ਕਦੇ ਸਮਾਂ ਮਿਲਿਆ ਤਾਂ ਜ਼ਰੂਰ ਕਪਿਲ ਸ਼ਰਮਾ ਸ਼ੋਅ ਜਾਵਾਂਗੇ- PM ਮੋਦੀ

By : GAGANDEEP

Published : Mar 11, 2023, 7:00 pm IST
Updated : Mar 11, 2023, 7:00 pm IST
SHARE ARTICLE
PHOTO
PHOTO

'ਇਸ ਸਮੇਂ ਮੇਰੇ ਵਿਰੋਧੀ ਕਾਫੀ ਕਾਮੇਡੀ ਕਰ ਰਹੇ ਹਨ'

 

ਮੁੰਬਈ : ਕਾਮੇਡੀਅਨ ਕਪਿਲ ਸ਼ਰਮਾ ਅੱਜ ਇੱਕ ਵੱਡੇ ਸਟਾਰ ਹਨ। ਉਨ੍ਹਾਂ ਨੂੰ ਇੰਡਸਟਰੀ 'ਚ ਇੰਨਾ ਵੱਡਾ ਬਣਾਉਣ 'ਚ 'ਦਿ ਕਪਿਲ ਸ਼ਰਮਾ ਸ਼ੋਅ' ਦਾ ਅਹਿਮ ਯੋਗਦਾਨ ਹੈ। ਟੀਆਰਪੀ ਉੱਤੇ ਹਾਵੀ ਹੋਣ ਵਾਲਾ ਇਹ ਕਾਮੇਡੀ ਸ਼ੋਅ ਲੋਕਾਂ ਦੇ ਮਨੋਰੰਜਨ ਦਾ ਇੱਕ ਪਸੰਦੀਦਾ ਸਰੋਤ ਹੈ। ਕਾਮੇਡੀ ਕਿੰਗ ਦੇ ਸ਼ੋਅ 'ਚ ਵੱਡੇ-ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ ਪਰ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਮੇਡੀ ਕਿੰਗ ਦੇ ਸ਼ੋਅ 'ਚ ਮਹਿਮਾਨ ਹੋਣਗੇ? ਇਸ ਗੱਲ ਦਾ ਖੁਲਾਸਾ ਕਾਮੇਡੀਅਨ ਨੇ ਕੀਤਾ ਹੈ।

ਇਹ ਵੀ ਪੜ੍ਹੋ :  ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ.ਅੰਬੇਡਕਰ ਭਵਨ: ਡਾ. ਬਲਜੀਤ ਕੌਰ

ਕਪਿਲ ਸ਼ਰਮਾ ਨੇ ਅੱਜ ਤਕ ਦੇ ਵਿਸ਼ੇਸ਼ ਪ੍ਰੋਗਰਾਮ 'ਸੀਧੀ ਬਾਤ' 'ਚ ਸ਼ਿਰਕਤ ਕੀਤੀ। ਇੱਥੇ ਐਂਕਰ ਸੁਧੀਰ ਚੌਧਰੀ ਨੇ ਕਪਿਲ ਸ਼ਰਮਾ ਨੂੰ ਤਿੱਖੇ ਸਵਾਲ ਪੁੱਛੇ। ਪ੍ਰੋਗਰਾਮ 'ਚ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੇ ਪੀਐੱਮ ਮੋਦੀ ਨੂੰ ਆਪਣੇ ਸ਼ੋਅ ਲਈ ਸੱਦਾ ਦਿੱਤਾ ਸੀ। ਕਾਮੇਡੀਅਨ ਨੇ ਸਿੱਧੇ ਤੌਰ 'ਤੇ ਖੁਲਾਸਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ 'ਤੇ ਕੀ ਪ੍ਰਤੀਕਿਰਿਆ ਦਿੱਤੀ। ਸ਼ੋਅ 'ਚ ਕਪਿਲ ਸ਼ਰਮਾ ਤੋਂ ਪੁੱਛਿਆ ਗਿਆ - ਕੀ ਤੁਸੀਂ ਚਾਹੁੰਦੇ ਹੋ ਕਿ ਮੋਦੀ ਜੀ ਤੁਹਾਡੇ ਸ਼ੋਅ 'ਤੇ ਕਦੇ ਆਉਣ?

ਇਹ ਵੀ ਪੜ੍ਹੋ : ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ, VC ਨੇ ਮੁੱਖ ਮੰਤਰੀ ਮਾਨ ਨੂੰ ਕੀਤੀ ਅਪੀਲ 

ਇਸ ਦੇ ਜਵਾਬ ਵਿੱਚ ਕਾਮੇਡੀਅਨ ਨੇ ਕਿਹਾ- ਜਦੋਂ ਮੈਂ ਨਿੱਜੀ ਤੌਰ 'ਤੇ ਪੀਐਮ ਮੋਦੀ ਨੂੰ ਮਿਲਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ, ਸਰ, ਸਾਡੇ ਸ਼ੋਅ ਵਿੱਚ ਵੀ ਆਓ। ਉਸ ਸਮੇਂ ਉਹਨਾਂ ਨੇ ਮੈਨੂੰ ਨਾਂਹ ਕਰ ਦਿੱਤੀ ਸੀ ਤੇ ਕਿਹਾ ਕਿ ਇਸ ਸਮੇਂ ਮੇਰੇ ਵਿਰੋਧੀ ਕਾਫੀ ਕਾਮੇਡੀ ਕਰ ਰਹੇ ਹਨ। ਕਦੇ ਮੌਕਾ ਮਿਲਿਆ ਤਾਂ ਜ਼ਰੂਰ ਆਵਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement