
ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ
ਬੰਗਾ- ਸੰਗੀਤ ਖੇਤਰ 'ਚ ਅਜਿਹੇ ਨਾਂ ਗਿਣਵੇਂ-ਚੁਣਵੇਂ ਹੀ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਤੇ ਸੁਰੀਲੀ ਆਵਾਜ਼ ਸਦਕਾ ਖ਼ੁਦ ਦੀ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ 'ਚੋਂ ਹੀ ਇਕ ਨਾਂ ਹੈ ਪ੍ਰਸਿੱਧ ਸੰਗੀਤਕਾਰ ਸ਼ੌਕਤ ਅਲੀ ਮਤੋਈ।
ਸੰਗੀਤਕਾਰ ਸ਼ੌਕਤ ਅਲੀ ਮਤੋਈ ਬੀਤੀ ਰਾਤ ਹੀ ਸੰਸਾਰ ਨੂੰ ਅਲਵਿਦਾ ਆਖ ਗਏ। ਦੱਸ ਦੇਈਏ ਕਿ ਸ਼ੌਕਤ ਅਲੀ ਮਤੋਈ ਮਹਾਨ ਫ਼ਨਕਾਰ, ਸੰਗੀਤ ਨੂੰ ਧੁਰ ਅੰਦਰੋਂ ਪਿਆਰ ਕਰਨ ਵਾਲੇ ਅਤੇ ਸੁਰਾਂ ਦੇ ਬਾਦਸ਼ਾਹ ਸਨ।
ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਇਸ ਜਹਾਨ ਤੋਂ ਚਲੇ ਜਾਣ ਨਾਲ ਸੰਗੀਤਕ ਖੇਤਰ ਵਾਸਤੇ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।