Bigg Boss OTT Contestants Salaries: ਪੜ੍ਹੋ ਕਿਹੜਾ ਪ੍ਰਤੀਯੋਗੀ ਬਟੋਰ ਰਿਹਾ ਸਭ ਤੋਂ ਵੱਧ ਤਨਖ਼ਾਹ
Published : Sep 11, 2021, 1:18 pm IST
Updated : Sep 11, 2021, 1:18 pm IST
SHARE ARTICLE
Bigg Boss OTT Salary: This Contestant Is Charging The Highest Amount
Bigg Boss OTT Salary: This Contestant Is Charging The Highest Amount

ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬਾਸ ਓਟੀਟੀ ਵਿਚ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਦੇ ਮਸ਼ਹੂਰ ਰਿਐਲਿਟੀ ਸ਼ੋਅ, ਬਿੱਗ ਬੌਸ ਨੇ ਹਾਲ ਹੀ ਵਿਚ ਇਸ ਸਾਲ ਦੇ ਸ਼ੁਰੂ ਵਿਚ ਆਪਣੀ ਡਿਜੀਟਲ ਸ਼ੁਰੂਆਤ ਕੀਤੀ ਸੀ। ਬਿੱਗ ਬੌਸ ਓਟੀਟੀ ਦੇ ਐਲਾਨ ਤੋਂ ਬਾਅਦ ਇਹ ਸੁਰਖੀਆਂ ਬਣ ਗਿਆ ਤੇ ਇਸ ਵਾਰ ਵੀ ਬਿਗ ਬੌਸ ਦੇ ਘਰ ਕਾਫ਼ੀ ਮਸ਼ਹੂਰ ਹਸਤੀਆਂ ਆਈਆਂ ਹਨ। 13 ਮਸ਼ਹੂਰ ਹਸਤੀਆਂ ਨੇ ਬਿੱਗ ਬੌਸ ਦੇ ਇਸ ਡਿਜੀਟਲ ਸੰਸਕਰਣ ਵਿਚ ਜਗ੍ਹਾ ਬਣਾਈ ਹੈ ਅਤੇ ਇਸ ਨੂੰ ਕੁਝ ਹਫਤੇ ਹੀ ਹੋਏ ਹਨ ਤੇ ਸਾਰੇ ਕੰਟੈਸਟੈਂਟ ਆਖਰੀ ਜਿੱਤ ਲਈ ਲੜ ਰਹੇ ਹਨ।

ਬਿਗ ਬੌਸ ਦੇ ਘਰ ਵਿਚ ਕਈ ਅਦਾਕਾਰਾਂ ਦੀਆਂ ਜੋੜੀਆਂ ਵੀ ਬਣੀਆਂ ਹਨ। ਇਹ ਸਭ ਜਾਣਨ ਲਈ ਉਤਸੁਕ ਹੁੰਦੇ ਹਨ ਕਿ ਬਿਗ ਬੌਸ ਦੇ ਘਰ ਵਿਚ ਜੋ ਕੰਟੈਸਟੈਂਟ ਹਨ ਉਹਨਾਂ ਨੂੰ ਇਨਾਮ ਮਤਲਬ ਸੈਲਰੀ ਕਿੰਨੀ ਮਿਲਦੀ ਹੋਵੇਗੀ। ਅੱਜ ਅਸੀਂ ਤੁਹਾਨੂੰ ਬਿਗ ਬੌਸ ਦੇ ਕੰਟੈਸਟੈਂਟ ਦੀ ਸੈਲਰੀ ਬਾਰੇ ਜਾਣੂ ਕਰਵਾਵਾਂਗੇ। 

Neha BhasinNeha Bhasin

ਨੇਹਾ ਭਸੀਨ (Neha Bhasin)
ਮਸ਼ਹੂਰ ਗਾਇਕਾ ਨੇਹਾ ਭਸੀਨ ਜਦੋਂ ਤੋਂ ਬਿੱਗ ਬੌਸ ਦੇ ਘਰ ਵਿਚ ਆਈ ਹੈ, ਉਦੋਂ ਤੋਂ ਹੀ ਚਰਚਾ ਵਿਚ ਹੈ। ਬਿੱਗ ਬੌਸ ਦੇ ਪੈਰੋਕਾਰਾਂ ਦੁਆਰਾ ਉਸ ਦੀ ਖੇਡ ਦੀ ਕਾਫ਼ੀ ਸ਼ਲਾਘਾ ਵੀ ਕੀਤੀ ਜਾਂਦੀ ਹੈ। ਨੇਹਾ ਭਸੀਨ ਬਿੱਗ ਬੌਸ ਓਟੀਟੀ ਲਈ ਹਫਤਾਵਾਰੀ 2 ਲੱਖ ਰੁਪਏ ਚਾਰਜ ਕਰ ਰਹੀ ਹੈ। 

