
ਉਰਵਸ਼ੀ ਦਾ ਇਹ ਅੰਦਾਜ਼ ਐਸ਼ਵਰਿਆ ਦੇ 'ਓਮਰਾਓ ਜਾਨ' ਫਿਲਮ ਦੇ ਲੁੱਕ ਦੀ ਯਾਦ ਦਿਵਾਉਂਦਾ ਹੈ
ਬਾਲੀਵੁਡ ਦੀ ਫ਼ਿਲਮ ਸਿੰਘ ਸਾਹਿਬ ਦਿ ਗ੍ਰੇਟ ਤੋਂ ਬਾਲੀਵੁਡ ਕਰੀਅਰ ਸ਼ੁਰੂ ਕਰਨ ਵਾਲੀ ਫੈਸ਼ਨ ਡੀਵਾ ਉਰਵਸ਼ੀ ਰੌਤੇਲਾ ਹਾਲ ਹੀ ਵਿੱਚ ਫ਼ਿਲਮ ਹੇਟ ਸਟੋਰੀ 4 ਵਿਚ ਨਜ਼ਰ ਆਈ ਸੀ। ਜਿਸ ਵਿਚ ਉਹ ਕਾਫ਼ੀ ਬੋਲਡ ਅਵਤਾਰ ਵਿੱਚ ਨਜ਼ਰ ਆਈ । ਇਸ ਬੋਲਡ ਅਵਤਾਰ ਤੋਂ ਬਾਅਦ ਹੁਣ ਉਰਵਸ਼ੀ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਬਟੋਰ ਰਹੀ ਹੈ।Urvashi in bridal look ਪਰ ਇਸ ਵਾਰ ਉਹ ਆਪਣੇ ਬੋਲਡ ਅਵਤਾਰ ਕਾਰਨ ਨਹੀਂ। ਬਲਿਕ ਦੁਲਹਨ ਦੇ ਲਿਬਾਜ਼ ਵਿਚ ਤਸਵੀਰਾਂ ਸਾਂਝੀਆਂ ਕਰਨ ਕਾਰਨ ਖੂਬ ਚਰਚੇ ਬਟੌਰ ਰਹੀ ਹੈ। ਉਰਵਸ਼ੀ ਦਾ ਇਹ ਬ੍ਰਾਈਡਲ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਰਵਸ਼ੀ ਦੇ ਇਸ ਲੁੱਕ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਨਾਂ ਹੀ ਨਹੀਂ ਇਨਾਂ ਤਸਵੀਰਾਂ ਕਾਰਨ ਉਨ੍ਹਾਂ ਨੂੰ ਦਿਤਾ ਗਿਆ ਐਸ਼ਵਰਿਆ ਦੀ ਹਮਸ਼ਕਲ ਦਾ ਟੈਗ ਇਕ ਵਾਰ ਫ਼ਿਰ ਤਾਜ਼ਾ ਹੋ ਗਿਆ ਹੈ।
Urvashi in bridal lookਉਰਵਸ਼ੀ ਦਾ ਇਹ ਅੰਦਾਜ਼ ਐਸ਼ਵਰਿਆ ਦੇ 'ਓਮਰਾਓ ਜਾਨ' ਫਿਲਮ ਦੇ ਲੁੱਕ ਦੀ ਯਾਦ ਦਿਵਾਉਂਦਾ ਹੈ। ਉਰਵਸ਼ੀ ਰੌਤੇਲਾ ਇਥੇ Wedding Times Fashion Fiesta ਵਿੱਚ ਰੈਂਪ ਵਾਲਕ ਕੀਤੀ
Urvashi in bridal lookਦੱਸਣਯੋਗ ਹੈ ਕਿ ਉਰਵਸ਼ੀ ਦਾ ਇਹ ਲੁੱਕ ਫੈਸ਼ਨ ਸ਼ੋਅ 'ਚ ਨਜ਼ਰ ਆਇਆ। ਡਿਜ਼ਾਈਨਰ ਵਿਕਰਮ ਫਰਨਾਂਡੀਜ਼ ਦੇ ਇਸ ਆਊਟਫਿੱਟ 'ਚ ਉਰਵਸ਼ੀ ਰੈਂਪ 'ਤੇ ਖੂਬਸੂਰਤੀ ਜਲਵੇ ਬਿਖੇਰਦੀ ਨਜ਼ਰ ਆਈ। ਉਰਵਸ਼ੀ ਦੀਆਂ ਇਨਾ ਅਦਾਵਾਂ ਨੇ ਲੋਕਾਂ ਨੂੰ ਉਨ੍ਹਾਂ ਦਾ ਦੀਵਾਨਾ ਬਣਾ ਦਿੱਤਾ । ਉਰਵਸ਼ੀ ਨੇ ਹਲਕੇ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਜਵੈਲਰੀ ਵੀ ਕਾਫ਼ੀ ਅਟਰੈਕਟਿਵ ਸੀ ।
Urvashi in bridal lookਉਰਵਸ਼ੀ ਇਸ ਗੇਟਅਪ ਵਿੱਚ ਕਾਫ਼ੀ ਹਲਕਾ ਮੇਕਅਪ ਕਰ ਰੱਖਿਆ ਸੀ । ਪਰ ਬਾਵਜੂਦ ਇਸ ਦੇ ਉਹ ਕਿਸੇ ਬੇਹੱਦ ਖੂਬਸੂਰਤ ਦਿੱਖ ਰਹੀ ਸੀ। ਇਸ ਤੋਂ ਇਲਾਵਾ ਉਰਵਸ਼ੀ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਹੇਟ ਸਟੋਰੀ 4' 'ਚ ਨਜ਼ਰ ਆਈ ਸੀ। ਦਸ ਦੀਏ ਕਿ ਉਰਵਸ਼ੀ ਫ਼ਿਲਮਾਂ ਤੋਂ ਇਲਾਵਾ ਫੈਸ਼ਨ ਦੇ ਲਈ ਜ਼ਿਆਦਾ ਜਾਣੀ ਜਾਂਦੀ ਹੈ ਅਤੇ ਹੁਣ ਤਕ ਉਹ ਪੰਜਾਬੀ ਗੀਤਾਂ ਵਿਚ ਵੀ ਮਾਡਲ ਦੇ ਰੂਪ 'ਚ ਨਜ਼ਰ ਆ ਚੁਕੀ ਹੈ।
Urvashi in bridal look