿਆ ਕਸ਼ਮੀਰੀ ਕੁੜੀ ਦੀ ਕਿਰਦਾਰ ਨਿਭਾ ਰਹੀ ਹੈ ਜੋ ਸਪਾਏ ਹੈ ਅਤੇ 1971 ਦੀ ਇੰਡੋ - ਪਾਕਿਸਤਾਨ ਜੰਗ ਦੇ ਦੌਰਾਨ ਪਾਕਿਸਤਾਨ ਆਰਮੀ ਅਫਸਰ ਨਾਲ ਵਿਆਹ ਕਰ ਲੈਂਦੀ ਹੈ ।
Raazi Teaserਫਿਲਮ 'ਚ ਆਲੀਆ ਨਾਲ ਅਹਿਮ ਕਿਰਦਾਰ 'ਚ ਅਦਾਕਾਰ ਵਿੱਕੀ ਕੌਸ਼ਲ ਨਜ਼ਰ ਆਉਣਗੇ। ਫਿਲਮ 'ਚ ਆਲੀਆ ਇਕ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ।ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਇਲਾਵਾ ਇਹ ਫਿਲਮ 11 ਮਈ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਆਲਿਆ ਦੀ ਇਸ ਸਾਲ ਦੀ ਇਹ ਪਹਿਲੀ ਰਲੀਜ਼ ਹੋਵੇਗੀ । Raazi Teaserਇਸ ਤੋਂ ਪਹਿਲਾਂ ਆਲੀਆ ਪਿਛਲੇ ਸਾਲ 'ਬਦਰੀਨਾਥ ਦੀ ਦੁਲਹਨਿਆ' ਵਿੱਚ ਨਜ਼ਰ ਵਰੁਣ ਧਵਨ ਦੇ ਨਾਲ ਨਜ਼ਰ ਆਈ ਸੀ। ਜੋ ਕਿ ਬਾਕਸ ਆਫਿਸ ਉੱਤੇ ਬੇਹੱਦ ਕਾਮਯਾਬ ਰਹੀ ਸੀ । ਮਗਰ 'ਰਾਜੀ' ਵਿੱਚ ਉਨ੍ਹਾਂ ਦਾ ਕਿਰਦਾਰ ਬਾਕੀਆਂ ਨਾਲੋਂ ਹਟਕੇ ਹੈ । ਜਿਸ ਵਿਚ ਉਹ ਇੱਕ ਵਾਰ ਫਿਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੀ ਨਜ਼ਰ ਆਵੇਗੀ ਇਸ ਦਾ ਇਕ ਨਮੂਨਾ ਤਾਂ ਟੀਜ਼ਰ 'ਚ ਹੀ ਦੇਖਣ ਨੂੰ ਮਿਲਗਿਆ ਹੈ । ਆਲਿਆ ਯੰਗ ਜੇਨਰੇਸ਼ਨ ਦੀ ਸਭਤੋਂ ਟੇਲੇਂਟੇਡ ਏਕਟਰੇਸੇਜ ਵਿੱਚ ਸ਼ਾਮਿਲ ਹੈ ।