90 ਦਹਾਕੇ ਦੇ ਮਸ਼ਹੁਰ ਵਿਲਨ ਮਹੇਸ਼ ਆਨੰਦ ਦਾ ਹੋਇਆ ਦੇਹਾਂਤ 

ਸਪੋਕਸਮੈਨ ਸਮਾਚਾਰ ਸੇਵਾ
Published Feb 10, 2019, 10:34 am IST
Updated Feb 10, 2019, 10:34 am IST
ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ।  ਹੁਣ ਬਾਲੀਵੁਡ ਚ ਮਸ਼ਹੂਰ ਵਿਲਨ ਮਹੇਸ਼ ਆਨੰਦ ਦਾ ਦੇਹਾਂਤ ਦੀ ਖ਼ਬਰ ਸਾਹਮਣੇ...
Mahesh Anand
 Mahesh Anand

ਮੁੰਬਈ: ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ।  ਹੁਣ ਬਾਲੀਵੁਡ ਚ ਮਸ਼ਹੂਰ ਵਿਲਨ ਮਹੇਸ਼ ਆਨੰਦ ਦਾ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ ਦੱਸ ਦਈਆ ਜਾ ਰਿਹਾ ਹੈ ਉਹ ਅਪਣੇ ਘਰ 'ਚ ਮਿ੍ਰਤਕ ਪਾਏ ਗਏ। ਸ਼ਨੀਵਾਰ ਨੂੰ ਉਨ੍ਹਾਂ ਨੇ ਅਪਣੇ ਯਾਰੀ ਰੋਡ ਸਥਿਤ ਘਰ 'ਚ ਅੰਤਮ ਸਾਂਹ ਲਏ ਅਤੇ ਉਹ 57 ਸਾਲ ਦੇ ਸਨ। 

Mahesh-AnandMahesh-Anand

ਮਹੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਲੈ ਜਾਇਆ ਗਿਆ ਹੈ। ਹਾਲ ਹੀ 'ਚ ਉਨ੍ਹਾਂ ਨੇ ਗੋਵੀਂਦਾ ਦੀ ਫਿਲਮ ਰੰਗੀਲਾ ਰਾਜਾ ਤੋਂ ਕਮਬੈਕ ਕੀਤਾ ਸੀ। ਰਿਪੋਰਟਸ ਦੀ ਮੰਨੀਏ ਤਾਂ ਮਹੇਸ਼ ਆਨੰਦ ਮੁੰਬਈ ਦੇ ਵਰਸੋਵਾ 'ਚ ਇਕੱਲੇ ਰਹਿੰਦੇ ਸਨ। ਜਦੋਂ ਇਕ ਨਿਊਜ ਪੋਰਟਲ ਨੇ ਮਹੇਸ਼ ਆਨੰਦ ਦੀ ਪਹਿਲੀ ਪਤਨੀ ਤੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ  ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Mahesh-AnandMahesh-Anand

ਸਾਲ 2002 ਤੋਂ ਬਾਅਦ ਸਾਡੇ 'ਚ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਆਨੰਦ ਨੇ ਸ਼ਹੰਸ਼ਾਹ, ਮਜਬੂਰ, ਸਵਰਗ, ਥਾਣੇਦਾਰ, ਵਿਸ਼ਵਆਤਮਾ, ਗੁੰਮਰਾਹ, ਖੁੱਦਾਰ,  ਬੇਤਾਜ ਬਾਦਸ਼ਾਹ, ਜੇਤੂ ਅਤੇ ਕੁਰੁਕਸ਼ੇਤਰ ਵਰਗੀ ਹਿੱਟ ਫਿਲਮਾਂ 'ਚ ਚੰਗੀ ਅਦਾਕਾਰੀ ਤੋਂ ਪਹਿਚਾਣ ਬਣਾਈ ਸੀ।

Advertisement