
ਸੰਸਦ ਮੈਂਬਰ ਕੰਗਨਾ ਦਾ ਇਹ ਇੰਟਰਵਿਊ ਅਗਸਤ 2024 ਦਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
Kangana Ranaut News in punjabi : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ, "ਰਾਜਨੀਤੀ ਵਿਚ ਦੋਸਤੀ ਦੀ ਵੀ ਸੀਮਾ ਹੁੰਦੀ ਹੈ..., ਵਿਰੋਧੀ ਸਿਰਫ਼ ਟੀਵੀ 'ਤੇ ਹੀ ਹੁੰਦੇ ਹਨ। ਸੰਸਦ ਵਿੱਚ, ਹਰ ਕੋਈ ਵੱਖ-ਵੱਖ ਮੁੱਦਿਆਂ 'ਤੇ ਲੜਦਾ ਹੈ।" ਜਿਵੇਂ ਹੀ ਅਸੀਂ ਸਦਨ ਤੋਂ ਬਾਹਰ ਆਉਂਦੇ ਹਾਂ, ਸਾਰੇ ਹੀ ਦੋਸਤ ਹੁੰਦੇ ਹਾਂ। ਸਾਰੇ ਕੰਟੀਨ ਵਿੱਚ ਇਕੱਠੇ ਖਾਂਦੇ ਅਤੇ ਹੱਸਦੇ ਹਨ। ਵਿਰੋਧੀ ਆਗੂਆਂ ਨਾਲ ਕੋਈ ਲੜਾਈ ਨਹੀਂ ਹੁੰਦੀ। ਸਾਰੇ ਆਪਸ ਵਿਚ ਚੰਗੇ ਦੋਸਤ ਹੁੰਦੇ ਹਨ। ਸਾਰੇ ਇਕੱਠੇ ਪਾਰਟੀ ਕਰਦੇ ਹਨ। ਮੈਨੂੰ ਨੂੰ ਵੀ ਵਿਰੋਧੀ ਆਗੂਆਂ ਤੋਂ ਪਾਰਟੀਆਂ ਲਈ ਬਹੁਤ ਸਾਰੇ ਸੱਦੇ ਮਿਲਦੇ ਹਨ।
ਕੰਗਨਾ ਨੇ ਇੰਟਰਵਿਊ ਵਿਚ ਕਿਹਾ ਕਿ ਵਿਰੋਧੀ ਧਿਰ ਵਿੱਚ ਮੇਰੇ ਬਹੁਤ ਸਾਰੇ ਦੋਸਤ ਹਨ। ਸਾਰੇ ਇਕੱਠੇ ਪਾਰਟੀ ਕਰਦੇ ਹਾਂ। ਪਹਿਲਾਂ ਲੱਗਦਾ ਸੀ ਕਿ ਸਦਨ ਵਿਚ ਸਾਰੇ ਇੱਕ ਦੂਜੇ ਦੇ ਦੁਸ਼ਮਣ ਹਨ.., ਉਥੇ ਬੋਲਦਿਆਂ ਸਭ ਦੇ ਚਿਹਰੇ ਲਾਲ ਹੋ ਜਾਂਦੇ ਸਨ ਲੱਗਦਾ ਸੀ ਕਿ ਕੁਝ ਹੋ ਸਕਦਾ ਹੈ.., ਜਿਵੇਂ ਹੀ ਉਹ ਸਦਨ ਤੋਂ ਬਾਹਰ ਆਉਂਦੇ ਹਨ, ਸਾਰੇ ਉੱਚੀ-ਉੱਚੀ ਹੱਸਣ ਲੱਗ ਪੈਂਦੇ ਸਨ।
ਹਾਲਾਂਕਿ ਸੰਸਦ ਮੈਂਬਰ ਕੰਗਨਾ ਦਾ ਇਹ ਇੰਟਰਵਿਊ ਅਗਸਤ 2024 ਦਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਤੇ ਲੋਕ ਕਾਂਗਰਸ, ਭਾਜਪਾ ਅਤੇ ਸਿਆਸਤਦਾਨਾਂ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕ ਇਸ ਨੂੰ ਭਾਜਪਾ ਅਤੇ ਕੁਝ ਕਾਂਗਰਸ ਦਾ ਪਰਦਾਫਾਸ਼ ਕਹਿ ਰਹੇ ਹਨ। ਇਸ ਦੀ ਆੜ ਵਿਚ ਕੁਝ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਹਨ ਜਦੋਂ ਕਿ ਕੁਝ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਹਨ।
ਚੋਣਾਂ ਬਾਰੇ ਸਵਾਲ ਪੁੱਛੇ ਜਾਣ 'ਤੇ, ਕੰਗਨਾ ਨੇ ਕਿਹਾ ਕਿ ਜਦੋਂ ਉਹ ਚੋਣਾਂ ਲੜ ਰਹੀ ਸੀ, ਤਾਂ ਪਹਾੜੀਆਂ ਦੇ ਲੋਕਾਂ ਨੂੰ ਉਸ ਦੀ ਮਾਸੂਮੀਅਤ ਪਸੰਦ ਆਈ। ਅੱਜ ਵੀ, ਮੈਂ ਉਹੀ ਮਾਸੂਮ, ਸਾਦੀ ਕੁੜੀ ਹਾਂ। ਲੋਕਾਂ ਨੂੰ ਇਹ ਗੱਲ ਪਸੰਦ ਆਈ। ਮੈਂ ਮਜ਼ਬੂਤ ਹਾਂ। ਲੋਕਾਂ ਨੂੰ ਮੇਰੀ ਇਹ ਗੱਲ ਪਸੰਦ ਹੈ।
ਵਿਆਹ ਦੇ ਸਵਾਲ 'ਤੇ, ਕੰਗਨਾ ਨੇ ਕਿਹਾ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ। ਉਹ ਇੱਕ ਪਰਿਵਾਰ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਹਰ ਕਿਸੇ ਦਾ ਇੱਕ ਸਾਥੀ ਹੋਣਾ ਚਾਹੀਦਾ ਹੈ। ਸਹੀ ਸਮਾਂ ਆਉਣ 'ਤੇ ਵਿਆਹ ਕਰਨਾ ਚਾਹੀਦਾ ਹੈ।
(For more news apart from “Kangana Ranaut News in punjabi , ” stay tuned to Rozana Spokesman.)