
ਅਜੇ ਤੱਕ ਇੱਥੋਂ ਵੱਡੀ ਮਾਤਰਾ 'ਚ ਨਕਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
ਮੁੰਬਈ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਡਰੱਗ ਇੰਗਲ ਸਾਹਮਣੇ ਆਉਣ ਤੋਂ ਬਾਅਦ ਐਨਸੀਬੀ ਕਾਫ਼ੀ ਸਰਗਰਮ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਨਸ਼ਾ ਤਸਕਰ ਰੇਗਲ ਮਹਾਕਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਕਾਲ, ਅਨੂਕ ਕੇਸ਼ਵਾਨੀ ਨੂੰ ਨਸ਼ਿਆਂ ਦੀ ਸਪਲਾਈ ਕਰਦਾ ਸੀ। ਰੇਗਲ ਮਹਾਕਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਨਸੀਬੀ ਦੇ ਸੂਤਰ ਦੱਸਦੇ ਹਨ ਕਿ ਏਜੰਸੀ ਆਖਰਕਾਰ ਸੁਸ਼ਾਂਤ ਸਿੰਘ ਰਾਜਪੂਤ ਨਸ਼ਿਆਂ ਦੇ ਮਾਮਲੇ ਦੀ ਪੂਰੀ ਲੜੀ ਨੂੰ ਬੇਨਕਾਬ ਕਰਨ ਵਿੱਚ ਸਫਲ ਹੋ ਗਈ ਹੈ।
ਦੱਸ ਦੇਈਏ ਕਿ ਕੇਸ਼ਵਾਨੀ ਨੇ ਇਹ ਡਰੱਗਜ਼ ਕੇਜ਼ਾਨ ਨੂੰ ਦਿੱਤੇ, ਜੋ ਰੀਆ ਅਤੇ ਸ਼ੌਵਿਕ ਰਾਹੀਂ ਸੁਸ਼ਾਂਤ ਤੱਕ ਪਹੁੰਚਾਈ ਗਈ। ਫਿਲਹਾਲ ਐਨ. ਸੀ. ਬੀ. ਦੀ ਟੀਮ ਵਲੋਂ ਅੰਧੇਰੀ ਦੇ ਲੋਖੰਡਵਾਲਾ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜੇ ਤੱਕ ਇੱਥੋਂ ਵੱਡੀ ਮਾਤਰਾ 'ਚ ਨਕਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ ਐਨਸੀਬੀ ਨੇ ਇਸ ਮਾਮਲੇ ਵਿੱਚ 20 ਤੋਂ ਵੱਧ ਗਿਰਫਤਾਰੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਨਸ਼ਾ ਸਪਲਾਇਰ ਅਤੇ ਡੀਲਰ ਸ਼ਾਮਲ ਹਨ। ਦੀਪਿਕਾ ਪਾਦੁਕੋਣ, ਅਰਜੁਨ ਰਾਮਪਾਲ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਮ ਉਸ ਦੇ ਰਾਹੀਂ ਅਤੇ ਚੈਟਸ ਆਦਿ ਰਾਹੀਂ ਸਾਹਮਣੇ ਆਏ ਸਨ।