ਸਿੱਖ ਪਹਿਰਾਵੇ 'ਚ ਨਜ਼ਰ ਆਉਣਗੇ ਸਲਮਾਨ ਖਾਨ
Published : Dec 10, 2020, 1:01 pm IST
Updated : Dec 10, 2020, 1:04 pm IST
SHARE ARTICLE
Salman Khan
Salman Khan

ਸਲਮਾਨ ਦੇ ਲੁੱਕ ਨੂੰ ਬਣਾਇਆ ਗਿਆ ਪਰਫੈਕਟ 

ਮੁੰਬਈ: ਸਲਮਾਨ ਖਾਨ ਇਕ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਉਹ ਵੀ ਗੁਪਤ ਰੂਪ ਵਿਚ। ਫਿਰ ਵੀ ਸਾਨੂੰ ਪਤਾ ਲੱਗ ਗਿਆ ਹੈ ਕਿ ਸਲਮਾਨ ਦੀ ਫਿਲਮ ਦਾ ਨਾਮ ਕੀ ਹੈ। ਸਲਮਾਨ ਜਿਸ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਉਸ ਦਾ ਨਾਮ ਅੰਤਿਮ ਰੱਖਿਆ ਗਿਆ ਹੈ। ਫਿਲਮ ਵਿੱਚ ਆਯੁਸ਼ ਸ਼ਰਮਾ ਅਤੇ ਨਿਕਿਤਿਨ ਧੀਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

Salman khan gifts kiccha sudeep brand new bmw carSalman khan 

ਮਹੇਸ਼ ਮਾਂਜਰੇਕਰ ਸਲਮਾਨ ਖਾਨ ਦੀ ਇਸ ਆਉਣ ਵਾਲੀ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਖਬਰਾਂ ਅਨੁਸਾਰ ਆਯੁਸ਼ ਇਕ ਡਰਾਉਣੇ ਗੈਂਗਸਟਰ ਦੀ ਭੂਮਿਕਾ ਨਿਭਾਉਣਗੇ, ਜਦੋਂਕਿ ਸਲਮਾਨ ਇਕ  ਸਿੱਖ ਪੁਲਿਸ ਮੁਲਾਜ਼ਮ ਵਜੋਂ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਦਾ ਲੁੱਕ ਕਾਫੀ ਖਾਸ ਰਹਿਣ ਵਾਲਾ ਹੈ।

Salman Khan Salman Khan

ਸਲਮਾਨ ਦੇ ਲੁੱਕ ਨੂੰ ਬਣਾਇਆ ਗਿਆ ਪਰਫੈਕਟ ਪਹਿਲੀ ਨਜ਼ਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਖਾਨ ਸਬਜ਼ੀ ਮੰਡੀ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਆਪਣੇ ਸਰਦਾਰ ਰੂਪ ਨੂੰ ਸੰਪੂਰਨ  ਵਿਖਾਉਣ ਲਈ ਉਹਨਾਂ ਨੇ ਹੱਥ ਵਿਚ ਖਾਲਸੇ ਦਾ ਇਕ ਲਾਕੇਟ, ਪੱਗ ਅਤੇ ਬਰੇਸਲੈੱਟ ਵੀ ਪਾਇਆ ਹੋਇਆ ਸੀ। ਆਯੁਸ ਨੇ ਇਸ ਪੋਸਟ ਦੇ ਕੈਪਸ਼ਨ ਵਿੱਚ  ਲਿਖਿਆ ਅੰਤਿਮ ਸ਼ੁਰੂ

 

 
 
 
 
 
 
 
 
 
 
 
 
 
 
 

A post shared by Aayush Sharma (@aaysharma)

 

ਸਲਮਾਨ ਇਨ੍ਹਾਂ ਫਿਲਮਾਂ 'ਚ ਵੀ ਨਜ਼ਰ ਆਉਣਗੇ ਦੱਸ ਦਈਏ ਕਿ ਸਲਮਾਨ ਖਾਨ ਨੇ 6 ਦਸੰਬਰ ਨੂੰ ਮੁੰਬਈ ਦੇ ਫਿਲਮ ਸਿਟੀ ਵਿਖੇ ਫਲਿੱਕ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਹ ਫਿਲਮ ਮਰਾਠੀ ਹਿੱਟ ਫਿਲਮ 'ਮੁਲਸ਼ੀ ਪੈਟਰਨ' ਦਾ ਰੀਮੇਕ ਹੈ। ਇਸ ਤੋਂ ਇਲਾਵਾ ਸਲਮਾਨ ਦੀ ਫਿਲਮ ਰਾਧੇ ਜਲਦ ਹੀ ਰਿਲੀਜ਼ ਹੋਵੇਗੀ।

ਸਲਮਾਨ ਖਾਨ ਨੇ ਕੀਤੀ ਖੇਤੀ 
 ਸਲਮਾਨ ਖਾਨ ਨੇ ਕੋਰੋਨਾ ਪੀਰੀਅਡ ਦੌਰਾਨ ਖੇਤੀ ਦੇ ਇੱਕ ਨਵੇਂ ਰੁਝਾਨ ਦੀ ਸ਼ੁਰੂਆਤ ਕੀਤੀ। ਉਹਨਾਂ  ਨੇ ਖੇਤੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਸਲਮਾਨ ਖਾਨ ਦੀ ਇਕ ਹੋਰ ਫੋਟੋ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਲ ਰਹੀ ਹੈ।

 

 

ਸਲਮਾਨ ਖਾਨ ਨੇ ਕੀਤੀ ਖੇਤੀ
ਵਾਇਰਲ ਹੋਈ ਫੋਟੋ ਵਿੱਚ ਸਲਮਾਨ ਖਾਨ ਇੱਕ ਵਾਰ ਫਿਰ ਖੇਤੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਹੱਥ ਵਿਚ ਇਕ ਫੋਹੜਾ ਫੜਿਆ ਹੋਇਆ ਹੈ ਅਤੇ ਉਹ ਖੇਤ ਵਿਚ ਖੇਤੀ ਕਰ ਰਹੇ ਹਨ। ਉਹਨਾਂ  ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪ੍ਰਭਾਵਿਤ ਹੋਏ। ਸਲਮਾਨ ਨੇ ਖ਼ੁਦ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਭਾਰਤ ਮਾਤਾ ਨੂੰ ਯਾਦ ਕੀਤਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement