‘ਦ੍ਰਿਸ਼ਯਮ-2’ ਨੇ ਦੋਹਰਾ ਸੈਂਕੜਾ ਮਾਰਿਆ: 200 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਵਾਲੀ ਅਜੇ ਦੇਵਗਨ ਦੀ ਤੀਜੀ ਫਿਲਮ
Published : Dec 11, 2022, 4:48 pm IST
Updated : Dec 11, 2022, 4:48 pm IST
SHARE ARTICLE
'Drishyam-2' hits double century: Ajay Devgn's third film to enter the Rs 200 crore club
'Drishyam-2' hits double century: Ajay Devgn's third film to enter the Rs 200 crore club

'ਦ੍ਰਿਸ਼ਯਮ 2' ਨੇ ਰਿਲੀਜ਼ ਦੇ 23ਵੇਂ ਦਿਨ 200 ਕਰੋੜ ਦਾ ਅੰਕੜਾ ਪਾਰ ਕਰ ਲਿਆ

 

ਮੁੰਬਈ: 'ਦ੍ਰਿਸ਼ਯਮ 2' ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। 'ਦ੍ਰਿਸ਼ਯਮ 2' ਹੁਣ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਵਾਲੀ ਅਜੇ ਦੇਵਗਨ ਦੀ ਤੀਜੀ ਫਿਲਮ ਬਣ ਗਈ ਹੈ। ਚੌਥੇ ਹਫਤੇ 'ਚ ਆ ਰਹੀ ਫਿਲਮ ਨੇ 203.59 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤੋਂ ਪਹਿਲਾਂ 2020 ਵਿੱਚ ਅਜੇ ਦੀ ਫਿਲਮ ਤਨਹਾ ਜੀ ਦ ਅਨਸੰਗ ਵਾਰੀਅਰ ਅਤੇ 2017 ਵਿੱਚ ਗੋਲਮਾਲ ਅਗੇਨ ਨੇ 200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਕਰੀਬ 60 ਕਰੋੜ ਦੇ ਬਜਟ 'ਚ ਬਣੀ ਇਹ ਫਿਲਮ ਅਜੇ ਦੇਵਗਨ ਦੇ ਕਰੀਅਰ ਦੀ ਦੂਜੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਬਣਨ ਦੇ ਰਾਹ 'ਤੇ ਹੈ।

ਫਿਲਮ ਦੀ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਹੋਏ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਲਿਖਿਆ- 'ਦ੍ਰਿਸ਼ਮ-2’ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਦੋਹਰਾ ਸੈਂਕੜਾ ਲਗਾਉਣ ਵਾਲੀ ਅਜੇ ਦੇਵਗਨ ਦੀ ਤੀਜੀ ਫਿਲਮ ਹੈ। 'ਦ੍ਰਿਸ਼ਯਮ 2' ਨੇ ਰਿਲੀਜ਼ ਦੇ 23ਵੇਂ ਦਿਨ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਕਿਸੇ ਛੁੱਟੀ ਵਾਲੇ ਦਿਨ ਰਿਲੀਜ਼ ਨਹੀਂ ਹੋਈ ਹੈ। ਗੈਰ-ਛੁੱਟੀ ਰਿਲੀਜ਼ ਹੋਣ ਦੇ ਬਾਵਜੂਦ, ਫਿਲਮ ਦਾ ਕੁਲੈਕਸ਼ਨ ਪ੍ਰਭਾਵਸ਼ਾਲੀ ਹੈ।

ਨਵੀਂਆਂ ਫਿਲਮਾਂ ਦੇ ਰਿਲੀਜ਼ ਹੋਣ ਦੇ ਬਾਵਜੂਦ 'ਦ੍ਰਿਸ਼ਯਮ 2' ਦੀ ਕਮਾਈ 'ਚ ਜ਼ਿਆਦਾ ਫਰਕ ਨਹੀਂ ਆਇਆ ਹੈ। ਫਿਲਮ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਦ੍ਰਿਸ਼ਯਮ 2 ਅਜੇ ਦੇਵਗਨ ਦੇ ਕਰੀਅਰ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement