ਕੀ ਇਹ ਔਰਤ ਲੈ ਲਵੇਗੀ ਰਾਨੂੰ ਮੰਡਲ ਦੀ ਜਗ੍ਹਾ 
Published : Oct 11, 2019, 11:28 am IST
Updated : Oct 11, 2019, 11:29 am IST
SHARE ARTICLE
Will these women take the place of the ranu mandal
Will these women take the place of the ranu mandal

ਇਹ ਮਹਿਲਾ ਉੱਤਰ ਪ੍ਰਦੇਸ਼ ਦੇ ਮੁ਼ਜ਼ੱਫਰਨਗਰ ਦੇ ਇਰ ਛੋਟੇ ਜਿਹੇ ਪਿੰਡ ਵਿਚ ਰਹਿੰਦੀ ਹੈ। ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਗਾਉਣਾ ਪਸੰਦ ਹੈ...

ਉੱਤਰ ਪ੍ਰਦੇਸ਼- ਕੁੱਝ ਦਿਨ ਪਹਿਲਾਂ ਇਕ ਰੇਲਵੇ ਸਟੇਸ਼ਨ ਗਾਣਾ ਗਾਉਣ ਵਾਲੀ ਰਾਨੂੰ ਮੰਡਲ ਸੁਰਖੀਆਂ ਵਿਚ ਸੀ ਜੋ ਕਿ ਅੱਜ ਬਾਲੀਵੁੱਡ ਸਿੰਗਰ ਬਣ ਚੁੱਕੀ ਹੈ। ਰਾਨੂੰ ਮੰਡਲ ਦੀ ਵੀਡੀਓ ਇਕ ਆਮ ਇਨਸਾਨ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ। ਰਾਨੂੰ ਮੰਡਲ ਦੀ ਆਵਾਜ਼ ਸੋਸ਼ਲ ਮੀਡੀਆ ਦੇ ਦਮ 'ਤੇ ਲੋਕਾਂ ਤੱਕ ਪਹੁੰਚੀ ਅਤੇ ਲੋਕਾਂ ਨੂੰ ਕਾਫ਼ੀ ਪਸੰਦ ਵੀ ਆਈ ਅਤੇ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਨੂੰ ਮੁੰਬਈ ਬੁਲਾ ਲਿਆ ਗਿਆ।

Ranu Mondal's song Teri Meri Kahaani releaseRanu Mondal

ਹਿਮੇਸ਼ ਰੇਸ਼ਮੀਆ ਨੇ ਰਾਨੂੰ ਮੰਡਲ ਨੂੰ ਅਪਣੀ ਫਿਲਮ ਵਿਚ ਗਾਣਾ ਗਾਉਣ ਦਾ ਮੌਕਾ ਵੀ ਦਿੱਤਾ। ਸੋਸ਼ਲ ਮੀਡੀਆ ਨੇ ਰਾਨੂੰ ਮੰਡਲ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਤੇ ਹੁਣ ਇਕ ਹੋਰ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਮਹਿਲਾ 'ਮਿਲੋ ਨਾ ਤੁਮ ਤੋ ਹਮ ਘਬਰਾਏ ਵਾਲਾ ਗਾਣਾ ਗਾ ਰਹੀ ਹੈ। ਗਾਣਾ ਗਾਉਣ ਦੇ ਨਾਲ ਇਹ ਮਹਿਲਾ ਮਿੱਟੀ ਦੇ ਚੁੱਲੇ ਨੂੰ ਲਿੱਪਦੀ ਹੋਈ ਨਜ਼ਰ ਆ ਰਹੀ ਹੈ।

ਇਸ ਮਹਿਲਾ ਦੀ ਵੀਡੀਓ ਆਸ਼ੂ ਬਚਨ ਨਾਮ ਦੇ ਇਕ ਵਿਅਕਤੀ ਨੇ 5 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤਾ ਸੀ। ਇਸ ਤੋਂ ਬਾਅਦ ਇਸ ਮਹਿਲਾ ਦਾ ਦੂਜਾ ਵੀਡੀਓ 25 ਸਤੰਬਰ ਨੂੰ ਅਪਲੋਡ ਕੀਤਾ ਗਿਆ। ਇਸ ਵੀਡੀਓ ਵਿਚ ਇਹ ਮਹਿਲਾ 'ਖੁਦਾ ਭੀ ਜਬ ਤੁਮੇ ਮੇਰੇ ਪਾਸ ਦੇਖਤਾ ਹੋਗਾ' ਗਾ ਰਹੀ ਹੈ। ਇਸ ਤੋਂ ਬਾਅਦ ਇਸ ਮਹਿਲਾ ਦਾ ਤੀਸਰਾ ਗਾਣਾ ਵੀ ਅਪਲੋਡ ਕੀਤਾ ਗਿਆ ਜਿਸ ਵਿਚ ਇਹ ਮਹਿਲਾ 'ਵਾਅਦਾ ਨਾ ਤੋੜ' ਗਾਣਾ ਗਾ ਰਹੀ ਹੈ।

ਤਿੰਨਾਂ ਵੀਡੀਓਜ਼ ਵਿਚ ਇਹ ਮਹਿਲਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਾ ਰਹੀ ਹੈ। ਫੇਸਬੁੱਕ ਤੋਂ ਇਲਾਵਾ ਆਸ਼ੂ ਬਚਨ ਨੇ ਆਪਣੇ ਯੂਟਿਊਬ ਪੇਜ਼ 'ਤੇ ਵੀ ਇਸ ਮਹਿਲਾ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹਨ। ਲੋਕਾਂ ਨੇ ਵੀ ਇਸ ਮਹਿਲਾ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹਨ। ਇਸ ਮਹਿਲਾ ਦਾ ਨਾਮ ਫਰਮਾਨੀ ਨਾਜ਼ ਹੈ। ਇਹ ਮਹਿਲਾ ਉੱਤਰ ਪ੍ਰਦੇਸ਼ ਦੇ ਮੁ਼ਜ਼ੱਫਰਨਗਰ ਦੇ ਇਰ ਛੋਟੇ ਜਿਹੇ ਪਿੰਡ ਵਿਚ ਰਹਿੰਦੀ ਹੈ।

ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਗਾਉਣਾ ਪਸੰਦ ਹੈ ਅਤੇ ਉਹ ਕੰਮ ਕਰਦੀ ਵੀ ਕੁੱਝ ਨਾ ਕੁੱਝ ਗੁਣਗਣਾਉਂਦੀ ਰਹਿੰਦੀ ਸੀ। ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਕਿਸੇ ਤੋਂ ਕੁੱਝ ਨਹੀਂ ਸਿੱਖਿਆ। ਫਰਮਾਨੀ ਦੇ ਪਤੀ ਨੂੰ ਉਸ ਦਾ ਗਾਣਾ ਗਾਉਣਾ ਪਸੰਦ ਨਹੀਂ ਹੈ ਪਰ ਫਰਮਾਨੀ ਦੇ ਪਿਤਾ ਉਸ ਦਾ ਪੂਰਾ ਸਾਥ ਦਿੰਦੇ ਹਨ। ਇਸ ਮਹਿਲਾ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਨੂੰ ਰਾਨੂੰ ਮੰਡਲ ਦੀ ਛੋਟੀ ਭੈਣ ਦੱਸ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement