
''ਬੱਚੇ ਕੀ ਜਾਨ ਲੋ ਗੇ ਕਿਆ'। ਇਸ ਗੀਤ 'ਚ ਅਮਿਤਾਭ ਬੱਚਿਆਂ ਨਾਲ ਫੁਟਬਾਲ ਖੇਡਦੇ ਦਿਖਾਈ ਦੇ ਰਹੇ ਹਨ।
ਇਨ੍ਹੀ ਦਿਨੀ ਠਗਸ ਆਫ਼ ਹਿੰਦੁਸਤਾਨ ਫ਼ਿਲਮ ਨੂੰ ਲੈ ਕੇ ਚਰਚਾ 'ਚ ਬਣੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਬਹੁਤ ਜਲਦ ਅਪਣੇ ਬਹੁਤ ਪੁਰਾਣੇ ਸਹੀ ਕਲਾਕਾਰ ਅਤੇ ਨਿਜੀ ਜ਼ਿੰਦਗੀ 'ਚ ਉਨ੍ਹਾਂ ਦੇ ਖ਼ਾਸ ਦੋਸਤ ਰਿਸ਼ੀ ਕਪੂਰ ਦੇ ਨਾਲ ਫ਼ਿਲਮ 102 ਨਾਟ ਆਊਟ' 'ਚ ਨਜ਼ਰ ਆਉਣ ਵਾਲੇ ਹਨ। ਅਮਿਤਾਭ ਫਿਲਮ '102 ਨਾਟ ਆਊਟ' 'ਚ 102 ਸਾਲ ਦੇ ਬੁੱਢੇ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਹਾਲ ਹੀ 'ਚ ਫਿਲਮ ਦਾ ਇਕ ਗੀਤ ਰਿਲੀਜ਼ ਹੋਇਆ ਹੈ। ਇਸਦੇ ਬੋਲ ਹਨ, ''ਬੱਚੇ ਕੀ ਜਾਨ ਲੋ ਗੇ ਕਿਆ'। ਇਸ ਗੀਤ 'ਚ ਅਮਿਤਾਭ ਬੱਚਿਆਂ ਨਾਲ ਫੁਟਬਾਲ ਖੇਡਦੇ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਅਮਿਤਾਭ ਨੇ ਹੁਣ ਤਕ ਆਪਣੀ ਜ਼ਿੰਦਗੀ 'ਚ ਕਈ ਅਹਿਮ ਕਿਰਦਾਰ ਨਿਭਾਏ ਹਨ ਅਤੇ ਹੁਣ ਉਹ ਇਕ ਧਮਾਕੇਦਾਰ ਕਿਰਦਾਰ 'ਚ ਦਿਖਾਈ ਦੇਣ ਵਾਲੇ ਹਨ। ਉਨ੍ਹਾਂ ਦਾ ਇਹ ਕਿਰਦਾਰ ਫ਼ਿਲਮ '102 ਨਾਟ ਆਊਟ' ਨਾਂ ਦੇ ਗੁਜਰਾਤੀ ਨਾਟਕ 'ਤੇ ਆਧਾਰਿਤ ਫ਼ਿਲਮ 'ਚ ਦੇਖਣ ਨੂੰ ਮਿਲੇਗਾ । ਅਮਿਤਾਭ ਇਸ ਫਿਲਮ 'ਚ 102 ਸਾਲ ਦੇ ਬੁੱਢੇ ਦਾ ਕਿਰਦਾਰ ਨਿਭਾਅ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਲਈ ਪਰੇਸ਼ ਰਾਵਲ ਨੂੰ ਸਾਈਨ ਕੀਤਾ ਜਾ ਰਿਹਾ ਸੀ|102 not outਪਰ ਬਾਅਦ 'ਚ ਰਿਸ਼ੀ ਕਪੂਰ ਨੂੰ ਸਾਈਨ ਕੀਤਾ ਗਿਆ। ਰਿਸ਼ੀ ਅਤੇ ਅਮਿਤਾਭ 27 ਸਾਲ ਬਾਅਦ ਕਿਸੇ ਫਿਲਮ 'ਚ ਇਕੱਠੇ ਦਿਖਾਈ ਦੇਣਗੇ। ਇਹ ਫਿਲਮ 4 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਿਸ ਤੋਂ ਹਰ ਇਕ ਨੂੰ ਬਹੁਤ ਉਮੀਦਾਂ ਹਨ ਇਸ ਫ਼ਿਲਮ ਦੀ ਕਹਾਣੀ ਤਾਂ ਮਜ਼ੇਦਾਰ ਹੋਵੇਗੀ ਹੀ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਖ਼ਿਰਕਾਰ 27 ਸਾਲ ਬਾਅਦ ਇਹ ਜੋਡੀ ਕਿ ਕਮਾਲ ਦਿਖਾਉਂਦੀ ਹੈ ।