
ਦਿੱਲੀ ਹਾਈ ਕੋਰਟ ਨੂੰ ਕੀਤੀ ਮੰਗ
Aishwarya Rai Seeks Protection From High Court Against AI-Generated Pornography Latest News in Punjabi ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਉਸ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਕੁੱਝ ਵਿਅਕਤੀਆਂ ਨੂੰ ਉਸ ਦੇ ਨਾਮ, ਤਸਵੀਰਾਂ ਅਤੇ ਏਆਈ ਦੁਆਰਾ ਤਿਆਰ ਕੀਤੀ ਅਸ਼ਲੀਲ ਸਮੱਗਰੀ ਦੀ ਅਣਅਧਿਕਾਰਤ ਵਰਤੋਂ ਤੋਂ ਰੋਕੇ।
ਐਸ਼ਵਰਿਆ ਰਾਏ ਨੇ ਆਪਣੀ ਪਟੀਸ਼ਨ ਵਿਚ ਕਿਹਾ, ਵਾਲਪੇਪਰ, ਮੱਗ, ਟੀ-ਸ਼ਰਟਾਂ ਤੇ ਹੋਰ ਚੀਜ਼ਾਂ ਵੇਚਣ ਲਈ ਫਰਜ਼ੀ ਇੰਟੀਮੇਟ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਜੋ ਬਿਨਾਂ ਇਜਾਜ਼ਤ ਦੇ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂ-ਟਿਊਬ ਸਕ੍ਰੀਨਸ਼ਾਟਾਂ ਨਾਲ ਛੇੜਛਾੜ ਕੀਤੀ ਗਈ ਹੈ, ਜਿਹੜੇ ਕਦੇ ਵੀ ਐਸ਼ਵਰਿਆ ਰਾਏ ਦੀਆਂ ਨਹੀਂ ਸਨ। ਇਹ ਸਾਰੇ AI ਦੁਆਰਾ ਤਿਆਰ ਕੀਤੇ ਗਏ ਹਨ।'
ਜਸਟਿਸ ਤੇਜਸ ਕਰੀਆ ਨੇ ਜ਼ੁਬਾਨੀ ਤੌਰ 'ਤੇ ਸੰਕੇਤ ਦਿਤਾ ਕਿ ਉਹ ਬਚਾਅ ਪੱਖ ਨੂੰ ਚੇਤਾਵਨੀ ਦਿੰਦੇ ਹੋਏ ਇਕ ਅੰਤਰਮ ਹੁਕਮ ਪਾਸ ਕਰਨਗੇ।
ਰਾਏ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕਿਹਾ ਕਿ ਅਦਾਕਾਰਾ ਅਪਣੇ ਪ੍ਰਚਾਰ ਅਤੇ ਸ਼ਖ਼ਸੀਅਤ ਦੇ ਅਧਿਕਾਰਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਅਤੇ ਦਲੀਲ ਦਿਤੀ ਕਿ ਕੁੱਝ ਪੂਰੀ ਤਰ੍ਹਾਂ ਨਾਲ ਫ਼ਰਜ਼ੀ ਇੰਟੀਮੇਟ ਤਸਵੀਰਾਂ ਇੰਟਰਨੈੱਟ 'ਤੇ ਪ੍ਰਸਾਰਤ ਕੀਤੀਆਂ ਜਾ ਰਹੀਆਂ ਹਨ।
ਸੀਨੀਅਰ ਵਕੀਲ ਨੇ ਦਲੀਲ ਦਿਤੀ "ਉਨ੍ਹਾਂ ਦੇ ਹੱਕ ਵਿਚ ਉਸ ਦੀਆਂ ਤਸਵੀਰਾਂ, ਸਮਾਨਤਾ ਜਾਂ ਵਿਅਕਤੀਤਵ ਦੀ ਵਰਤੋਂ ਕਰਨ ਦਾ ਕੋਈ ਹੱਕ ਨਹੀਂ ਹੋ ਸਕਦਾ। ਇਕ ਸੱਜਣ ਸਿਰਫ਼ ਅਦਾਕਾਰਾ ਦਾ ਨਾਮ ਅਤੇ ਚਿਹਰਾ ਪਾ ਕੇ ਪੈਸੇ ਇਕੱਠੇ ਕਰ ਰਿਹਾ ਹੈ,"
ਉਨ੍ਹਾਂ ਦਲੀਲ ਦਿਤੀ ਕਿ ਉਸ ਦੇ ਨਾਮ ਅਤੇ ਚਿਹਰੇ ਦੀ ਵਰਤੋਂ ਕਿਸੇ ਦੀਆਂ ਜਿਨਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਜੋ ਬਹੁਤ ਮੰਦਭਾਗਾ ਹੈ।
(For more news apart from Aishwarya Rai Seeks Protection From High Court Against AI-Generated Pornography Latest News in Punjabi stay tuned to Rozana Spokesman.)