Millind GabaMillind Gaba

ਮਿਲਿੰਦ ਗਾਬਾ (Millind Gaba)
ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਫੈਨ ਫਾਲੋਇੰਗ ਦਿਨੋ ਦਿਨ ਵਧਦੀ ਜਾ ਰਹੀ ਹੈ ਜਦੋਂ ਤੋਂ ਉਸ ਨੇ ਇਸ ਸ਼ੋਅ ਵਿਚ ਜਗ੍ਹਾ ਬਣਾਈ ਹੈ ਤਾਂ ਹੋਰ ਵੀ ਸੁਰਖੀਆਂ ਬਟੋਰਨ ਲੱਗ ਪਏ ਹਨ। ਸ਼ੋਅ ਵਿੱਚ ਮਿਲਿੰਦ ਦੇ ਮਜ਼ਾਕੀਆ ਅਵਤਾਰ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਸ ਨੂੰ ਬਿੱਗ ਬੌਸ ਓਟੀਟੀ 'ਤੇ ਪ੍ਰਤੀ ਹਫਤਾ 1.75 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 

Akshra SinghAkshra Singh

ਅਕਸ਼ਰਾ ਸਿੰਘ (Akshra Singh)
ਭੋਜਪੁਰੀ ਸਟਾਰ ਅਕਸ਼ਰਾ ਸਿੰਘ ਸਹਿ-ਪ੍ਰਤੀਯੋਗੀ ਸ਼ਮਿਤਾ ਸ਼ੈੱਟੀ ਦੇ ਨਾਲ ਆਪਣੇ ਝਗੜੇ ਲਈ ਸੁਰਖੀਆਂ ਬਣੀ ਹੋਈ ਹੈ। ਉਸ ਨੂੰ ਹਾਲ ਹੀ ਵਿਚ ਸ਼ੋਅ ਵਿਚ ਸ਼ਮਿਤਾ ਸ਼ੈੱਟੀ 'ਤੇ ਦੂਜਿਆਂ 'ਤੇ ਹਾਵੀ ਹੋਣ ਦਾ ਦੋਸ਼ ਲਗਾਉਂਦੇ ਹੋਏ ਦੇਖਿਆ ਗਿਆ ਸੀ। ਅਕਸ਼ਰਾ ਸਿੰਘ ਨੇ ਇਹ ਵੀ ਕਿਹਾ ਕਿ ਸ਼ਮਿਤਾ ਸ਼ੈੱਟੀ ਉਸ ਦੀ ਮਾਂ ਦੀ ਉਮਰ ਦੀ ਹੈ। ਅਕਸ਼ਰਾ ਸਿੰਘ ਪ੍ਰਤੀ ਹਫਤਾ 1.75 ਲੱਖ ਰੁਪਏ ਚਾਰਜ ਕਰ ਰਹੀ ਹੈ। 

Karan NathKaran Nath

ਕਰਨ ਨਾਥ
ਕਰਨ ਨਾਥ ਜਿਨ੍ਹਾਂ ਦੀ ਬਿੱਗ ਬੌਸ ਓਟੀਟੀ ਵਿਚ ਸ਼ਾਨਦਾਰ ਐਂਟਰੀ ਹੋਈ ਸੀ। ਉਹ ਇਕ ਅਜਿਹੀ ਸਖਸ਼ੀਅਤ ਵਜੋਂ ਉੱਭਰੇ ਹਨ ਜੋ ਕਿ ਕਿਸੇ ਵੀ ਚੀਜ਼ ਵਿਚ ਭਾਗ ਨਹੀਂ ਲੈਂਦੇ ਤੇ ਜ਼ਿਆਦਾ ਸਮਾਂ ਚੁੱਪ ਹੀ ਰਹਿੰਦੇ ਹਨ। ਅਭਿਨੇਤਾ ਨੂੰ ਪ੍ਰਤੀ ਹਫਤਾ INR 1.5 ਲੱਖ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 

Muskan JattanaMuskan Jattana

ਮੁਸਕਾਨ ਜਟਾਨਾ (Muskan Jattana)
ਮੁਸਕਾਨ ਜਟਾਣਾ ਮੂਸੇ ਜਟਾਣਾ ਵਜੋਂ ਵੀ ਜਾਣੀ ਜਾਂਦੀ ਹੈ। ਹਾਲ ਹੀ ਵਿਚ ਬਿੱਗ ਬੌਸ ਓਟੀਟੀ ਵਿੱਚ ਇੱਕ ਲਿੰਗੀ ਦੇ ਰੂਪ ਵਿਚੋਂ ਬਾਹਰ ਆਉਣ ਲਈ ਚਰਚਾ ਵਿਚ ਬਣੀ ਹੋਈ ਹੈ। ਉਹ ਪ੍ਰਤੀ ਹਫਤਾ 1.5 ਲੱਖ ਰੁਪਏ ਚਾਰਜ ਕਰ ਰਹੀ ਹੈ।

