
ਸ਼ੇਅਰ ਕੀਤੀ ਪੋਸਟ 'ਚ ਬਾਬਿਲ ਨੇ ਆਪਣੇ ਪ੍ਰੋਜੈਕਟ ਦੇ ਕੁਝ behind the scene ਦੇ ਪਲ ਵੀ ਸਾਂਝੇ ਕੀਤੇ ਹਨ।
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਫਿਲਮ 'ਕਾਲਾ' ਤੋਂ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਬਾਬਿਲ ਦਾ ਬਾਲੀਵੁੱਡ 'ਚ ਡੈਬਿਊ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੁਆਰਾ ਕੀਤਾ ਜਾਵੇਗਾ। ਬਾਬਿਲ ਦੀ ਇਹ ਪਹਿਲੀ ਫਿਲਮ ਬੇਹੱਦ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵਿਚ ਆਮ (natural) ਕੰਟੇੰਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਵੇਂ ਜ਼ਮਾਨੇ ਦੇ ਅਦਾਕਾਰ ਦੀ ਪਹਿਲੀ ਫਿਲਮ ਦਾ ਨਾਮ 'ਕਾਲਾ' ਹੈ।
ਅਨੁਸ਼ਕਾ ਸ਼ਰਮਾ ਹੀ ਹੈ ਜੋ ਬਾਬਿਲ ਖਾਨ ਨੂੰ ਲਾਂਚ ਕਰਨ ਜਾ ਰਹੀ ਹੈ। ਅਨੁਸ਼ਕਾ ਸ਼ਰਮਾ ਦੀ ਪ੍ਰੋਡਕਸ਼ਨ ਕੰਪਨੀ ਕਲੀਨ ਸਲੇਟ ਵੱਲੋਂ ਇਹ ਫਿਲਮ ਬਣਾਈ ਜਾ ਰਹੀ ਹੈ। ਹੁਣ ਬਾਬਿਲ ਨੇ ਪੋਸਟ ਸ਼ੇਅਰ ਕਰ ਦੱਸਿਆ ਹੈ ਕਿ ਉਸ ਨੇ ਆਪਣੀ ਪਹਿਲੀ ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਸ਼ੇਅਰ ਕੀਤੀ ਪੋਸਟ 'ਚ ਬਾਬਿਲ ਨੇ ਆਪਣੇ ਪ੍ਰੋਜੈਕਟ ਦੇ ਕੁਝ behind the scene ਦੇ ਪਲ ਵੀ ਸਾਂਝੇ ਕੀਤੇ ਹਨ।