
'ਥਾਈਲੈਂਡ ਏਜ ਗਰੁੱਪ ਸਵੀਮਿੰਗ ਚੈਪੀਅਨਸ਼ਿੱਪ 2018' 'ਚ 1500 ਮੀਟਰ ਫ੍ਰੀਸਟਾਈਲ 'ਚ ਬ੍ਰੋਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ
ਬਾਲੀਵੁਡ ਅਦਾਕਾਰ ਆਰ. ਮਾਧਵਨ ਦੀ ਅਦਾਕਾਰੀ ਤੋਂ ਤਾਂ ਹਰ ਕੋਈ ਵਾਕਿਫ਼ ਹੈ । ਆਰ. ਮਾਧਵਨ ਨੂੰ ਕਈ ਪੁਰਸਕਾਰਾਂ ਨਾਲ ਸਨਮਾਨ ਵੀ ਪ੍ਰਾਪਤ ਹੈ। ਪਰ ਅੱਜ ਅਸੀਂ ਤੁਹਾਨੂੰ ਉਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਬਹੁਤ ਹੀ ਛੋਟੀ ਉਮਰ ਦੇ ਵਿਚ ਆਪਣੇ ਪਿਤਾ ਸਮਾਨ ਹੀ ਨਾਮ ਕਮਾ ਰਹੇ ਹਨ। ਜੀ ਹਾਂ ਇਸ ਅਦਾਕਾਰ ਦੇ 12 ਸਾਲ ਦੇ ਬੇਟੇ ਵੇਦਾਂਤ ਨੇ ਸਵੀਮਿੰਗ ਚੈਂਪੀਅਨਸ਼ਿਪ 'ਚ ਭਾਰਤ ਦਾ ਨਾਮ ਰੋਸ਼ਨ ਕਰਦੇ ਹੋਏ ਭਾਰਤ ਲਈ ਬ੍ਰੋਂਜ਼ ਮੈਡਲ ਜਿੱਤਿਆ ਹੈ । ਇਸ ਦੀ ਜਾਣਕਾਰੀ ਖ਼ੁਦ ਮਾਧਵਨ ਨੇ ਸੋਮਵਾਰ ਨੂੰ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਦਿਤੀ ।R.Madhwan's son vedant ਦਸ ਦਈਏ ਕਿ ਵੇਦਾਂਤ ਨੇ 'ਥਾਈਲੈਂਡ ਏਜ ਗਰੁੱਪ ਸਵੀਮਿੰਗ ਚੈਪੀਅਨਸ਼ਿੱਪ 2018' 'ਚ 1500 ਮੀਟਰ ਫ੍ਰੀਸਟਾਈਲ 'ਚ ਬ੍ਰੋਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ । ਇਕ ਪ੍ਰਾਊਡ ਪਿਤਾ ਵਾਂਗ ਮਾਧਵਨ ਨੇ ਇੰਸਟਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ , ''ਇਹ ਮੇਰੀ ਪਤਨੀ ਸਰਿਤਾ ਅਤੇ ਮੇਰੇ ਲਈ ਮਾਣ ਦੀ ਗੱਲ ਹੈ, ਵੇਦਾਂਤ ਨੇ ਥਾਈਲੈਂਡ 'ਚ ਹੋਈ ਇੰਟਰਨੈਸ਼ਨਲ ਸਵਿਮ ਮੀਟ 'ਚ ਭਾਰਤ ਲਈ ਪਹਿਲਾ ਮੈਡਲ ਜਿੱਤਿਆ ਹੈ। ਸਾਰਿਆਂ ਦੇ ਆਸ਼ੀਰਵਾਦ ਲਈ ਸ਼ੁੱਕਰੀਆ।
Vedant Madhwanਜ਼ਿਕਰਯੋਗ ਹੈ ਕਿ ਮਾਧਵਨ ਹਿੰਦੀ ਫ਼ਿਲਮ ਇੰਡਸਟਰੀ ਦੇ ਬਾਕਮਾਲ ਅਦਾਕਾਰਾਂ 'ਚੋਂ ਇਕ ਹਨ । ਜਿਨ੍ਹਾਂ ਨੇ 'ਥ੍ਰੀ ਇਡੀਅਟਸ' 'ਚ ਆਮਿਰ ਖ਼ਾਨ ਦੇ ਹੁੰਦੇ ਹੋਏ ਵੀ ਅਪਣੀ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਛਾਪ ਛੱਡੀ ਸੀ ਜੋ ਕਿ ਅੱਜ ਵੀ ਦਰਸ਼ਕਾਂ ਦੇ ਜ਼ਹਿਨ 'ਚ ਜ਼ਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ 'ਤਨੁ ਵੈਡਸ ਮਨੁ' ਵਿਚ ਵੀ ਅਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਮਾਧਵਨ ਬਾਲੀਵੁਡ ਦੇ ਨਾਲ ਨਾਲ ਸਾਊਥ ਦੀਆਂ ਫ਼ਿਲਮਾਂ ਵਿਚ ਵੀ ਕਾਫ਼ੀ ਨਾਮਣਾ ਖ਼ੱਟ ਚੁਕੇ ਹਨ । ਉਥੇ ਹੀ ਅੱਜ ਕਲ੍ਹ ਉਹ ਵੈੱਬ ਸੀਰੀਜ਼ 'ਬ੍ਰੀਥ' ਕਾਰਨ ਵੀ ਚਰਚਾ 'ਚ ਬਣੇ ਹੋਏ ਹਨ।