Raqesh BapatRaqesh Bapat

ਰਾਕੇਸ਼ ਬਾਪਤ (Raqesh Bapat)

ਟੀਵੀ ਅਦਾਕਾਰ ਰਾਕੇਸ਼ ਬਾਪਤ ਬਿੱਗ ਬੌਸ ਦੇ ਘਰ ਦੇ ਅੰਦਰ ਹਰ ਚੀਜ਼ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਉਸ ਦੀ ਖੇਡ ਕਿੱਥੋਂ ਤੱਕ ਚੱਲਦੀ ਹੈ। ਉਹ ਪ੍ਰਤੀ ਹਫ਼ਤਾ 1.2 ਲੱਖ ਰੁਪਏ ਵਸੂਲ ਰਿਹਾ ਹੈ।

Nishant BhatNishant Bhat

ਨਿਸ਼ਾਂਤ ਭੱਟ (Nishant Bhat)

ਕੋਰੀਓਗ੍ਰਾਫਰ ਨਿਸ਼ਾਂਤ ਭੱਟ ਜੋ ਹਾਲ ਹੀ ਵਿੱਚ ਸਹਿ-ਪ੍ਰਤੀਯੋਗੀ ਅਕਸ਼ਰਾ ਸਿੰਘ ਨਾਲ ਇੱਕ ਬਹੁਤ ਵੱਡੀ ਲੜਾਈ ਵਿੱਚ ਸ਼ਾਮਲ ਹੋਈ ਸੀ ਉਙ ਪ੍ਰਤੀ ਹਫ਼ਤੇ 1.2 ਲੱਖ ਰੁਪਏ ਲੈ ਰਹੇ ਹਨ।

Pratik Sehajpal)Pratik Sehajpal

ਪ੍ਰਤੀਕ ਸਹਿਜਪਾਲ (Pratik Sehajpal)

ਜਦੋਂ ਤੋਂ ਪ੍ਰਤੀਕ ਨੇ ਬਿੱਗ ਬੌਸ ਦੇ ਘਰ ਵਿਚ ਕਦਮ ਰੱਖਿਆ ਹੈ, ਉਦੋਂ ਤੋਂ ਹੀ ਉਹ ਆਪਣੇ ਸਹਿ-ਪ੍ਰਤੀਯੋਗੀ ਨਾਲ ਬਹਿਸ ਕਰ ਰਿਹਾ ਹੈ। ਚਾਹੇ ਨੇਹਾ ਭਸੀਨ ਹੋਵੇ ਜਾਂ ਸ਼ਮਿਤਾ ਸ਼ੈੱਟੀ, ਉਹ ਹਰ ਕਿਸੇ ਨਾਲ ਝਗੜਾ ਕਰ ਰਹੇ ਹਨ। ਅਦਾਕਾਰ ਨੂੰ ਪ੍ਰਤੀ ਹਫਤਾ 1​ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 

Divya AgarwalDivya Agarwal

ਦਿਵਿਆ ਅਗਰਵਾਲ 
ਦਿਵਿਆ ਅਗਰਵਾਲ ਦਾ ਉਸ ਦੇ ਸਹਿ-ਪ੍ਰਤੀਯੋਗੀ ਨਾਲ ਜ਼ੁਬਾਨੀ ਝਗੜਾ ਵੀ ਸੁਰਖੀਆਂ ਬਣਿਆ ਰਿਹਾ ਹੈ। ਉਸ ਦੀ ਹਾਲ ਹੀ ਵਿਚ ਹੋਸਟ ਕਰਨ ਜੌਹਰ ਨੇ ਸ਼ੋਅ ਵਿਚ ਉਸਦੇ ਰਵੱਈਏ ਦੀ ਨਿੰਦਾ ਕੀਤੀ ਸੀ। ਉਹ ਪ੍ਰਤੀ ਹਫਤਾ 2 ਲੱਖ ਰੁਪਏ ਚਾਰਜ ਕਰ ਰਹੀ ਹੈ। 

Zeeshan KhanZeeshan Khan

ਜ਼ੀਸ਼ਾਨ ਖਾਨ
ਜ਼ੀਸ਼ਾਨ ਖਾਨ ਜੋ ਪਹਿਲਾਂ ਉਰਫੀ ਜਾਵੇਦ ਦੇ ਨਾਲ ਟੀਮ ਬਣਾ ਰਹੇ ਸਨ ਉਹਨਾਂ ਨੇ ਆਪਣਾ ਸੰਪਰਕ ਬਦਲ ਲਿਆ ਅਤੇ ਦਿਵਿਆ ਅਗਰਵਾਲ ਨਾਲ ਜੋੜੀ ਬਣੀ ਲਈ ਹੈ। ਉਸ ਦੀ ਇਸ ਹਰਕਤ ਨੇ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚਾ ਦਿੱਤੀ ਹੈ। ਟੀਵੀ ਅਦਾਕਾਰ ਜੀਸ਼ਾਨ ਖਾਨ ਨੂੰ ਪ੍ਰਤੀ ਹਫਤਾ 2.5 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

Urfi JavedUrfi Javed

ਉਰਫੀ ਜਾਵੇਦ
ਟੈਲੀਵਿਜ਼ਨ ਅਦਾਕਾਰਾ ਉਰਫੀ ਜਾਵੇਦ ਬਿੱਗ ਬੌਸ ਦੇ ਘਰ ਤੋਂ ਬਾਹਰ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਹੈ। ਹਾਲਾਂਕਿ ਉਸ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ, ਉਹ ਖ਼ਤਰੇ ਦੇ ਖੇਤਰ ਵਿਚ ਆ ਗਈ ਅਤੇ ਉਸ ਦੀ ਖੇਡ ਖ਼ਤਮ ਹੋ ਗਈ ਸੀ। ਉਸ ਨੂੰ ਪ੍ਰਤੀ ਹਫ਼ਤਾ 2.75 ਲੱਖ ਰੁਪਏ ਦਿੱਤੇ ਜਾ ਰਹੇ ਸਨ। 

Shamita Shetty

Shamita Shetty

ਸ਼ਮਿਤਾ ਸ਼ੈੱਟੀ
ਮੁਹੱਬਤੇ ਅਭਿਨੇਤਰੀ ਸ਼ਮਿਤਾ ਸ਼ੈੱਟੀ ਹੁਣ ਤਕ ਬਿੱਗ ਬੌਸ ਦੇ ਘਰ ਦੇ ਅੰਦਰ ਕੁਝ ਭਾਵਨਾਤਮਕ ਅੰਦਾਜ਼ ਵਿਚ ਹੈ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਸ਼ਮਿਤਾ ਨੂੰ ਪ੍ਰਤੀ ਹਫਤਾ INR 3.75 ਲੱਖ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਹਾਂ, ਉਹ ਬਿੱਗ ਬੌਸ ਓਟੀਟੀ ਦੀ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਪ੍ਰਤੀਯੋਗੀ ਨਹੀਂ ਹੈ।  

Ridhima PanditRidhima Pandit

ਰਿਧੀਮਾ ਪੰਡਿਤ 
ਬਹੂ ਹਮਾਰੀ ਰਜਨੀਕਾਂਤ ਪ੍ਰਸਿੱਧ ਅਭਿਨੇਤਰੀ ਰਿਧਿਮਾ ਪੰਡਿਤ ਬਿੱਗ ਬੌਸ ਦੇ ਘਰ ਦੇ ਪਹਿਲੇ ਦਿਨ ਤੋਂ ਹੀ ਬਹੁਤ ਮਸ਼ਹੂਰ ਹੋ ਰਹੀ ਹੈ ਅਤੇ ਉਹ ਪਹਿਲਾਂ ਹੀ ਆਪਣੇ ਸਹਿ-ਪ੍ਰਤੀਯੋਗੀ ਨਾਲ ਕੁਝ ਜ਼ੁਬਾਨੀ ਬਹਿਸ ਵਿਚ ਸ਼ਾਮਲ ਹੋ ਚੁੱਕੀ ਹੈ। ਉਸ ਦੀ ਖੇਡ ਨੂੰ ਵੇਖ ਕੇ ਲਗਦਾ ਹੈ ਕਿ ਉਹ ਖੇਡ ਦੇ ਆਖਿਰ ਤੱਕ ਜਾਵੇਗੀ। ਰਿਧੀਮਾ ਪੰਡਿਤ ਪ੍ਰਤੀ ਹਫਤਾ 5 ਲੱਖ ਰੁਪਏ ਵਸੂਲ ਕਰ ਰਹੀ ਹੈ। ਉਸ ਨੂੰ ਸ਼ੋਅ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪ੍ਰਤੀਯੋਗੀ ਮੰਨਿਆ ਜਾ ਰਿਹਾ ਹੈ। 

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement